Sat, Dec 13, 2025
Whatsapp

Nangal News : ਤਿੰਨ ਬੱਚਿਆਂ ਦੇ ਪਿਤਾ ਨੇ ਫਾਹਾ ਲਾ ਕੇ ਜੀਵਨਲੀਲ੍ਹਾ ਕੀਤੀ ਸਮਾਪਤ

Nangal News : ਮ੍ਰਿਤਕ ਦੀ ਪਛਾਣ ਸ਼ੇਰੂ ਉਮਰ 35 ਸਾਲ ਦੇ ਰੂਪ ਵਿੱਚ ਹੋਈ, ਜੋ ਪ੍ਰਵਾਸੀ ਸੀ ਪਰ ਕਾਫੀ ਸਮੇਂ ਤੋਂ ਨੰਗਲ ਵਿੱਚ ਹੀ ਰਹਿੰਦਾ ਤੇ ਆਟੋ ਚਲਾਉਂਦਾ ਸੀ। ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਿਹਾ ਸੀ।

Reported by:  PTC News Desk  Edited by:  KRISHAN KUMAR SHARMA -- September 17th 2025 06:58 PM -- Updated: September 17th 2025 07:00 PM
Nangal News : ਤਿੰਨ ਬੱਚਿਆਂ ਦੇ ਪਿਤਾ ਨੇ ਫਾਹਾ ਲਾ ਕੇ ਜੀਵਨਲੀਲ੍ਹਾ ਕੀਤੀ ਸਮਾਪਤ

Nangal News : ਤਿੰਨ ਬੱਚਿਆਂ ਦੇ ਪਿਤਾ ਨੇ ਫਾਹਾ ਲਾ ਕੇ ਜੀਵਨਲੀਲ੍ਹਾ ਕੀਤੀ ਸਮਾਪਤ

ਨੰਗਲ (ਬੀ.ਐੱਸ. ਚਾਨਾ) : ਨੰਗਲ ਟਰੱਕ ਯੂਨੀਅਨ ਦੇ ਨੇੜੇ ਬਣੀ ਝੌਂਪੜ ਬਸਤੀ ਵਿੱਚ ਦੋ ਧੀਆਂ ਅਤੇ ਇੱਕ ਪੁੱਤਰ ਦੇ ਪਿਤਾ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਦੀ ਪਛਾਣ ਸ਼ੇਰੂ ਉਮਰ 35 ਸਾਲ ਦੇ ਰੂਪ ਵਿੱਚ ਹੋਈ ਜੋ ਪ੍ਰਵਾਸੀ ਸੀ ਪਰ ਕਾਫੀ ਸਮੇਂ ਤੋਂ ਨੰਗਲ ਵਿੱਚ ਹੀ ਰਹਿੰਦਾ ਤੇ ਆਟੋ ਚਲਾਉਂਦਾ ਸੀ। ਕੁਝ ਦਿਨਾਂ ਤੋਂ ਉਹ ਬਿਮਾਰ ਚੱਲ ਰਿਹਾ ਸੀ। ਇਸ ਵੇਲੇ ਪੁਲਿਸ ਨੇ ਡੈੱਡਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮ੍ਰਿਤਕ ਸ਼ੇਰੂ ਦੀ ਪਤਨੀ ਰਾਜ ਕੁਮਾਰੀ ਨੇ ਦੱਸਿਆ ਕਿ ਜਦੋਂ ਸ਼ੇਰੂ ਨੇ ਫਾਹਾ ਲਾਇਆ, ਉਸ ਸਮੇਂ ਉਹ ਘਰ ਵਿੱਚ ਅਕੇਲਾ ਸੀ। ਰਾਜ ਕੁਮਾਰੀ ਨੇ ਕਿਹਾ ਕਿ ਜਦੋਂ ਉਹ ਕੰਮ ਤੋਂ ਵਾਪਸ ਆਈ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਆਸ-ਪੜੋਸ ਦੇ ਲੋਕਾਂ ਨੇ ਛੱਤ ਉੱਪਰੋਂ ਟੀਂਨ ਹਟਾ ਕੇ ਵੇਖਿਆ ਤਾਂ ਸ਼ੇਰੂ ਨੇ ਫਾਹਾ ਲਾਇਆ ਹੋਇਆ ਸੀ। ਰਾਜ ਕੁਮਾਰੀ ਨੇ ਦੱਸਿਆ ਕਿ ਉਹ ਹੱਦ ਤੋਂ ਵੱਧ ਸ਼ਰਾਬ ਪੀਣ ਦਾ ਆਦੀ ਸੀ।


ਇਸ ਮਾਮਲੇ ਬਾਰੇ ਜਾਣਕਾਰੀ ਲਈ ਜਦੋਂ ਥਾਣਾ ਪ੍ਰਧਾਨ ਇੰਸਪੈਕਟਰ ਸਿਮਰਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਫ਼ੋਨ ਰਾਹੀਂ ਜਾਣਕਾਰੀ ਮਿਲੀ ਸੀ ਅਤੇ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਡੈੱਡਬਾਡੀ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਅਤੇ ਹੁਣ ਉਸਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

- PTC NEWS

Top News view more...

Latest News view more...

PTC NETWORK
PTC NETWORK