Tue, Jul 28, 2026
Whatsapp

BJP Office Petrol Bomb : ਸੰਗਰੂਰ 'ਚ BJP ਦਫ਼ਤਰ 'ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ 2 ਗ੍ਰਿਫ਼ਤਾਰ, ਜਾਣੋ ਕੀ ਸੀ ਇਸ ਪਿੱਛੇ ਮਕਸਦ ?

BJP Office Petrol Bomb : ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ "ਰਾਣਾ ਭਾਈ" ਨਾਮਕ ਵਿਅਕਤੀ ਦੇ ਸੰਪਰਕ ਵਿੱਚ ਸਨ। ਪੁਲਿਸ ਮੁਤਾਬਕ ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਅਤੇ ਉਸ ਦੀ ਵੀਡੀਓ ਭੇਜਣ ਦੇ ਬਦਲੇ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ।

Reported by:  PTC News Desk  Edited by:  KRISHAN KUMAR SHARMA -- July 28th 2026 05:35 PM -- Updated: July 28th 2026 05:57 PM
BJP Office Petrol Bomb : ਸੰਗਰੂਰ 'ਚ BJP ਦਫ਼ਤਰ 'ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ 2 ਗ੍ਰਿਫ਼ਤਾਰ, ਜਾਣੋ ਕੀ ਸੀ ਇਸ ਪਿੱਛੇ ਮਕਸਦ ?

BJP Office Petrol Bomb : ਸੰਗਰੂਰ 'ਚ BJP ਦਫ਼ਤਰ 'ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ 2 ਗ੍ਰਿਫ਼ਤਾਰ, ਜਾਣੋ ਕੀ ਸੀ ਇਸ ਪਿੱਛੇ ਮਕਸਦ ?

BJP Office Petrol Bomb : ਸੰਗਰੂਰ ਪੁਲਿਸ ਨੇ ਭਾਜਪਾ (BJP) ਦਫ਼ਤਰ 'ਤੇ ਪੈਟਰੋਲ ਬੰਬ ਸੁੱਟਣ ਦੀ ਘਟਨਾ ਨੂੰ 24 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਾਲ ਹੀ ਪੁਲਿਸ ਨੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਅਤੇ ਮੋਬਾਇਲ ਵੀ ਬਰਾਮਦ ਕੀਤਾ ਹੈ।ਐਸ.ਐਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ।

'ਮਾਹੌਲ ਖਰਾਬ ਕਰਨਾ ਸੀ ਭਾਜਪਾ ਦਫਤਰ 'ਤੇ ਹਮਲੇ ਦਾ ਮਕਸਦ' (Motive of attack on BJP office)


ਐਸਐਸਪੀ ਨੇ ਦੱਸਿਆ ਕਿ 26 ਜੁਲਾਈ 2026 ਨੂੰ ਤੜਕੇ ਕਰੀਬ 2:35 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਉਪਲੀ ਰੋਡ ਵਾਲੇ ਪਾਸੇ ਤੋਂ ਆ ਕੇ ਬੀਜੇਪੀ ਦਫ਼ਤਰ ਦੀ ਚਾਰਦੀਵਾਰੀ ਉੱਪਰੋਂ ਪੈਟਰੋਲ ਬੰਬ ਸੁੱਟਿਆ। ਇਸ ਘਟਨਾ ਦਾ ਮਕਸਦ ਦਫ਼ਤਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣਾ ਅਤੇ ਇਲਾਕੇ ਦਾ ਮਾਹੌਲ ਖਰਾਬ ਕਰਨਾ ਸੀ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਬੀਜੇਪੀ ਸੰਗਰੂਰ ਮਨਿੰਦਰ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਸਿਟੀ-1 ਸੰਗਰੂਰ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 326(g) ਅਤੇ Explosive Substances Act, 1908 ਦੀ ਧਾਰਾ 3 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।

ਕਿਹੜੇ ਮੁਲਜ਼ਮਾਂ ਦੀ ਹੋਈ ਗ੍ਰਿਫਤਾਰੀ ?

ਮਾਮਲੇ ਦੀ ਜਾਂਚ ਲਈ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਦਾ ਗਠਨ ਕੀਤਾ ਗਿਆ। ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੈਪੀ ਸਿੰਘ ਉਰਫ਼ ਹੈਪੀ ਵਾਸੀ ਭੰਮਾਬੰਦੀ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸੀ ਵਾਸੀ ਲਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਪਲੈਟੀਨਾ ਮੋਟਰਸਾਈਕਲ (ਨੰਬਰ PB-13BQ-0227) ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ।

'ਰਾਣਾ ਭਾਈ' ਨਾਮੀ ਵਿਅਕਤੀ ਦੇ ਸੰਪਰਕ 'ਚ ਸਨ ਦੋਵੇਂ ਮੁਲਜ਼ਮ

ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ "ਰਾਣਾ ਭਾਈ" ਨਾਮਕ ਵਿਅਕਤੀ ਦੇ ਸੰਪਰਕ ਵਿੱਚ ਸਨ। ਪੁਲਿਸ ਮੁਤਾਬਕ ਉਸ ਨੇ ਵਾਰਦਾਤ ਨੂੰ ਅੰਜਾਮ ਦੇਣ ਅਤੇ ਉਸ ਦੀ ਵੀਡੀਓ ਭੇਜਣ ਦੇ ਬਦਲੇ ਭਾਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਇਸ ਵਿੱਚੋਂ ₹2,200 (₹1,200 ਅਤੇ ₹1,000 ਦੀਆਂ ਦੋ UPI ਟ੍ਰਾਂਜ਼ੈਕਸ਼ਨਾਂ ਰਾਹੀਂ) ਪਹਿਲਾਂ ਹੀ ਭੇਜੇ ਜਾ ਚੁੱਕੇ ਸਨ। ਮੁਲਜ਼ਮਾਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਸੀ, ਜੋ ਰਾਣਾ ਭਾਈ ਨੂੰ ਭੇਜੀ ਜਾਣੀ ਸੀ।

ਐਸ.ਐਸ.ਪੀ. ਨੇ ਦੱਸਿਆ ਕਿ ਰਾਣਾ ਭਾਈ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ UPI ਲੈਣ-ਦੇਣ ਦੀ ਜਾਂਚ ਜਾਰੀ ਹੈ। ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ...

ਕੀ Johnson and Johnson Baby Powder ਤੋਂ ਹੁੰਦਾ ਹੈ ਕੈਂਸਰ ? ਕੰਪਨੀ ਨੂੰ ਦੇਣੇ ਪੈਣਗੇ 52 ਹਜ਼ਾਰ ਕਰੋੜ ਰੁਪਏ !

ਹਿਮਾਚਲ ਪ੍ਰਦੇਸ਼ ਦੇ ਚੰਬਾ-ਡਲਹੌਜੀ ਰੋਡ ’ਤੇ ਵਾਪਰਿਆ ਵੱਡਾ ਹਾਦਸਾ; ਇੱਕੋਂ ਪਰਿਵਾਰ ਦੇ 5 ਜੀਆਂ ਦੀ ਗਈ ਜਾਨ

Bank of Baroda ਦੇ ਗਾਹਕਾਂ ਦਾ ਡਾਟਾ ਲੀਕ ! ਖਾਤਾ ਜਾਣਕਾਰੀ ਤੋਂ ਲੈ ਕੇ ਆਧਾਰ ਨੰਬਰ ਤੱਕ ਸ਼ਾਮਲ ਹੋਣ ਦਾ ਦਾਅਵਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK