ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਬਾਹਰ 'ਚ ਜ਼ਬਰਦਸਤ ਹੰਗਾਮਾ, ਦੁਕਾਨਦਾਰ ਨੇ ਚੜ੍ਹਾਈ ਗੱਡੀ, ਕਈ ਜ
Patiala News; ਪਟਿਆਲਾ ਦੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਣ ਦੀ ਖ਼ਬਰ ਹੈ। ਗੁਰਦੁਆਰਾ ਸਾਹਿਬ ਦੇ ਬਾਹਰ ਦੋ ਦੁਕਾਨਦਾਰਾਂ ਵਿਚਕਾਰ ਝਗੜਾ ਹੋਇਆ ਹੈ, ਜਿਸ ਦੌਰਾਨ ਕਈ ਲੋਕਾਂ ਦੇ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਥੇ ਜਦੋਂ ਇੱਕ ਦੁਕਾਨਦਾਰ ਦੁਕਾਨ ਬੰਦ ਕਰ ਰਿਹਾ ਸੀ ਤਾਂ ਦੂਜੇ ਨੇ ਉਸ ਉਪਰ ਇੱਟਾਂ, ਪੱਥਰ ਅਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ।
ਹਮਲੇ 'ਚ ਪਹਿਲਾ ਦੁਕਾਨਦਾਰ ਜ਼ਖ਼ਮੀ ਹੋ ਗਿਆ। ਦੂਜੇ ਦੁਕਾਨਦਾਰ ਨੇ ਪਹਿਲੇ ਦੁਕਾਨਦਾਰ ਦੀ ਦੁਕਾਨ ਦੀ ਵੀ ਭੰਨਤੋੜ ਕੀਤੀ। ਉਪਰੰਤ ਬਲੈਰੋ ਗੱਡੀ 'ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਆਪਣੇ ਸਾਥੀਆਂ ਨਾਲ ਰੋਅਬ ਪਾਉਣ ਲਈ ਚੱਕਰ ਵੀ ਕੱਢੇ। ਇਸ ਦੌਰਾਨ ਗੱਡੀ ਗੁਰਦੁਆਰਾ ਸਾਹਿਬ ਦੇ ਬਾਹਰ ਬੈਠੇ ਲੋਕਾਂ 'ਤੇ ਵੀ ਚੜ੍ਹਾ ਦਿੱਤੀ।
ਪਹਿਲੇ ਦੁਕਾਨਦਾਰ ਵੱਲੋਂ ਆਰੋਪ ਲਾਏ ਗਏ ਕਿ ਹਮਲੇ ਵਿੱਚ ਦੂਜੇ ਦੁਕਾਨਦਾਰ ਨੇ ਉਸ ਦੇ ਜੀਜੇ 'ਤੇ ਵੀ ਗੱਡੀ ਚੜ੍ਹਾਈ, ਜਿਸ ਦੌਰਾਨ ਉਸ ਦੀਆਂ ਲੱਤਾਂ ਤੋੜ ਦਿੱਤੀਆਂ ਹਨ।
ਕੀ ਕਹਿਣਾ ਹੈ ਪੁਲਿਸ ਦਾ
ਮਾਮਲੇ 'ਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ 3 ਐਮਐਲਆਰ ਹੰਗਾਮੇ ਨੂੰ ਲੈ ਕੇ ਆਹੀਆਂ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਦੁਕਾਨਦਾਰ ਅਜੀਤਪਾਲ ਤੇ ਗਗਨਦੀਪ ਭਰਾ ਹਨ ਅਤੇ ਇਕੱਠੀਆਂ ਦੋਵਾਂ ਦੀਆਂ ਦੁਕਾਨਾਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਿਸੇ ਰਿਸ਼ਤੇਦਾਰ ਨੇ ਬੀਤੇ ਦਿਨ ਵੱਡੇ ਭਰਾ ਅਜੀਤਪਾਲ ਨੂੰ ਅਪਸ਼ਬਦ ਬੋਲੇ, ਜਿਸ ਕਾਰਨ ਦੋਵਾਂ ਵਿੱਚ ਬਹਿਸਬਾਜ਼ੀ ਹੋ ਗਈ। ਇਸ ਦੀ ਸ਼ਿਕਾਇਤ ਲਈ ਅਜੀਤਪਾਲ ਥਾਣੇ ਵੀ ਗਿਆ ਪਰ ਜਦੋਂ ਥਾਣੇ ਤੋਂ ਵਾਪਸ ਗਿਆ ਤਾਂ ਉਸ ਦੇ ਦੱਸਣ ਅਨੁਸਾਰ ਉਸ ਦੇ ਪਿਤਾ ਨੂੰ ਕਥਿਤ ਦੋਸ਼ੀ ਕੁੱਟਮਾਰ ਕਰ ਰਹੇ ਸਨ। ਇਸ ਦੌਰਾਨ ਮੁਲਜ਼ਮਾਂ ਨੇ ਜਦੋਂ ਅਜੀਤਪਾਲ ਨੂੰ ਵੇਖਆ ਤਾਂ ਉਨ੍ਹਾਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਤੋਂ ਬਚਾਅ ਕਾਰਨ ਅਜੀਤਪਾਲ ਨੇ ਵੀ ਉਥੇ ਅਚਾਨਕ ਗੱਡੀ ਘੁਮਾ ਦਿੱਤੀ, ਜਿਸ ਕਾਰਨ 5-7 ਵਿਅਕਤੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਵੀ ਕਸੂਰਵਾਰ ਹੋਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
- PTC NEWS