Tue, Sep 10, 2024
Whatsapp

America firing : ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਰੀਬੀ 'ਤੇ ਅੰਨ੍ਹੇਵਾਹ ਫਾਇਰਿੰਗ

ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਵਿੱਚ ਇੱਕ ਹੋਰ ਖਾਲਿਸਤਾਨੀ ਵੱਖਵਾਦੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਰਿਪੋਰਟਾਂ ਮੁਤਾਬਕ ਸਿੱਖਸ ਫਾਰ ਜਸਟਿਸ ਦੇ ਸਤਿੰਦਰਪਾਲ ਸਿੰਘ ਰਾਜੂ ਨੂੰ ਸੈਨ ਫਰਾਂਸਿਸਕੋ ਵਿੱਚ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ।

Reported by:  PTC News Desk  Edited by:  Dhalwinder Sandhu -- August 21st 2024 05:14 PM
America firing : ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਰੀਬੀ 'ਤੇ ਅੰਨ੍ਹੇਵਾਹ ਫਾਇਰਿੰਗ

America firing : ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਰੀਬੀ 'ਤੇ ਅੰਨ੍ਹੇਵਾਹ ਫਾਇਰਿੰਗ

Satinder Raju Firing : ਪਿਛਲੇ ਸਾਲ ਕੈਨੇਡਾ 'ਚ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ ਕਾਫੀ ਸੁਰਖੀਆਂ 'ਚ ਰਿਹਾ ਸੀ। ਹੁਣ ਹਰਦੀਪ ਸਿੰਘ ਦੇ ਕਰੀਬੀ ਵਿਅਕਤੀ 'ਤੇ ਅਮਰੀਕਾ 'ਚ ਹਮਲਾ ਹੋਇਆ ਹੈ। ਉਹ ਇਸ ਹਮਲੇ ਵਿੱਚ ਵਾਲ-ਵਾਲ ਬਚ ਗਿਆ, ਰਿਪੋਰਟਾਂ ਅਨੁਸਾਰ ਸਿੱਖ ਫਾਰ ਜਸਟਿਸ ਦੇ ਸਤਿੰਦਰਪਾਲ ਸਿੰਘ ਰਾਜੂ ਨੂੰ ਸੈਨ ਫਰਾਂਸਿਸਕੋ ਵਿੱਚ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਇਹ ਘਟਨਾ 11 ਅਗਸਤ ਦੀ ਦੱਸੀ ਜਾ ਰਹੀ ਹੈ।

ਸਤਿੰਦਰਪਾਲ ਸਿੰਘ ਰਾਜੂ ਇੱਕ ਟਰੱਕ ਵਿੱਚ ਅੰਤਰਰਾਜੀ 505 ਵੱਲ ਜਾ ਰਿਹਾ ਸੀ ਜਦੋਂ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਅਜੇ ਤੱਕ ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਸਤਿੰਦਰਪਾਲ ਸਿੰਘ ਰਾਜੂ ਵੱਖਵਾਦੀ ਸਮੂਹ ਸਿੱਖ ਫਾਰ ਜਸਟਿਸ (ਐਸਐਫਜੇ) ਦਾ ਮੈਂਬਰ ਦੱਸਿਆ ਜਾਂਦਾ ਹੈ। SFJ 'ਤੇ ਭਾਰਤ ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ (UAPA) ਤਹਿਤ ਪਾਬੰਦੀ ਲਗਾਈ ਹੋਈ ਹੈ। ਰਾਜੂ ਨਿੱਝਰ ਦਾ ਕਰੀਬੀ ਅਤੇ ਖਾਲਿਸਤਾਨ ਮੂਵਮੈਂਟ ਦਾ ਸਰਗਰਮ ਕਾਰਕੁਨ ਮੰਨਿਆ ਜਾਂਦਾ ਹੈ।


ਰਾਜੂ ਨੂੰ ਕੈਨੇਡਾ ਵਿੱਚ ਹੋਣ ਵਾਲੇ ਖਾਲਿਸਤਾਨੀ ਜਨਮਤ ਸੰਗ੍ਰਹਿ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਉਸਨੇ ਕੈਨੇਡਾ ਵਿੱਚ ਖਾਲਿਸਤਾਨ ਲਈ ਬਹੁਤ ਸਾਰੇ ਰੈਫਰੈਂਡਮ ਪ੍ਰੋਗਰਾਮਾਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ। SFJ ਦੇ ਸੰਸਥਾਪਕ ਗੁਰਪਤਵੰਤ ਪੰਨੂ ਦੇ ਅਨੁਸਾਰ, ਰਾਜੂ ਜਾਨਲੇਵਾ ਹਮਲੇ ਵਿੱਚ ਬਚ ਗਿਆ, ਪੰਨੂ ਨੇ ਕਿਹਾ ਕਿ ਰਾਜੂ ਇੱਕ ਪਿਕ-ਅੱਪ ਟਰੱਕ ਵਿੱਚ ਸਫ਼ਰ ਕਰ ਰਿਹਾ ਸੀ ਜਦੋਂ ਕੁਝ ਸ਼ੂਟਰਾਂ ਨੇ ਟਰੱਕ 'ਤੇ ਗੋਲੀਆਂ ਚਲਾ ਦਿੱਤੀਆਂ। ਰਿਪੋਰਟਾਂ ਮੁਤਾਬਕ ਟਰੱਕ 'ਤੇ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ।

ਪੰਨੂ ਨੇ ਇਹ ਵੀ ਦੱਸਿਆ ਕਿ ਰਾਜੂ ਪਿਛਲੇ ਸਾਲ ਜੂਨ 'ਚ ਨਿੱਝਰ ਦੇ ਕਤਲ ਤੋਂ ਬਾਅਦ ਰੂਪੋਸ਼ ਹੋ ਗਿਆ ਸੀ ਅਤੇ ਅਕਤੂਬਰ 'ਚ ਵਾਪਸ ਆਪਣੇ ਮਿਸ਼ਨ 'ਤੇ ਆਇਆ ਸੀ। ਅਕਤੂਬਰ ਤੋਂ ਬਾਅਦ ਰਾਜੂ ਨੇ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਖਾਲਿਸਤਾਨ ਬਾਰੇ ਰਾਏਸ਼ੁਮਾਰੀ ਕਰਵਾਉਣ ਵਿੱਚ ਮਦਦ ਕੀਤੀ। ਭਾਰਤ ਸਰਕਾਰ 'ਤੇ ਇਲਜ਼ਾਮ ਲਗਾਉਂਦੇ ਹੋਏ ਪੰਨੂ ਨੇ ਕਿਹਾ ਕਿ ਭਾਰਤ ਸਰਕਾਰ ਦੁਨੀਆ ਭਰ 'ਚ ਹੋ ਰਹੇ ਖਾਲਿਸਤਾਨ ਰੈਫਰੈਂਡਮ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ : Kisan Andolan : ਅਜੇ ਨਹੀਂ ਖੁੱਲ੍ਹੇਗਾ ਸ਼ੰਭੂ ਬਾਰਡਰ, ਹਰਿਆਣਾ ਪੁਲਿਸ ਨੇ ਕਿਹਾ- ਟਰੈਕਟਰਾਂ ਤੋਂ ਬਿਨਾਂ ਦਿੱਲੀ ਜਾਣ ਕਿਸਾਨ, ਕਿਸਾਨ ਦੀ ਕੋਰੀ ਨਾਂਹ

- PTC NEWS

Top News view more...

Latest News view more...

PTC NETWORK