Wed, Nov 12, 2025
Whatsapp

Gidderbaha ਦੇ ਪਿੰਡ ਮਧੀਰ 'ਚ ਪਤਨੀ ਨੇ ਆਪਣੇ ਪਤੀ ਤੇ ਸੱਸ ਨੂੰ ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨਿਆਂ , ਵੀਡੀਓ ਆਈ ਸਾਹਮਣੇ

Gidderbaha News : ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਮਧੀਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵਿਅਕਤੀ ਤੇ ਇੱਕ ਬਜ਼ੁਰਗ ਔਰਤ ਸੰਗਲਾਂ ਦੇ ਨਾਲ ਬੰਨੇ ਹੋਏ ਹਨ। ਇਸ ਮਾਮਲੇ ਵਿੱਚ ਔਰਤ 'ਤੇ ਆਪਣੇ ਪਤੀ ਤੇ ਸੱਸ ਨੂੰ ਸੰਗਲਾਂ ਦੇ ਨਾਲ ਬੰਨਣ ਦੇ ਕਥਿਤ ਆਰੋਪ ਲੱਗੇ ਹਨ। ਜਾਣਕਾਰੀ ਅਨੁਸਾਰ ਇਹ ਮਾਮਲਾ ਆੜਤੀਏ ਵੱਲੋਂ ਪੈਸੇ ਦੇ ਲੈਣ ਲੈ ਕੇ ਦੱਸਿਆ ਜਾ ਰਿਹਾ ਹੈ

Reported by:  PTC News Desk  Edited by:  Shanker Badra -- October 30th 2025 11:02 AM -- Updated: October 30th 2025 12:43 PM
Gidderbaha ਦੇ ਪਿੰਡ ਮਧੀਰ 'ਚ ਪਤਨੀ ਨੇ ਆਪਣੇ ਪਤੀ ਤੇ ਸੱਸ ਨੂੰ ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨਿਆਂ , ਵੀਡੀਓ ਆਈ ਸਾਹਮਣੇ

Gidderbaha ਦੇ ਪਿੰਡ ਮਧੀਰ 'ਚ ਪਤਨੀ ਨੇ ਆਪਣੇ ਪਤੀ ਤੇ ਸੱਸ ਨੂੰ ਜਾਨਵਰਾਂ ਵਾਂਗ ਸੰਗਲਾਂ ਨਾਲ ਬੰਨਿਆਂ , ਵੀਡੀਓ ਆਈ ਸਾਹਮਣੇ

Gidderbaha News :  ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਮਧੀਰ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਵਿਅਕਤੀ ਤੇ ਇੱਕ ਬਜ਼ੁਰਗ ਔਰਤ ਸੰਗਲਾਂ ਦੇ ਨਾਲ ਬੰਨੇ ਹੋਏ ਹਨ। ਇਸ ਮਾਮਲੇ ਵਿੱਚ ਔਰਤ 'ਤੇ ਆਪਣੇ ਪਤੀ ਤੇ ਸੱਸ ਨੂੰ ਸੰਗਲਾਂ ਦੇ ਨਾਲ ਬੰਨਣ ਦੇ ਕਥਿਤ ਆਰੋਪ ਲੱਗੇ ਹਨ। ਜਾਣਕਾਰੀ ਅਨੁਸਾਰ ਇਹ ਮਾਮਲਾ ਆੜਤੀਏ ਵੱਲੋਂ ਪੈਸੇ ਦੇ ਲੈਣ ਲੈ ਕੇ ਦੱਸਿਆ ਜਾ ਰਿਹਾ ਹੈ। 

ਉੱਥੇ ਹੀ ਹੁਣ ਥਾਣਾ ਕੋਟ ਭਾਈ ਦੇ ਐਸਐਚਓ ਜਸਵੀਰ ਸਿੰਘ ਵੱਲੋਂ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜਸਵੀਰ ਸਿੰਘ ਦਾ ਕਹਿਣਾ ਹੈ ਕਿ ਜਾਂਚ 'ਚ ਪਤਾ ਲੱਗਿਆ ਕਿ ਇਹ ਵਿਅਕਤੀ ਸ਼ਰਾਬ ਪੀਂਦਾ ਹੈ ਤੇ ਸ਼ਰਾਬ ਪੀ ਕੇ ਆਪਣੀ ਪਤਨੀ ਬੱਚਿਆਂ ਨੂੰ ਕੁੱਟਦਾ ਹੈ। ਜਿਸ ਦੇ ਕਾਰਨ ਇਸ ਨੂੰ ਇਸ ਤਰ੍ਹਾਂ ਦੇ ਨਾਲ ਮੰਨਿਆ ਗਿਆ। 


ਫਿਲਹਾਲ ਪਰਿਵਾਰ ਨੂੰ ਠਾਣੇ ਬੁਲਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਸੰਗਲਾਂ ਦੇ ਨਾਲ ਬੰਨਣਾ ਗਲਤ ਹੈ। ਫਿਲਹਾਲ ਪਰਿਵਾਰ ਨੂੰ ਥਾਣੇ ਬੁਲਾਇਆ ਗਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। 

ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼

- PTC NEWS

Top News view more...

Latest News view more...

PTC NETWORK
PTC NETWORK