Tue, Nov 11, 2025
Whatsapp

Zirakpur News : ਇਨਸਾਨੀਅਤ ਸ਼ਰਮਸਾਰ ! ਨਬਾਲਿਗ ਬੱਚਿਆਂ ਨੂੰ ਦੁਕਾਨ ਤੋਂ ਬਿਸਕੁਟ ਚੋਰੀ ਕਰਕੇ ਖਾਣੇ ਪਏ ਮਹਿੰਗੇ , ਸੜਕ 'ਤੇ ਅਲਫ ਨੰਗਾ ਕਰਕੇ ਕੀਤੀ ਕੁੱਟਮਾਰ

Zirakpur News : ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜ ਨਬਾਲਿਗ ਬੱਚਿਆਂ ਨੂੰ ਇੱਕ ਦੁਕਾਨ ਤੋਂ ਬਿਸਕੁਟ ਚੋਰੀ ਕਰਕੇ ਖਾਣੇ ਮਹਿੰਗੇ ਪੈ ਗਏ ਹਨ। ਦੁਕਾਨਦਾਰ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਕੱਪੜੇ ਉਤਾਰ ਕੇ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਮੁਰਗਾ ਬਣਾਇਆ ਗਿਆ। ਇਸ ਤੋਂ ਇਲਾਵਾ ਕੁੱਟਮਾਰ ਦੀਆਂ ਵੀਡੀਓ ਬਣਾਈਆਂ ਗਈਆਂ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਗਈਆਂ

Reported by:  PTC News Desk  Edited by:  Shanker Badra -- October 24th 2025 07:38 PM
Zirakpur News : ਇਨਸਾਨੀਅਤ ਸ਼ਰਮਸਾਰ ! ਨਬਾਲਿਗ ਬੱਚਿਆਂ ਨੂੰ ਦੁਕਾਨ ਤੋਂ ਬਿਸਕੁਟ ਚੋਰੀ ਕਰਕੇ ਖਾਣੇ ਪਏ ਮਹਿੰਗੇ , ਸੜਕ 'ਤੇ ਅਲਫ ਨੰਗਾ ਕਰਕੇ ਕੀਤੀ ਕੁੱਟਮਾਰ

Zirakpur News : ਇਨਸਾਨੀਅਤ ਸ਼ਰਮਸਾਰ ! ਨਬਾਲਿਗ ਬੱਚਿਆਂ ਨੂੰ ਦੁਕਾਨ ਤੋਂ ਬਿਸਕੁਟ ਚੋਰੀ ਕਰਕੇ ਖਾਣੇ ਪਏ ਮਹਿੰਗੇ , ਸੜਕ 'ਤੇ ਅਲਫ ਨੰਗਾ ਕਰਕੇ ਕੀਤੀ ਕੁੱਟਮਾਰ

Zirakpur News : ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੰਜ ਨਬਾਲਿਗ ਬੱਚਿਆਂ ਨੂੰ ਇੱਕ ਦੁਕਾਨ ਤੋਂ ਬਿਸਕੁਟ ਚੋਰੀ ਕਰਕੇ ਖਾਣੇ ਮਹਿੰਗੇ ਪੈ ਗਏ ਹਨ। ਦੁਕਾਨਦਾਰ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਕੱਪੜੇ ਉਤਾਰ ਕੇ ਬੇਰਹਿਮੀ ਨਾਲ ਕੁੱਟਿਆ। ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਮੁਰਗਾ ਬਣਾਇਆ ਗਿਆ। ਇਸ ਤੋਂ ਇਲਾਵਾ ਕੁੱਟਮਾਰ ਦੀਆਂ ਵੀਡੀਓ ਬਣਾਈਆਂ ਗਈਆਂ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਗਈਆਂ।

