Mon, Apr 29, 2024
Whatsapp

ਰਿਸ਼ਵਤ ਕਾਂਡ: ਮੋਹਾਲੀ ਦੀ ਸਾਬਕਾ DSP ਰਾਕਾ ਗੇਰਾ ਦੋਸ਼ੀ ਕਰਾਰ, CBI ਨੂੰ ਘਰੋਂ ਮਿਲੀ ਸੀ 90 ਲੱਖ ਦੀ ਨਕਦੀ

Written by  KRISHAN KUMAR SHARMA -- February 06th 2024 09:32 AM
ਰਿਸ਼ਵਤ ਕਾਂਡ: ਮੋਹਾਲੀ ਦੀ ਸਾਬਕਾ DSP ਰਾਕਾ ਗੇਰਾ ਦੋਸ਼ੀ ਕਰਾਰ, CBI ਨੂੰ ਘਰੋਂ ਮਿਲੀ ਸੀ 90 ਲੱਖ ਦੀ ਨਕਦੀ

ਰਿਸ਼ਵਤ ਕਾਂਡ: ਮੋਹਾਲੀ ਦੀ ਸਾਬਕਾ DSP ਰਾਕਾ ਗੇਰਾ ਦੋਸ਼ੀ ਕਰਾਰ, CBI ਨੂੰ ਘਰੋਂ ਮਿਲੀ ਸੀ 90 ਲੱਖ ਦੀ ਨਕਦੀ

ਚੰਡੀਗੜ੍ਹ: ਮੋਹਾਲੀ ਦੀ ਸਾਬਕਾ ਡੀਐਸਪੀ ਰਾਕਾ ਗੇਰਾ ਨੂੰ ਰਿਸ਼ਵਤ ਕਾਂਡ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਹ ਫੈਸਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 13 ਸਾਲ ਪੁਰਾਣੇ ਰਿਸ਼ਵਤ ਮਾਮਲੇ ਵਿੱਚ ਸੁਣਾਇਆ ਹੈ, ਜਿਸ ਤੋਂ ਬਾਅਦ ਹੁਣ ਰਾਕਾ ਗੇਰਾ ਦੀ ਸਜ਼ਾ ਦਾ ਫੈਸਲਾ 7 ਫਰਵਰੀ ਨੂੰ ਸੁਣਾਇਆ ਜਾਵੇਗਾ।

ਦੱਸ ਦਈਏ ਕਿ ਚੰਡੀਗੜ੍ਹ ਡੀਐਸਪੀ ਦੇ ਘਰੋਂ ਸੀਬੀਆਈ ਰਿਸ਼ਵਤ ਕਾਂਡ ਤੋਂ ਬਾਅਦ ਛਾਪੇ ਦੌਰਾਨ ਨਕਦੀ, ਸ਼ਰਾਬ ਅਤੇ ਹਥਿਆਰ ਮਿਲੇ ਸਨ। ਮੋਹਾਲੀ ਦੀ ਸਾਬਕਾ ਡੀਐਸਪੀ ਰਾਕਾ ਗੇਰਾ ਨੂੰ ਸੋਮਵਾਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1 ਲੱਖ ਰੁਪਏ ਦੇ ਰਿਸ਼ਵਤ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ, ਜਿਸ 'ਤੇ ਬੁੱਧਵਾਰ 7 ਫਰਵਰੀ ਨੂੰ ਫੈਸਲਾ ਲਿਆ ਜਾਵੇਗਾ।


ਸਜ਼ਾ ਦੇ ਫੈਸਲੇ ਤੋਂ ਬਾਅਦ ਰਾਕਾ ਗੇਰਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਸੀਬੀਆਈ ਨੇ 2011 ਵਿੱਚ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਉਦੋਂ ਤੋਂ ਇਹ ਕੇਸ ਚੰਡੀਗੜ੍ਹ ਦੀ ਅਦਾਲਤ ਵਿੱਚ ਚੱਲ ਰਿਹਾ ਸੀ।

