Sat, Nov 8, 2025
Whatsapp

Kalanaur 'ਚ ਦੇਰ ਰਾਤ ਇੱਕ ਡਾਕਟਰ ਦੇ ਹਸਪਤਾਲ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ,ਡਾਕਟਰ ਤੋਂ ਮੰਗੀ ਗਈ ਸੀ 50 ਲੱਖ ਰੁਪਏ ਦੀ ਫਿਰੌਤੀ, ਘਟਨਾ CCTV 'ਚ ਕੈਦ

Gurdaspur News : ਗੁਰਦਾਸਪੁਰ ਦੇ ਇਤਿਹਾਸਕ ਕਸਬੇ ਕਲਾਨੌਰ ਵਿੱਚ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਾਮੇਸ਼ਵਰ ਸੈਣੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਰਾਤ ਨੂੰ 2 ਵਜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹਸਪਤਾਲ ਦੇ ਗੇਟ 'ਤੇ ਖੜ੍ਹ ਕੇ ਡਾਕਟਰ ਦੀ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ

Reported by:  PTC News Desk  Edited by:  Shanker Badra -- October 25th 2025 01:41 PM
Kalanaur 'ਚ ਦੇਰ ਰਾਤ ਇੱਕ ਡਾਕਟਰ ਦੇ ਹਸਪਤਾਲ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ,ਡਾਕਟਰ ਤੋਂ ਮੰਗੀ ਗਈ ਸੀ 50 ਲੱਖ ਰੁਪਏ ਦੀ ਫਿਰੌਤੀ, ਘਟਨਾ CCTV 'ਚ ਕੈਦ

Kalanaur 'ਚ ਦੇਰ ਰਾਤ ਇੱਕ ਡਾਕਟਰ ਦੇ ਹਸਪਤਾਲ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ ,ਡਾਕਟਰ ਤੋਂ ਮੰਗੀ ਗਈ ਸੀ 50 ਲੱਖ ਰੁਪਏ ਦੀ ਫਿਰੌਤੀ, ਘਟਨਾ CCTV 'ਚ ਕੈਦ

Gurdaspur News : ਗੁਰਦਾਸਪੁਰ ਦੇ ਇਤਿਹਾਸਕ ਕਸਬੇ ਕਲਾਨੌਰ ਵਿੱਚ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਾਮੇਸ਼ਵਰ ਸੈਣੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ ਰਾਤ ਨੂੰ 2 ਵਜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹਸਪਤਾਲ ਦੇ ਗੇਟ 'ਤੇ ਖੜ੍ਹ ਕੇ ਡਾਕਟਰ ਦੀ ਕਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਡਾਕਟਰ ਆਰੋਪੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਾ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਾਮੇਸ਼ਵਰ ਸੈਣੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੈਂਗਸਟਰਾਂ ਨੇ ਉਨ੍ਹਾਂ ਦੇ ਹਸਪਤਾਲ 'ਤੇ ਚਾਰ ਗੋਲੀਆਂ ਚਲਾਈਆਂ ਸਨ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਉਨ੍ਹਾਂ ਨੇ ਇਸ ਘਟਨਾ ਸਬੰਧੀ ਕਲਾਨੌਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਡਾਕਟਰ ਨੇ ਦੱਸਿਆ ਕਿ ਬਾਅਦ ਵਿੱਚ ਗੈਂਗਸਟਰਾਂ ਨੇ ਉਨ੍ਹਾਂ ਨੂੰ ਫਿਰੌਤੀ ਲਈ ਫੋਨ ਕੀਤੇ ਸਨ ਪਰ ਉਨ੍ਹਾਂ ਨੇ ਉਨ੍ਹਾਂ ਦੇ ਨੰਬਰ ਬਲੌਕ ਕਰ ਦਿੱਤੇ ਸਨ।


ਡਾਕਟਰ ਦੇ ਅਨੁਸਾਰ ਘਟਨਾ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਲਈ ਦੋ ਗੰਨਮੈਨ ਤਾਇਨਾਤ ਕੀਤੇ ਸਨ। ਉਸਨੇ ਦੱਸਿਆ ਕਿ ਕੱਲ੍ਹ ਰਾਤ ਜਦੋਂ ਉਹ ਆਪਣੇ ਗੰਨਮੈਨ ਨਾਲ ਘਰ ਗਿਆ ਹੋਇਆ ਸੀ ਤਾਂ ਦੇਰ ਰਾਤ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਵਿਅਕਤੀ ਹਸਪਤਾਲ ਦੇ ਸਾਹਮਣੇ ਆਏ। ਉਨ੍ਹਾਂ ਵਿੱਚੋਂ ਇੱਕ ਨੇ ਹਸਪਤਾਲ ਦੇ ਗੇਟ 'ਤੇ ਖੜੇ ਹੋ ਕੇ ਉਸਦੀ ਗੱਡੀ 'ਤੇ ਛੇ ਗੋਲੀਆਂ ਚਲਾਈਆਂ। ਪੁਲਿਸ ਨੂੰ ਮੌਕੇ ਤੋਂ ਇੱਕ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਇਆ।

ਡਾ. ਰਾਮੇਸ਼ਵਰ ਸੈਣੀ ਨੇ ਦੱਸਿਆ ਕਿ ਉਹ ਮਰੀਜ਼ਾਂ ਨੂੰ 10 -10 ਰੁਪਏ ਦੀਆ ਦਵਾਈਆਂ ਦੇ ਕੇ ਇਲਾਜ ਕਰਦਾ ਹੈ ਅਤੇ ਉਹ ਇੰਨੀ ਵੱਡੀ ਫਿਰੌਤੀ ਕਿਵੇਂ ਦੇ ਸਕਦੇ ਹਨ। ਉਸਨੇ ਪੰਜਾਬ ਸਰਕਾਰ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ), ਪੰਜਾਬ ਨੂੰ ਆਰੋਪੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਉਸਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਹੋਰ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੁਰਦਾਸਪੁਰ ਆਦਿਤਿਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਜਾਰੀ ਕਰ ਦਿੱਤੀ ਗਈ ਹੈ ਅਤੇ ਆਰੋਪੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK