Faridkot Police : ਭ੍ਰਿਸ਼ਟਾਚਾਰ ਮਾਮਲੇ 'ਚ DSP ਰਾਜਨਪਾਲ ਗ੍ਰਿਫ਼ਤਾਰ, 1 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਇਲਜ਼ਾਮ
Faridkot Police DSP Corruption Case : ਫਰੀਦਕੋਟ ਪੁਲਿਸ ਵੱਲੋਂ ਆਪਣੇ ਹੀ ਇੱਕ ਡੀਐਸਪੀ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਫਰੀਦਕੋਟ ਪੁਲਿਸ ਵੱਲੋਂ ਡੀਐਸਪੀ ਕ੍ਰਾਂਈਮ ਅਗੇਂਸਟ ਵੋਮੈਨ ਐਂਡ ਚਾਇਲਡ ਰਾਜਨਪਾਲ (DSP Rajanpal Corruption) ਨੂੰ ਇੱਕ ਵਿਆਹੁਤਾ ਦੇ ਕੇਸ ਵਿਚ ਕਥਿਤ ਰਿਸ਼ਵਤ ਲੈਣ ਅਤੇ ਆਪਣੇ ਖਿਲਾਫ ਇਸੇ ਮਾਲੇ ਵਿਚ ਐਸਐਸਪੀ ਦਫਤਰ ਵਿਚ ਹੋਈ ਸ਼ਿਕਾਇਤ ਦੇ ਨਿਪਟਾਰੇ ਲਈ ਐਸਐਸਪੀ ਦਫਤਰ ਨੂੰ ਕਥਿਤ ਰਿਸ਼ਵਤ (Bribe case) ਆਫਰ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਖਿਲਾਫ ਵਿਭਾਗੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ।
ਜਾਣਕਾਰੀ ਦਿੰਦਿਆਂ ਐਸਐਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਐਸਐਸਪੀ ਦਫਤਰ ਫਰੀਦਕੋਟ (SSP Faridkot) ਨੂੰ ਇਕ ਸਿਕਾਇਤ ਮਿਲੀ ਦੀ ਕਿ ਡੀਐਸਪੀ ਕ੍ਰਾਂਇਮ ਅਗੇਂਸਟ ਵੋਮੈਨ ਐਂਡ ਚਾਇਲਡ ਫਰੀਦਕੋਟ ਰਾਜਨਪਾਲ ਵੱਲੋਂ ਪਿੰਡ ਪੱਕਾ ਜਿਲ੍ਹਾ ਫਰੀਦਕੋਟ ਨਾਲ ਸੰਬੰਧਿਤ ਇਕ ਪਰਿਵਾਰ ਤੋਂ ਉਹਨਾਂ ਦੇ ਇਕ ਵਿਹੁਤਾ ਝਗੜੇ ਸੰਬੰਧੀ ਇਕ ਸ਼ਿਕਾਇਤ ਵਿਚ ਰਿਸ਼ਵਤ ਲਈ ਗਈ ਹੈ ਅਤੇ ਹੋਰ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਉਪਰੰਤ ਜਦੋਂ ਡੀਐਸਪੀ ਰਾਜਨਪਾਲ ਨੂੰ ਆਪਣੇ ਖਿਲਾਫ ਆਈ ਇਸ ਸ਼ਿਕਾਇਤ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਆਪਣੇ ਖਿਲਾਫ ਆਈ ਸ਼ਿਕਾਇਤ ਦਾ ਨਿਪਟਾਰਾ ਕਰਨ ਬਦਲੇ ਐਸਐਸਪੀ ਦਫਤਰ ਨੂੰ ਰਿਸ਼ਵਤ ਦੀ ਆਫਰ ਕੀਤੀ ਸੀ, ਜਿਸ ਦੇ ਚਲਦੇ ਉਹਨਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕਦਮਾਂ ਦਰਜ ਕਰ ਉਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹਨਾਂ ਖਿਲਾਫ ਵਿਭਾਗੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ।
ਡੀਐਸਪੀ ਨੇ 3 ਸਾਲ ਬਾਅਦ ਹੋਣਾ ਸੀ ਸੇਵਾਮੁਕਤ
ਡੀਐਸਪੀ ਰਾਜਨ ਪਾਲ ਪਿਛਲੇ ਕਰੀਬ 1 ਸਾਲ ਤੋਂ ਫਰੀਦਕੋਟ ਵਿਖੇ ਤੈਨਾਤ ਸਨ ਅਤੇ ਕਰੀਬ 3 ਸਾਲਾਂ ਬਾਅਦ ਰਿਟਾਇਡ ਹੋਣ ਵਾਲੇ ਸਨ। ਹਾਲਾਂਕਿ, ਹੁਣ ਇਸ ਪੂਰੇ ਮਾਮਲੇ ਦੌਰਾਨ ਡੀਐਸਪੀ ਰਾਜਨਪਾਲ ਨੇ ਕਿੰਨੀ ਰਿਸ਼ਵਤ ਲਈ ਕਿੰਨੀ ਹੋਰ ਮੰਗ ਰਿਹਾ ਸੀ ਜਾਂ ਐਸਐਸਪੀ ਦਫਤਰ ਨੂੰ ਡੀਐਸਪੀ ਰਾਜਨਪਾਲ ਵੱਲੋਂ ਕਿੰਨੀ ਰਿਸ਼ਵਤ ਆਫਰ ਕੀਤੀ ਗਈ ਸੀ ਇਸ ਬਾਰੇ ਪੁੱਛੇ ਸਵਾਲ ਤੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਕੋਈ ਸਾਰਥਿਕ ਜਵਾਬ ਨਾਂ ਦਿੰਦੇ ਹੋਏ ਕਿਹਾ ਕਿ ਇਹ ਤਫਤੀਸ਼ ਦਾ ਵਿਸ਼ਾ ਹੈ।
- PTC NEWS