ਪੰਜਾਬ-ਹਰਿਆਣਾ ਹਾਈਕੋਰਟ ਨੇ ਮਾਮਲੇ 'ਚ ਸੁਣਵਾਈ 'ਤੇ ਲਾਈ ਸੀ 5 ਸਾਲ ਦੀ ਰੋਕ

ਹਾਲਾਂਕਿ ਇਸ ਮਾਮਲੇ ਦੀ ਸੁਣਵਾਈ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਰੀਬ 5 ਸਾਲ ਤੱਕ ਰੋਕ ਲਗਾ ਦਿੱਤੀ ਸੀ। ਪਰ ਅਗਸਤ 2023 ਵਿੱਚ ਪਾਬੰਦੀ ਹਟਾ ਦਿੱਤੀ ਗਈ ਸੀ ਅਤੇ ਕੇਸ ਚੱਲਦਾ ਰਿਹਾ। ਉਸ ਸਮੇਂ ਸੀਬੀਆਈ ਨੇ ਰਾਕਾ ਗੇਰਾ ਦੇ ਘਰ ਵੀ ਛਾਪੇਮਾਰੀ ਕੀਤੀ ਸੀ। ਸੀਬੀਆਈ ਨੇ ਉਸ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ, ਸ਼ਰਾਬ ਦੀਆਂ 53 ਬੋਤਲਾਂ ਅਤੇ ਵੱਡੀ ਗਿਣਤੀ ਵਿੱਚ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਸਨ।

ਘਰੋਂ 90 ਲੱਖ ਦੀ ਮਿਲੀ ਸੀ ਨਕਦੀ

ਸੀਬੀਆਈ ਮੁਤਾਬਕ ਉਨ੍ਹਾਂ ਨੂੰ ਰਾਕਾ ਗੇਰਾ ਦੇ ਘਰੋਂ ਕਰੀਬ 90 ਲੱਖ ਰੁਪਏ ਦੀ ਨਕਦੀ ਮਿਲੀ ਸੀ। ਇਸ ਮਾਮਲੇ ਵਿੱਚ ਰਾਕਾ ਖ਼ਿਲਾਫ਼ ਆਰਮਜ਼ ਐਕਟ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ 2017 ਵਿੱਚ ਰਾਕਾ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਸੀ।

ਹਾਲਾਂਕਿ ਉਸ ਨੇ ਸਜ਼ਾ ਦੇ ਖਿਲਾਫ ਸੈਸ਼ਨ ਕੋਰਟ 'ਚ ਅਪੀਲ ਦਾਇਰ ਕੀਤੀ ਸੀ। 2019 ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ। ਗੇਰਾ ਨੂੰ ਸੈਕਟਰ-15 ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਮੁੱਲਾਂਪੁਰ ਦੇ ਇੱਕ ਬਿਲਡਰ ਨੇ ਉਸ 'ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਸਨ। ਹਾਲਾਂਕਿ ਅਦਾਲਤ 'ਚ ਉਹ ਆਪਣੀ ਗਵਾਹੀ ਦੌਰਾਨ ਬਿਆਨਾਂ ਤੋਂ ਮੁੱਕਰ ਗਿਆ, ਪਰ ਫਿਰ ਵੀ ਸਾਬਕਾ ਡੀਐਸਪੀ ਖਿਲਾਫ ਕਾਫੀ ਸਬੂਤ ਮਿਲੇ ਸਨ। ਸ਼ਿਕਾਇਤਕਰਤਾ ਨਾਲ ਉਸ ਦੀ ਗੱਲਬਾਤ ਦਾ ਟ੍ਰਾਂਸਕ੍ਰਿਪਟ ਅਤੇ ਫੁਟੇਜ ਵੀ ਮੌਜੂਦ ਹੈ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਸ ਨੇ ਰਿਸ਼ਵਤ ਮੰਗੀ ਸੀ।

-

Top News view more...

Latest News view more...