ਸੁਰੱਖਿਆ ਡਿਊਟੀਆਂ ਲਈ ਪਹਿਲੀ ਵਾਰ ਤਾਇਨਾਤ ਕੀਤੀਆਂ ਜਾਣਗੀਆਂ ਮਹਿਲਾ ਡੌਗ ਹੈਂਡਲਰ
ਚੰਡੀਗੜ੍ਹ: ਅੱਠ ਮਹਿਲਾ ਕਾਂਸਟੇਬਲ ਨੂੰ ਕੁੱਤਿਆਂ ਨੂੰ ਸੰਭਾਲਣ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਕਾਂਸਟੇਬਲਾਂ ਨੂੰ ਪੰਚਕੂਲਾ, ਹਰਿਆਣਾ ਵਿੱਚ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦੇ ਭਾਨੂ ਕੈਂਪ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ।
ਇਹ ਪਹਿਲੀ ਵਾਰ ਹੋਵੇਗਾ ਕਿ ਦੇਸ਼ ਵਿੱਚ ਸੁਰੱਖਿਆ ਡਿਊਟੀਆਂ ਲਈ ਮਹਿਲਾ ਡੌਗ ਹੈਂਡਲਰਜ਼ ਨੂੰ ਤਾਇਨਾਤ ਕੀਤਾ ਜਾਵੇਗਾ। ਆਈਟੀਬੀਪੀ ਦਾ ਐਨੀਮਲ ਟਰਾਂਸਪੋਰਟ ਕਾਡਰ ਦੂਰ-ਦੁਰਾਡੇ ਸਰਹੱਦੀ ਖੇਤਰਾਂ ਵਿੱਚ ਸੈਨਿਕਾਂ ਲਈ ਸਪਲਾਈ ਲਿਜਾਣ ਲਈ ਘੋੜਿਆਂ ਅਤੇ ਖੱਚਰਾਂ ਨੂੰ ਸਿਖਲਾਈ ਦਿੰਦਾ ਹੈ। ਇਹ ਮਹਿਲਾ ਕੈਡੇਟ ਸ਼ੁਰੂ ਵਿੱਚ ਉੱਥੇ ਹੀ ਸਿਖਲਾਈ ਲੈ ਰਹੀਆਂ ਹੈ।
ਕੈਨਾਇਨ ਵਿੰਗ ਲਈ ਸਿਖਲਾਈ 8-9 ਮਹੀਨੇ ਰਹਿੰਦੀ ਹੈ। ਕੁੱਤੇ ਪਹਿਲਾਂ 3-ਮਹੀਨੇ ਦੇ ਬੁਨਿਆਦੀ ਕੋਰਸ ਵਿੱਚੋਂ ਲੰਘਦੇ ਹਨ। ਅਗਲੇ 5 ਤੋਂ 6 ਮਹੀਨਿਆਂ ਲਈ ਉਹਨਾਂ ਨੂੰ ਵਿਸਫੋਟਕ ਯੰਤਰ ਅਤੇ ਹੋਰ ਕਿਸਮ ਦੀਆਂ ਖਤਰਨਾਕ ਚੀਜ਼ਾਂ ਨੂੰ ਸੁੰਘਣਾ ਸਿਖਾਇਆ ਜਾਂਦਾ ਹੈ।
ਮਹਿਲਾ ਡੌਗ ਹੈਂਡਲਰ ਨੂੰ ਵੀਆਈਪੀ ਸੁਰੱਖਿਆ ਡਿਊਟੀਆਂ, ਹਵਾਈ ਅੱਡੇ ਦੀ ਸੁਰੱਖਿਆ ਦੇ ਨਾਲ-ਨਾਲ ਹੋਰ ਸੰਵੇਦਨਸ਼ੀਲ ਖੇਤਰਾਂ ਵਿੱਚ ਤਾਇਨਾਤ ਕੀਤਾ ਜਾਵੇਗਾ।
- PTC NEWS