Fri, Sep 25, 2026
Whatsapp

Flights: ਸੰਘਣੀ ਧੁੰਦ ਨੇ ਉਡਾਣਾਂ ’ਚ ਪਾਇਆ ਵਿਘਨ, ਦਰਜਨ ਤੋਂ ਵੱਧ ਉਡਾਣਾ ਪ੍ਰਭਾਵਿਤ

Reported by:  PTC News Desk  Edited by:  Aarti -- December 27th 2023 02:05 PM
Flights: ਸੰਘਣੀ ਧੁੰਦ ਨੇ ਉਡਾਣਾਂ ’ਚ ਪਾਇਆ ਵਿਘਨ, ਦਰਜਨ ਤੋਂ ਵੱਧ ਉਡਾਣਾ ਪ੍ਰਭਾਵਿਤ

Flights: ਸੰਘਣੀ ਧੁੰਦ ਨੇ ਉਡਾਣਾਂ ’ਚ ਪਾਇਆ ਵਿਘਨ, ਦਰਜਨ ਤੋਂ ਵੱਧ ਉਡਾਣਾ ਪ੍ਰਭਾਵਿਤ

Flights Affected News: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ। ਸੰਘਣੀ ਧੁੰਦ ਦੇ ਕਾਰਨ ਹਾਦਸੇ ਵੀ ਵੱਧ ਰਹੇ ਹਨ। ਦੱਸ ਦਈਏ ਕਿ ਮੌਸਮ ਵਿਭਾਗ ਨੇ ਅਗਲੇ ਆਉਣ ਵਾਲੇ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਨੇ ਹਵਾਈ ਉਡਾਣਾਂ ਦੀਆਂ ਬ੍ਰੇਕਾਂ ਲਗਾ ਦਿੱਤੀਆਂ ਹਨ। 

ਹਵਾਈ ਉਡਾਣਾਂ ’ਤੇ ਲੱਗੀਆਂ ਬ੍ਰੇਕਾਂ 

ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਦੇਸ਼ ਦੇ ਵੱਖ ਵੱਖ ਸ਼ਹਿਰਾਂ ਅਤੇ ਅਲਗ ਅਲਗ ਦੇਸ਼ਾਂ ਨੂੰ ਆਉਣ ਜਾਣ ਵਾਲੀਆਂ ਉਡਾਣਾਂ ਬਹੁਤ ਦੇਰੀ ਨਾਲ ਆ ਜਾ ਰਹੀਆਂ ਹਨ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਆਮ ਲੋਕਾਂ ਨੂੰ ਹੋ ਰਹੀ ਕਾਫੀ ਪਰੇਸ਼ਾਨੀ 

ਦੱਸ ਦਈਏ ਕਿ ਸੰਘਣੀ ਧੁੰਦ ਦੇ ਕਾਰਨ ਲੰਡਨ ਤੋਂ ਆਈ ਏਅਰ ਇੰਡੀਆ ਦੀ ਉਡਾਣ ਨੂੰ ਡਾਇਵਰਟ ਕਰਕੇ ਜੈਪੁਰ ਭੇਜਿਆ ਗਿਆ। ਏਅਰ ਇੰਡੀਆ ਦੀ ਸਵੇਰੇ 8.40 ’ਤੇ ਦੁਬਈ ਜਾਣ ਵਾਲੀ ਉਡਾਣ ਸ਼ਾਮ 4 ਵਜੇ ਰਵਾਨਾ ਹੋਣ ਦੀ ਸੰਭਾਵਨਾ ਹੈ। ਜਦਕਿ ਐਨਈਓਐਸ ਦੀ ਇਟਲੀ ਨੂੰ ਜਾਣ ਵਾਲੀ ਉਡਾਣ ਤਕਰੀਬਨ 6 ਘੰਟੇ ਲੇਟ ਹੈ।

ਦਰਜਨ ਤੋਂ ਵੱਧ ਉਡਾਣਾ ਪ੍ਰਭਾਵਿਤ

ਕਾਬਿਲੇਗੌਰ ਹੈ ਕਿ ਸੰਘਣੀ ਧੁੰਦ ਦੇ ਚੱਲਦੇ ਦੋ ਦਰਜਨ ਤੋਂ ਵੱਧ ਉਡਾਣਾ ਪ੍ਰਭਾਵਿਤ ਹੋਈਆਂ ਪਈਆਂ ਹਨ। ਜਿਸ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹੀ ਹੱਢ ਚੀਰਵੀਂ ਠੰਢ ’ਚ ਲੋਕ ਏਅਰੋਪਰਟ ਦੇ ਬਾਹਰ ਫਰਸ਼ ’ਤੇ ਬੈਠਣ ਨੂੰ ਮਜ਼ਬੂਰ ਹੋਏ ਪਏ ਹਨ। 

ਇਹ ਵੀ ਪੜ੍ਹੋ: ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾ: ਓਬਰਾਏ

-

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK