Advertisment

ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਕਿਸਾਨ ਹੋਏ ਰਵਾਨਾ, ਕਿਸਾਨਾਂ ਨੂੰ ਰੋਕਣ ਲਈ ਬਾਰਡਰ ’ਤੇ ਸਖ਼ਤ ਪ੍ਰਬੰਧ

ਆਗੂਆਂ ਨੇ ਦੱਸਿਆ ਕਿ ਅੱਜ ਰਾਤ ਪੰਜਾਬ ਦੇ ਬਾਰਡਰਾਂ ਤੇ ਪਹੁੰਚਿਆ ਜਾਵੇਗਾ, ਕੱਲ੍ਹ ਤੋਂ ਹਰਿਆਣਾ ਚ ਦਾਖਿਲ ਹੋ ਕੇ ਦਿੱਲੀ ਪਹੁੰਚਿਆ ਜਾਵੇਗਾ। ਇਸ ਦੌਰਾਨ ਕੇਂਦਰੀ ਟੀਮ ਨਾਲ ਅੱਜ ਹੋਣ ਜਾ ਰਹੀ ਮੀਟਿੰਗ ਦਾ ਵੀ ਇੰਤਜਾਰ ਰਹੇਗਾ। 

author-image
Aarti
New Update
Farmer

FILE IMAGE

Listen to this article
0.75x 1x 1.5x
00:00 / 00:00
Advertisment

Farmer Delhi chalo 2 Protest: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮੋਰਚੇ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ  ਕਰਕੇ "ਦਿੱਲੀ ਕੂਚ 2" ਦੀ ਰਵਾਨਗੀ ਕੀਤੀ

Advertisment

ਇਸ ਮੌਕੇ ਕਿਸਾਨ ਆਗੂਆਂ ਵਿੱਚ ਬਲਦੇਵ ਸਿੰਘ ਸਿਰਸਾ, ਬਚਿੱਤਰ ਸਿੰਘ ਕੋਟਲਾ, ਸੁਖਦੇਵ ਸਿੰਘ ਭੋਜਰਾਜ, ਸੁਖਜੀਤ ਸਿੰਘ ਹਰਦੋ ਝੰਡੇ ਗੁਰਿੰਦਰ ਸਿੰਘ ਭੰਗੂ ਹਰਸੁਰਿੰਦਰ ਸਿੰਘ ਢਿੱਲੋ ਅਮਰਜੀਤ ਸਿੰਘ ਰੜਾ ਅਤੇ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਨਾਲ ਸੰਬੰਧਿਤ ਜਥੇਬੰਦੀਆਂ ਦੇ ਸਾਰੇ ਆਗੂ ਮੌਜੂਦ ਸਨ। 

Advertisment
Shambhu ਬੈਰੀਅਰ 'ਤੇ ਕੀਤੀ ਗਈ 7 ਲੇਅਰ ਦੀ ਬੈਰੀਕੇਡਿੰਗ

ਸ਼ੰਭੂ ਬੈਰੀਅਰ 'ਤੇ ਕੀਤੀ ਗਈ 7 ਲੇਅਰ ਦੀ ਬੈਰੀਕੇਡਿੰਗ ਕਿਸਾਨਾਂ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਤਾਇਨਾਤ ਪੁਲਿਸ ਘੱਗਰ ਦਰਿਆ ਪਾਸਿਓਂ ਵੀ ਕਿਸਾਨ ਨਹੀਂ ਹੋ ਸਕਣਗੇ ਦਿੱਲੀ 'ਚ ENTER #Shambhu #ShambhuBorder #PunjabHaryanaBorder #Farmers #FarmersProtest #KisanAndolan #FarmersNews #LatestNews e #PTCNews #CenterGovt #FarmersProtest #Delhi

Posted by PTC News on Sunday, February 11, 2024

ਆਗੂਆਂ ਨੇ ਦੱਸਿਆ ਕਿ ਅੱਜ ਰਾਤ ਪੰਜਾਬ ਦੇ ਬਾਰਡਰਾਂ ਤੇ ਪਹੁੰਚਿਆ ਜਾਵੇਗਾ, ਕੱਲ੍ਹ ਤੋਂ ਹਰਿਆਣਾ ਚ ਦਾਖਿਲ ਹੋ ਕੇ ਦਿੱਲੀ ਪਹੁੰਚਿਆ ਜਾਵੇਗਾ। ਇਸ ਦੌਰਾਨ ਕੇਂਦਰੀ ਟੀਮ ਨਾਲ ਅੱਜ ਹੋਣ ਜਾ ਰਹੀ ਮੀਟਿੰਗ ਦਾ ਵੀ ਇੰਤਜਾਰ ਰਹੇਗਾ। 

ਹਰਿਆਣਾ ਸਰਕਾਰ ਵਲੋਂ ਲਾਈਆਂ ਜਾ ਰਹੀਆਂ ਰੋਕਾਂ ਸਬੰਧੀ ਪੁੱਛੇ ਜਾਣ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਖਾਲਸਾ ਟੈਂਕਾਂ ਤੋਪਾਂ ਦੀ ਵੀ ਪਰਵਾਹ ਨਹੀਂ ਕਰਦਾ। ਸਰਕਾਰਾਂ ਜਿੰਨੀਆਂ ਮਰਜੀ ਰੋਕਾਂ ਲਗਾ ਲੈਣ ਕਿਸਾਨ ਦਿੱਲੀ ਪਹੁੰਚ ਕੇ ਮੰਨੀਆਂ ਹੋਈਆਂ ਮੰਗਾਂ ਮਨਵਾਉਣ ਲਈ ਅੰਦੋਲਨ ਸ਼ੁਰੂ ਕਰਨਗੇ।

ਇਹ ਵੀ ਪੜ੍ਹੋ: ਕਤਰ 'ਚ ਸਜ਼ਾ ਕੱਟ ਰਹੇ ਭਾਰਤੀ ਨਾਗਰਿਕ ਪਰਤੇ ਭਾਰਤ, PM ਮੋਦੀ ਬਾਰੇ ਆਖੀ ਇਹ ਗੱਲ੍ਹ

#farmers-protest #Delhi chalo 2
Advertisment

Stay updated with the latest news headlines.

Follow us:
Advertisment