ਮੌਕੇ 'ਤੇ ਮੌਜੂਦ ਲੋਕ ਵੀਡੀਓ ਬਣਾਉਂਦੇ ਰਹੇ ਜਦਕਿ ਕਿਸੀ ਨੇ ਵੀ ਬੱਚਿਆਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਵੀਡੀਓ ਵਿੱਚ ਬੱਚੇ ਹੱਥ ਜੋੜ ਕੇ ਰਹਿਮ ਦੀ ਭੀਖ ਮੰਦੇ ਰਹੇ ਪਰ ਲੋਕ ਨਹੀਂ ਰੁਕੇ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ, ਹਾਲਾਂਕਿ ਆਰੋਪੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ 'ਤੇ ਵਾਪਰੀ। ਵੀਡੀਓ ਸ਼ੁੱਕਰਵਾਰ (24 ਅਕਤੂਬਰ) ਨੂੰ ਸਾਹਮਣੇ ਆਈ ਸੀ।


ਮੁੰਡਿਆਂ ਨੇ ਇੱਕ ਦੁਕਾਨ ਤੋਂ ਬਿਸਕੁਟਾਂ ਦਾ ਪੈਕੇਟ ਚੁੱਕਿਆ

ਜਿਨ੍ਹਾਂ ਮੁੰਡਿਆਂ ਨੂੰ ਕੁੱਟਿਆ ਗਿਆ, ਉਨ੍ਹਾਂ ਦੀ ਉਮਰ 15 ਤੋਂ 17 ਸਾਲ ਦੇ ਵਿਚਕਾਰ ਹੈ। ਇਹ ਘਟਨਾ 21 ਤਰੀਕ ਦੀ ਰਾਤ ਨੂੰ ਵਾਪਰੀ। ਪਿੰਡ ਭੁੱਡਾ ਸਾਹਿਬ ਦੇ ਪੰਜ ਮੁੰਡੇ ਵੀਆਈਪੀ ਰੋਡ 'ਤੇ ਪਹੁੰਚੇ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਕੰਮ ਕਰ ਰਹੇ ਸਨ। ਇਸ ਦੌਰਾਨ ਮੁੰਡਿਆਂ ਨੇ ਇੱਕ ਦੁਕਾਨ ਤੋਂ ਬਿਸਕੁਟ ਦਾ ਪੈਕੇਟ ਚੋਰੀ ਕਰਕੇ ਖਾ ਲਿਆ। ਇਸ ਨਾਲ ਦੁਕਾਨਦਾਰ ਅਤੇ ਆਲੇ-ਦੁਆਲੇ ਦੇ ਲੋਕ ਗੁੱਸੇ ਵਿੱਚ ਆ ਗਏ।

ਬੱਚਿਆਂ ਨੂੰ ਕੱਪੜੇ ਉਤਾਰਨ ਲਈ ਮਜਬੂਰ ਕੀਤਾ , ਫਿਰ ਕੁੱਟਿਆ ਗਿਆ

ਇਸ ਦੌਰਾਨ ਵੀਆਈਪੀ ਬਲਾਕ ਬੀ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਲਗਭਗ 9-10 ਹੋਰ ਨੌਜਵਾਨਾਂ ਨਾਲ ਮੌਕੇ 'ਤੇ ਪਹੁੰਚਿਆ। ਉਸਨੇ ਸਾਰੇ ਮੁੰਡਿਆਂ ਨੂੰ ਆਪਣੇ ਕੱਪੜੇ ਉਤਾਰਨ ਲਈ ਮਜਬੂਰ ਕੀਤਾ। ਉਨ੍ਹਾਂ ਨੂੰ ਨੰਗੇ ਕਰਕੇ ਕੁੱਟਿਆ ਗਿਆ। ਮੁੰਡਿਆਂ ਨਾਲ ਬਦਸਲੂਕੀ ਕੀਤੀ ਗਈ। ਆਰੋਪ ਹੈ ਕਿ ਉਨ੍ਹਾਂ ਨੂੰ ਹਰੀਆਂ ਮਿਰਚਾਂ ਵੀ ਖੁਆਈਆਂ ਗਈਆਂ।

ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਐਸਐਚਓ ਸਤਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਵੀਡੀਓ ਸਾਹਮਣੇ ਆਈ ਹੈ। ਸਾਰਿਆਂ ਖ਼ਿਲਾਫ਼ ਹਮਲਾ, ਧਮਕੀ ਅਤੇ ਅਸ਼ਲੀਲ ਵਿਵਹਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK