Tue, Jul 28, 2026
Whatsapp

ਗੁਰੂ ਪੂਰਨਿਮਾ ਤੋਂ ਪੰਜਾਬ ਭਾਜਪਾ ਸੂਬਾ ਭਰ ’ਚ ਚਲਾਏਗੀ 'ਸਮਰਸਤਾ ਸੰਕਲਪ ਅਭਿਆਨ', ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ

ਢਿੱਲੋਂ ਨੇ ਦੱਸਿਆ ਕਿ ਇਸ ਅਭਿਆਨ ਦੀ ਸ਼ੁਰੂਆਤ ਭਲਕੇ 29 ਜੁਲਾਈ ਨੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਦੀਪ ਮਹੋਤਸਵ ਨਾਲ ਹੋਵੇਗੀ। ਇਸ ਤਹਿਤ ਪੰਜਾਬ ਭਰ ਦੇ ਗੁਰੂ ਰਵਿਦਾਸ ਮੰਦਰਾਂ ਵਿੱਚ ਦੀਪ ਪ੍ਰਜਵਲਿਤ ਕੀਤੇ ਜਾਣਗੇ ਅਤੇ ਭਜਨ-ਕੀਰਤਨ, ਧਾਰਮਿਕ ਪ੍ਰਵਚਨ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸੰਗਤੀ ਲੰਗਰਾਂ ਦਾ ਆਯੋਜਨ ਕੀਤਾ ਜਾਵੇਗਾ।

Reported by:  PTC News Desk  Edited by:  Aarti -- July 28th 2026 05:04 PM
ਗੁਰੂ ਪੂਰਨਿਮਾ ਤੋਂ ਪੰਜਾਬ ਭਾਜਪਾ ਸੂਬਾ ਭਰ ’ਚ ਚਲਾਏਗੀ 'ਸਮਰਸਤਾ ਸੰਕਲਪ ਅਭਿਆਨ', ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ

ਗੁਰੂ ਪੂਰਨਿਮਾ ਤੋਂ ਪੰਜਾਬ ਭਾਜਪਾ ਸੂਬਾ ਭਰ ’ਚ ਚਲਾਏਗੀ 'ਸਮਰਸਤਾ ਸੰਕਲਪ ਅਭਿਆਨ', ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਅੱਜ ਐਲਾਨ ਕੀਤਾ ਕਿ ਭਲਕੇ (29 ਜੁਲਾਈ) ਗੁਰੂ ਪੂਰਨਿਮਾ ਦੇ ਪਾਵਨ ਅਵਸਰ 'ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੰਤ ਸ਼ਿਰੋਮਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਸਮਰਪਿਤ 'ਸਮਰਸਤਾ ਸੰਕਲਪ ਅਭਿਆਨ' ਦਾ ਸੂਬਾ ਪੱਧਰ 'ਤੇ ਆਗਾਜ਼ ਕੀਤਾ ਜਾਵੇਗਾ।


29 ਜੁਲਾਈ 2026 ਨੂੰ ਗੁਰੂ ਪੂਰਨਿਮਾ

ਭਾਜਪਾ ਦੇ ਰਾਸ਼ਟਰੀ ਅਗਵਾਈ ਦੀ ਹੇਠ 29 ਜੁਲਾਈ 2026 (ਗੁਰੂ ਪੂਰਨਿਮਾ) ਤੋਂ 20 ਫ਼ਰਵਰੀ 2027 (ਮਾਘ ਪੂਰਨਿਮਾ) ਤੱਕ ਚੱਲਣ ਵਾਲੇ ਇਸ ਰਾਸ਼ਟਰਵਿਆਪੀ ਅਭਿਆਨ ਦਾ ਉਦੇਸ਼ ਗੁਰੂ ਰਵਿਦਾਸ ਜੀ ਦੇ ਸਮਾਨਤਾ, ਸਨਮਾਨ, ਸਮਾਜਿਕ ਸਮਰਸਤਾ ਅਤੇ ਸਮਾਜਿਕ ਨਿਆਂ ਦੇ ਅਮਰ ਸੰਦੇਸ਼ ਨੂੰ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ।

