Tue, Dec 9, 2025
Whatsapp

Jaggu Bhagwanpuria : ਪੰਜਾਬ ਤੋਂ ਪਹਿਲਾਂ ਹਾਈਕੋਰਟ ਪਹੁੰਚਿਆ ਜੱਗੂ ਭਗਵਾਨਪੁਰੀਆ ! ਐਨਕਾਊਂਟਰ 'ਚ ਮਾਰੇ ਜਾਣ ਦਾ ਜਤਾਇਆ ਖਦਸ਼ਾ

Jaggu Bhagwanpuria : ਉਧਰ, ਹੁਣ ਇਸ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕਰਦੇ ਹੋਏ 14 ਨਵੰਬਰ ਮਾਮਲੇ ਦੀ ਅਗਲੀ ਸੁਣਵਾਈ ਤੈਅ ਕੀਤੀ ਹੈ ਅਤੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਹਨ।

Reported by:  PTC News Desk  Edited by:  KRISHAN KUMAR SHARMA -- October 29th 2025 08:31 PM -- Updated: October 29th 2025 08:48 PM
Jaggu Bhagwanpuria : ਪੰਜਾਬ ਤੋਂ ਪਹਿਲਾਂ ਹਾਈਕੋਰਟ ਪਹੁੰਚਿਆ ਜੱਗੂ ਭਗਵਾਨਪੁਰੀਆ ! ਐਨਕਾਊਂਟਰ 'ਚ ਮਾਰੇ ਜਾਣ ਦਾ ਜਤਾਇਆ ਖਦਸ਼ਾ

Jaggu Bhagwanpuria : ਪੰਜਾਬ ਤੋਂ ਪਹਿਲਾਂ ਹਾਈਕੋਰਟ ਪਹੁੰਚਿਆ ਜੱਗੂ ਭਗਵਾਨਪੁਰੀਆ ! ਐਨਕਾਊਂਟਰ 'ਚ ਮਾਰੇ ਜਾਣ ਦਾ ਜਤਾਇਆ ਖਦਸ਼ਾ

Jaggu Bhagwanpuria : ਪੰਜਾਬ ਪੁਲਿਸ ਵੱਲੋਂ ਹਾਲੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਗੈਂਗਸਟਰ ਨੇ ਹਾਈਕੋਰਟ ਦਾ ਰੁਖ਼ ਕਰ ਲਿਆ ਹੈ। ਅਸਾਮ ਦੀ ਸਿਲਚਰ ਜੇਲ੍ਹ 'ਚ ਬੰਦ ਜੱਗੂ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰਕੇ ਪੰਜਾਬ ਅੰਦਰ ਆਪਣੇ ਐਨਕਾਊਂਟਰ ਦਾ ਖਦਸ਼ਾ ਜ਼ਾਹਰ ਕੀਤਾ ਹੈ।

ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ


ਉਧਰ, ