Kuldeep Dhaliwal Video : AAP ਦੇ ਸਾਬਕਾ ਕੈਬਨਿਟ ਮੰਤਰੀ ਧਾਲੀਵਾਲ ਹੋਏ ਆਪੇ ਤੋਂ ਬਾਹਰ, SHO ਨੂੰ ਕੱਢੀਆਂ ਗਾਲਾਂ, ਵੀਡੀਓ ਵਾਇਰਲ
MLA Kuldeep Dhaliwal Viral Video : ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸ਼ੁੱਕਰਵਾਰ ਅਜਨਾਲਾ 'ਚ ਉਸ ਸਮੇਂ ਪੰਜਾਬ ਪੁਲਿਸ ਦੇ ਇੱਕ ਐਸਐਚਓ 'ਤੇ ਭੜਕੇ ਗਏ, ਜਦੋਂ ਟ੍ਰੈਫਿਕ ਦੌਰਾਨ ਉਹ ਨਾ ਵਿਖਾਈ ਦਿੱਤਾ। ਵਿਧਾਇਕ ਧਾਲੀਵਾਲ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਅਜਿਹਾ ਪਹੁੰਚਿਆ ਕਿ ਉਨ੍ਹਾਂ ਨੇ ਪੁਲਿਸ ਅਧਿਕਾਰੀ ਦੇ ਅਹੁਦੇ ਦਾ ਵੀ ਸਨਮਾਨ ਨਹੀਂ ਕੀਤਾ ਅਤੇ ਸਿੱਧੀਆਂ ਗਾਲਾਂ ਕੱਢ ਕੇ ਪੁੱਛਣ ਲੱਗ ਪਏ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਜਨਾਲਾ ਵਿਚੋਂ ਲੰਘ ਰਹੇ ਸਨ ਤਾਂ ਟ੍ਰੈਫਿਕ ਨੂੰ ਵੇਖ ਕੇ ਰੁਕ ਗਏ। ਇਸ ਦੌਰਾਨ ਇਹ ਪੂਰਾ ਵਾਕਿਆ ਵਾਪਰਿਆ। ਇਸ ਦੌਰਾਨ ਕਿਸੇ ਨੇ ਉਸਦੀ ਦੁਰਵਰਤੋਂ ਕਰਦੇ ਹੋਏ ਇੱਕ ਵੀਡੀਓ ਰਿਕਾਰਡ ਕੀਤੀ, ਜੋ ਬਾਅਦ ਵਿੱਚ ਵਾਇਰਲ ਹੋ ਗਈ। ਵੀਡੀਓ ਵਿੱਚ, ਧਾਲੀਵਾਲ ਨੇ ਐਸਐਚਓ ਬਾਰੇ ਕਿਹਾ...
''BN...ਪੁਲਸੀਆ ਪਤਾ ਨਹੀਂ ਕਿਥੇ ਮਰਿਆ, ਅੱਗ ਲਾ ਦੂੰ...ਕੰ.ਭ.ਜ਼.ਹ, ਕੁੱਤਾ ਐਸਐਚਓ....ਭ..ਕੰ.., ਨ ਗੱਲ ਨਾ ਬਾਤ...''
ਹਾਲਾਂਕਿ, ਧਾਲੀਵਾਲ ਨੇ ਅਜੇ ਤੱਕ ਵੀਡੀਓ ਬਾਰੇ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਐਸਐਚਓ ਨੇ ਵੀ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਵਿਧਾਇਕ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ
ਵਿਧਾਇਕ ਨੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਵਿਧਾਇਕ ਨੇ ਭਰੋਸਾ ਦਿੱਤਾ ਕਿ ਅਜਨਾਲਾ ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਸਥਾਈ ਤੌਰ 'ਤੇ ਹੱਲ ਕਰਨ ਲਈ ਜਲਦੀ ਹੀ ਜ਼ਰੂਰੀ ਕਦਮ ਚੁੱਕੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਅਨੁਸ਼ਾਸਨ, ਸਹੀ ਪਾਰਕਿੰਗ ਅਤੇ ਲੇਨ ਨਿਯਮਾਂ ਦੀ ਪਾਲਣਾ ਕਰਕੇ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਬਿਹਤਰ ਬਣਾਉਣ ਵਿੱਚ ਸਹਿਯੋਗ ਕਰਨ।
- PTC NEWS