Tue, Dec 23, 2025
Whatsapp

Gurpreet Singh Hari Nau Murder Case : ਹਰੀ ਨੌਂ ਕਤਲ ਮਾਮਲੇ 'ਚ ਹੋਈ ਸੁਣਵਾਈ, ਚਾਰਜਸ਼ੀਟ ਕਾਪੀਆਂ ਮੁਹੱਈਆ ਕਰਵਾਉਣ ਦੇ ਆਦੇਸ਼

Gurpreet Singh Hari Nau Murder Case : ਪੁਲਿਸ ਨੇ ਜਾਂਚ ਦੌਰਾਨ ਗੁਰਪ੍ਰੀਤ ਦੇ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਰੇਕੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਪੁਛਗਿੱਛ ਕੀਤੀ ਗਈ ਅਤੇ ਇਸ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਵੀ ਗ੍ਰਿਫਤਾਰੀ ਹੋ ਗਈ।

Reported by:  PTC News Desk  Edited by:  KRISHAN KUMAR SHARMA -- March 13th 2025 04:50 PM -- Updated: March 13th 2025 04:51 PM
Gurpreet Singh Hari Nau Murder Case : ਹਰੀ ਨੌਂ ਕਤਲ ਮਾਮਲੇ 'ਚ ਹੋਈ ਸੁਣਵਾਈ, ਚਾਰਜਸ਼ੀਟ ਕਾਪੀਆਂ ਮੁਹੱਈਆ ਕਰਵਾਉਣ ਦੇ ਆਦੇਸ਼

Gurpreet Singh Hari Nau Murder Case : ਹਰੀ ਨੌਂ ਕਤਲ ਮਾਮਲੇ 'ਚ ਹੋਈ ਸੁਣਵਾਈ, ਚਾਰਜਸ਼ੀਟ ਕਾਪੀਆਂ ਮੁਹੱਈਆ ਕਰਵਾਉਣ ਦੇ ਆਦੇਸ਼

Gurpreet Singh Hari Nau Murder Case : ਫ਼ਰੀਦਕੋਟ ਅਦਾਲਤ 'ਚ ਵੀਰਵਾਰ ਗੁਰਪ੍ਰੀਤ ਸਿੰਘ ਹਰੀ ਨੌਂ ਮਾਮਲੇ 'ਚ ਸੁਣਵਾਈ ਹੋਈ। ਅਦਾਲਤ ਨੇ ਇਸ ਦੌਰਾਨ ਕੇਸ 'ਚ ਬਿਨਾ ਕੋਈ ਕਾਰਵਾਈ ਕੀਤੇ 26 ਮਾਰਚ ਦੀ ਤਰੀਕ ਤੈਅ ਕੀਤੀ ਹੈ।

ਖੁਸ਼ਪ੍ਰੀਤ ਸਿੰਘ ਬਚਾਅ ਪੱਖ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਚਰਚਿਤ ਗੁਰਪ੍ਰੀਤ ਹਰੀ ਨੌਂ ਕਤਲ ਮਾਮਲੇ 'ਚ ਅੱਜ ਫਰੀਦਕੋਟ ਦੀ ਅਦਾਲਤ ਚ ਸੁਣਵਾਈ ਦੌਰਾਨ ਕਿਸੇ ਕਾਰਵਾਈ ਤੋਂ ਬਿਨਾਂ ਅਦਾਲਤ ਵੱਲੋਂ ਅਗਲੀ ਸੁਣਵਾਈ ਦੀ ਤਰੀਖ 26 ਮਾਰਚ ਤੈਅ ਕਰ ਦਿੱਤੀ ਗਈ, ਜਿਸ ਦਿਨ ਆਰਪੀਆਂ ਖਿਲਾਫ ਪੇਸ਼ ਚਾਰਜਸ਼ੀਟ ਦੀਆਂ ਕਾਪੀਆਂ ਆਰੋਪੀਆਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ।


2024 ਦੀ 9 ਅਕਤੂਬਰ ਨੂੰ ਕੁੱਜ ਬਾਇਕ ਸਵਾਰਾਂ ਵੱਲੋਂ ਗੁਰਪ੍ਰੀਤ ਸਿੰਘ ਹਾਰੀਨੋ ਦਾ ਕਤਲ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਦੌਰਾਨ ਗੁਰਪ੍ਰੀਤ ਦੇ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਰੇਕੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਪੁਛਗਿੱਛ ਕੀਤੀ ਗਈ ਅਤੇ ਇਸ ਪੁੱਛਗਿੱਛ ਤੋਂ ਬਾਅਦ ਸ਼ੂਟਰਾਂ ਦੀ ਵੀ ਗ੍ਰਿਫਤਾਰੀ ਹੋ ਗਈ।

ਇਸ ਮਾਮਲੇ 'ਚ ਕੁਲ 17 ਆਰੋਪੀ ਬਣਾਏ ਗਏ ਸਨ ਜਿਨ੍ਹਾਂ 'ਚ 12 ਦੀ ਗ੍ਰਿਫਤਾਰੀ ਹੋ ਚੁਕੀ ਹੈ, ਜਿਨ੍ਹਾਂ ਖਿਲਾਫ ਕਲ ਪੁਲਿਸ ਵੱਲੋਂ ਅਦਾਲਤ 'ਚ ਚਾਰਜਸ਼ੀਟ ਦਾਖਲ ਕੀਤੀ ਜਾ ਚੁੱਕੀ ਹੈ, ਜਦਕਿ ਇਸ ਮਾਮਲੇ 'ਚ ਨਾਮਜ਼ਦ ਖਡੂਰ ਸਾਹਿਬ ਤੋਂ ਆਜ਼ਾਦ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ, ਜੋ ਡਿਬਰੂਗੜ੍ਹ ਜੇਲ੍ਹ 'ਚ ਬੰਦ ਹੈ ਅਤੇ ਆਤੰਕੀ ਘੋਸ਼ਿਤ ਗੈਂਗਸਟਰ ਅਰਸ਼ ਡੱਲਾ ਅਤੇ ਤਿੰਨ ਹੋਰ ਆਰੋਪੀ ਵਿਦੇਸ਼ 'ਚ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਹਲੇ ਤੱਕ ਨਹੀਂ ਹੋ ਸਕੀ। ਇਸ ਮਾਮਲੇ ਦੇ ਸਾਰੇ ਅਰੋਪੀਆਂ ਖਿਲਾਫ UAPA ਦੀਆਂ ਧਾਰਾਵਾਂ, ਕਤਲ ਅਤੇ ਅਸਲਾ ਐਕਟ ਜਿਹੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

- PTC NEWS

Top News view more...

Latest News view more...

PTC NETWORK
PTC NETWORK