Calgary 'ਚ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਪੁੱਤਰ ਦੀ ਸੜਕ ਹਾਦਸੇ 'ਚ ਮੌਤ, ਮੋਟਰਸਾਈਕਲ ਨੂੰ ਗੱਡੀ ਨੇ ਮਾਰੀ ਟੱਕਰ
Calgary Road Accident : ਕੈਨੇਡਾ ਦੇ ਕੈਲਗਰੀ 'ਚ ਵਾਪਰੇ ਇਕ ਸੜਕ ਹਾਦਸੇ 'ਚ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ 20 ਸਾਲਾਂ ਪੁੱਤਰ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਇਥੋਂ ਦੇ ਸਾਬਕਾ ਵਿਧਾਇਕ ਪ੍ਰਭ ਗਿੱਲ ਦੇ ਪੁੱਤਰ ਅਰਜਨ ਗਿੱਲ (20) ਵਜੋਂ ਹੋਈ ਹੈ। ਪ੍ਰਭ ਗਿੱਲ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਨਾਲ ਸਬੰਧਤ ਹਨ। ਇਹ ਹਾਦਸਾ ਐਤਵਾਰ ਰਾਤ ਨਾਰਥ ਵੈਸਟ ਕੈਲਗਰੀ 'ਚ ਵਾਪਰਿਆ ਹੈ।
ਕੈਲਗਰੀ ਟ੍ਰੈਫਿਕ ਪੁਲਿਸ ਦੇ ਸਾਰਜੰਟ ਸ਼ੀਨ ਸ਼ਰਮਨ ਨੇ ਦੱਸਿਆ ਕਿ ਅਰਜਨ ਗਿੱਲ ਆਪਣੇ ਮੋਟਰਸਾਈਕਲ 'ਤੇ 16 ਐਵੇਨਿਊ ਤੋਂ ਪੱਛਮ ਵੱਲ ਜਾ ਰਿਹਾ ਸੀ। ਜਦੋਂ ਕਿ ਦੱਖਣ ਵੱਲੋਂ ਆ ਰਹੀ ਸੀ ਇਕ ਐੱਸ.ਯੂ.ਵੀ. ਨੇ ਇਕ ਚੌਕ 'ਚ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਅਰਜਨ ਗਿੱਲ ਦੀ ਮੌਕੇ 'ਤੇ ਹੀ ਮੌਤ ਹੋਗਈ। ਐੱਸ.ਯੂ.ਵੀ. ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ 'ਤੇ ਹੀ ਰਿਹਾ ਅਤੇ ਪੁਲਸ ਵਲੋਂ ਕੀਤੀ ਪੁੱਛਗਿੱਛ ਵਿਚ ਉਸ ਨੇ ਸਹਿਯੋਗ ਦਿੱਤਾ।
- PTC NEWS