Former Cricketer Graham Thorpe ਦੀ ਮੌਤ ਦੇ 7 ਦਿਨ ਬਾਅਦ ਪਤਨੀ ਦਾ ਵੱਡਾ ਖੁਲਾਸਾ, ਕਿਹਾ- ਖੁਦ ਲਈ ਸੀ ਜਾਨ
Former England Cricketer Graham Thorpe : ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਗ੍ਰਾਹਮ ਥੋਰਪ ਦੀ 5 ਅਗਸਤ 2024 ਨੂੰ ਮੌਤ ਹੋ ਗਈ ਸੀ। ਹਾਲਾਂਕਿ 55 ਸਾਲਾ ਥੋਰਪ ਦੀ ਮੌਤ ਦੇ ਕੀ ਕਾਰਨ ਸਨ ? ਇਸ ਬਾਰੇ ਉਦੋਂ ਕੋਈ ਕਾਰਨ ਨਹੀਂ ਸਾਹਮਣੇ ਆਇਆ ਸੀ। ਪਰ ਹੁਣ ਥੋਰਪ ਦੀ ਮੌਤ ਦੇ 7 ਦਿਨ ਬਾਅਦ ਇਕ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਉਨ੍ਹਾਂ ਦੀ ਪਤਨੀ ਅਮਾਂਡਾ ਥੋਰਪ ਨੇ ਦੱਸਿਆ ਕਿ ਦਿੱਗਜ ਕ੍ਰਿਕਟਰ ਨੇ ਖੁਦ ਆਪਣੀ ਜਾਨ ਲਈ ਹੈ।
ਅਮਾਂਡਾ ਨੇ ਕਿਹਾ ਕਿ ਉਸ ਦਾ ਪਤੀ ਲੰਬੇ ਸਮੇਂ ਤੋਂ ਡਿਪਰੈਸ਼ਨ ਅਤੇ ਚਿੰਤਾ ਨਾਲ ਜੂਝ ਰਿਹਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਥੋਰਪ ਨੇ ਦੋ ਸਾਲ ਪਹਿਲਾਂ ਵੀ ਆਪਣੀ ਜੀਵਨਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੱਸ ਦੇਈਏ ਕਿ ਥੋਰਪ ਨੇ ਇੰਗਲੈਂਡ ਲਈ 100 ਟੈਸਟ ਅਤੇ 82 ਵਨਡੇ ਮੈਚ ਖੇਡੇ ਹਨ। ਉਹ 12 ਸਾਲਾਂ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਰਗਰਮ ਰਿਹਾ।
ਅਮਾਂਡਾ ਨੇ ਦੱਸਿਆ, “ਉਹ ਆਪਣੀ ਪਤਨੀ ਅਤੇ ਦੋ ਬੇਟੀਆਂ ਨੂੰ ਬਹੁਤ ਪਿਆਰ ਕਰਦਾ ਸੀ। ਪਰਿਵਾਰ ਵਾਲੇ ਵੀ ਉਸਨੂੰ ਬਹੁਤ ਪਿਆਰ ਕਰਦੇ ਸਨ। ਹਾਲਾਂਕਿ, ਗ੍ਰਾਹਮ ਇਸ ਦੇ ਬਾਵਜੂਦ ਠੀਕ ਨਹੀਂ ਹੋ ਸਕਿਆ। ਉਹ ਹਾਲ ਹੀ ਵਿੱਚ ਬਹੁਤ ਬਿਮਾਰ ਸੀ ਅਤੇ ਉਨ੍ਹਾਂ ਨੂੰ ਲੱਗਾ ਕਿ ਅਸੀਂ ਉਸ ਤੋਂ ਬਿਨਾਂ ਬਿਹਤਰ ਹੋਵਾਂਗੇ। ਸਾਨੂੰ ਬਹੁਤ ਦੁੱਖ ਹੈ ਕਿ ਉਸਨੇ ਅਜਿਹਾ ਕੀਤਾ ਅਤੇ ਆਪਣੀ ਜਾਨ ਲੈ ਲਈ। ਗ੍ਰਾਹਮ ਪਿਛਲੇ ਕੁਝ ਸਾਲਾਂ ਤੋਂ ਗੰਭੀਰ ਡਿਪਰੈਸ਼ਨ ਅਤੇ ਚਿੰਤਾ ਤੋਂ ਪੀੜਤ ਸਨ। ਇਸ ਕਾਰਨ ਉਸ ਨੇ ਮਈ 2022 ਵਿੱਚ ਖੁਦਕੁਸ਼ੀ ਕਰਨ ਦੀ ਗੰਭੀਰ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਆਈਸੀਯੂ ਵਿੱਚ ਰਹਿਣਾ ਪਿਆ।''
ਉਨ੍ਹਾਂ ਕਿਹਾ, ''ਉਮੀਦ ਦੀ ਝਲਕ ਵਿਖਾਈ ਦੇ ਰਹੀ ਸੀ। ਪੁਰਾਣੇ ਗ੍ਰਾਹਮ ਨਜ਼ਰ ਆ ਰਹੇ ਸਨ, ਪਰ ਫਿਰ ਵੀ ਡਿਪ੍ਰੈਸ਼ਨ ਅਤੇ ਚਿੰਤਾ ਤੋਂ ਨਿਕਲ ਨਹੀਂ ਸਕੇ। ਇਹ ਸਮੱਸਿਆ ਕਈ ਵਾਰ ਬਹੁਤ ਗੰਭੀਰ ਹੋ ਜਾਂਦੀ ਹੈ। ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਉਸਦਾ ਸਮਰਥਨ ਕੀਤਾ। ਉਸਨੇ ਬਹੁਤ ਸਾਰੇ ਇਲਾਜਾਂ ਦੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਉਨ੍ਹਾਂ ਵਿੱਚੋਂ ਕੋਈ ਵੀ ਕੰਮ ਨਹੀਂ ਕੀਤਾ।"
ਅਮਾਂਡਾ ਨੇ ਅੱਗੇ ਕਿਹਾ, "ਗ੍ਰਾਹਮ ਨੂੰ ਮੈਦਾਨ 'ਤੇ ਮਾਨਸਿਕ ਤੌਰ 'ਤੇ ਬਹੁਤ ਮਜ਼ਬੂਤ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ ਅਤੇ ਚੰਗੀ ਸਰੀਰਕ ਸਿਹਤ ਵੀ ਸੀ। ਪਰ ਮਾਨਸਿਕ ਬਿਮਾਰੀ ਇੱਕ ਅਸਲੀ ਬਿਮਾਰੀ ਹੈ ਅਤੇ ਕਿਸੇ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।"
- PTC NEWS