Thu, Jun 12, 2025
Whatsapp

Gangster Deepak Mann: ਸੋਨੀਪਤ ’ਚ ਪੰਜਾਬ ਦੇ ਇਸ ਖੁੰਖਾਰ ਗੈਂਗਸਟਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਪੜ੍ਹੋ ਪੂਰਾ ਮਾਮਲਾ

ਪੰਜਾਬ ਦੇ ਖੁੰਖਾਰ ਗੈਂਗਸਟਰ ਦੀਪਕ ਮਾਨ ਦੀ ਸੋਨੀਪਤ ’ਚ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੋਨੀਪਤ ਦੇ ਪਿੰਡ ਹਰਸਾਨਾ ਦੇ ਖੇਤਾਂ ਚੋਂ ਉਸਦੀ ਲਾਸ਼ ਮਿਲੀ ਹੈ।

Reported by:  PTC News Desk  Edited by:  Aarti -- October 01st 2023 08:49 PM -- Updated: October 01st 2023 08:52 PM
Gangster Deepak Mann:  ਸੋਨੀਪਤ ’ਚ ਪੰਜਾਬ ਦੇ ਇਸ ਖੁੰਖਾਰ ਗੈਂਗਸਟਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਪੜ੍ਹੋ ਪੂਰਾ ਮਾਮਲਾ

Gangster Deepak Mann: ਸੋਨੀਪਤ ’ਚ ਪੰਜਾਬ ਦੇ ਇਸ ਖੁੰਖਾਰ ਗੈਂਗਸਟਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਪੜ੍ਹੋ ਪੂਰਾ ਮਾਮਲਾ

Gangster Deepak Mann: ਪੰਜਾਬ ਦੇ ਖੁੰਖਾਰ ਗੈਂਗਸਟਰ ਦੀਪਕ ਮਾਨ ਦੀ ਸੋਨੀਪਤ ’ਚ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੋਨੀਪਤ ਦੇ ਪਿੰਡ ਹਰਸਾਨਾ ਦੇ ਖੇਤਾਂ ਚੋਂ ਉਸਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੀਪਕ ਮਾਨ  ਨੂੰ ਕਈ ਗੋਲੀਆਂ ਮਾਰੀਆਂ ਗਈਆਂ ਹਨ। ਇਸ ਤੋਂ ਇਲਾਵਾ ਉਸਦੀ ਮੌਤ ਦੀ ਜ਼ਿੰਮੇਵਾਰੀ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਗੈਂਗਸਟਰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਹੈ। ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। 


ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਗੈਂਗਸਟਰ ’ਤੇ ਕਤਲ ਸਣੇ ਕਈ ਗੰਭੀਰ ਮਾਮਲੇ ਦਰਜ ਹਨ। 

ਇਹ ਵੀ ਪੜ੍ਹੋ: India vs Pakistan Hockey Match: ਹਾਕੀ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, ਇਤਿਹਾਸਕ ਜਿੱਤ ਕੀਤੀ ਦਰਜ

- PTC NEWS

Top News view more...

Latest News view more...

PTC NETWORK