ਇਹ ਹੈ ਪੂਰਾ ਪ੍ਰੋਗਰਾਮ 

ਢਿੱਲੋਂ ਨੇ ਦੱਸਿਆ ਕਿ ਇਸ ਅਭਿਆਨ ਦੀ ਸ਼ੁਰੂਆਤ ਭਲਕੇ 29 ਜੁਲਾਈ ਨੂੰ  ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਦੀਪ ਮਹੋਤਸਵ ਨਾਲ ਹੋਵੇਗੀ। ਇਸ ਤਹਿਤ ਪੰਜਾਬ ਭਰ ਦੇ ਗੁਰੂ ਰਵਿਦਾਸ ਮੰਦਰਾਂ ਵਿੱਚ ਦੀਪ ਪ੍ਰਜਵਲਿਤ ਕੀਤੇ ਜਾਣਗੇ ਅਤੇ ਭਜਨ-ਕੀਰਤਨ, ਧਾਰਮਿਕ ਪ੍ਰਵਚਨ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਸੰਗਤੀ ਲੰਗਰਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਬਾਅਦ 29 ਜੁਲਾਈ ਤੋਂ 10 ਸਤੰਬਰ ਤੱਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕਲਸ਼ ਵੰਦਨ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਵਾਰਾਣਸੀ ਵਿਖੇ ਗੁਰੂ ਰਵਿਦਾਸ ਜੀ ਦੀ ਜਨਮ ਅਸਥਾਨ ਸੀਰ ਗੋਵਰਧਨਪੁਰ ਦੀ ਪਵਿੱਤਰ ਮਿੱਟੀ ਨਾਲ ਭਰੇ ਕਲਸ਼ ਨੂੰ ਪੰਜਾਬ ਭਰ ਵਿੱਚ ਸ਼ਰਧਾ ਸਹਿਤ ਲਿਜਾ ਕੇ ਵੱਖ-ਵੱਖ ਗੁਰੂ ਰਵਿਦਾਸ ਮੰਦਰਾਂ ਨੂੰ ਸਮਰਪਿਤ ਕੀਤਾ ਜਾਵੇਗਾ।

ਢਿੱਲੋਂ ਨੇ ਕਿਹਾ ਕਿ 29 ਜੁਲਾਈ ਤੋਂ 31 ਅਗਸਤ ਤੱਕ ਸੰਤ ਸੰਪਰਕ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਭਾਜਪਾ ਦੇ ਆਗੂ ਅਤੇ ਕਾਰਕੁਨ ਗੁਰੂ ਰਵਿਦਾਸ ਪਰੰਪਰਾ ਨਾਲ ਜੁੜੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਤੋਂ ਬਾਅਦ 5 ਅਕਤੂਬਰ ਤੋਂ 5 ਨਵੰਬਰ ਤੱਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਯਾਤਰਾ ਕੱਢੀ ਜਾਵੇਗੀ, ਜੋ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਤੋਂ ਵਾਰਾਣਸੀ ਦੇ ਸੀਰ ਗੋਵਰਧਨਪੁਰ ਤੱਕ ਗੁਰੂ ਰਵਿਦਾਸ ਜੀ ਦੇ ਸਮਾਨਤਾ, ਸਮਾਜਿਕ ਸਮਰਸਤਾ ਅਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਲੈ ਕੇ ਜਾਵੇਗੀ।

ਇਸ ਤੋਂ ਬਾਅਦ 26 ਨਵੰਬਰ 2026 ਤੋਂ 15 ਜਨਵਰੀ 2027 ਤੱਕ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਵਿਦਿਆਰਥੀ ਹੋਸਟਲ ਸੰਪਰਕ ਅਭਿਆਨ ਚਲਾਇਆ ਜਾਵੇਗਾ, ਜਿਸ ਤਹਿਤ ਹੋਸਟਲਾਂ ਵਿੱਚ ਸਮਰਸਤਾ ਸੰਵਾਦ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਵਿਕਸਿਤ ਭਾਰਤ ਦੇ ਸੰਕਲਪ ਨਾਲ ਜਾਣੂ ਕਰਵਾਇਆ ਜਾਵੇਗਾ।

ਸੂਬਾ ਪੱਧਰੀ ਕਮੇਟੀ ਦਾ ਗਠਨ

'ਸਮਰਸਤਾ ਸੰਕਲਪ ਅਭਿਆਨ' ਨੂੰ ਪੰਜਾਬ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਪਹਿਲਾਂ ਹੀ ਡਾ. ਜਗਮੋਹਨ ਸਿੰਘ ਰਾਜੂ, ਆਈ.ਏ.ਐਸ. (ਸੇਵਾਮੁਕਤ) ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦੀ ਕਨਵੀਨਰਸ਼ਿਪ ਹੇਠ ਇੱਕ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਸਾਬਕਾ ਵਿਧਾਇਕ ਅਵਿਨਾਸ਼ ਚੰਦਰ, ਸ਼ੀਤਲ ਅੰਗੁਰਾਲ ਅਤੇ ਰਵੀ ਇੰਦਰ ਕਾਹਲੋਂ, ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਐਸ.ਆਰ. ਲਾਧੜ, ਸ਼੍ਰੀਮਤੀ ਰੇਣੂ ਕਸ਼ਯਪ ਅਤੇ ਸ਼੍ਰੀ ਭਾਨੂ ਪ੍ਰਤਾਪ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ  :  ਪੰਜਾਬ ਦੀ ਕਾਨੂੰਨ ਵਿਵਸਥਾ ਨੂੰ AAP ਦੇ MP ਨੇ ਦਿਖਾਇਆ ਸ਼ੀਸ਼ਾ, ਬਲਬੀਰ ਸਿੰਘ ਸੀਚੇਵਾਲ ਨੇ DGP ਨੂੰ ਲਿਖੀ ਚਿੱਠੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK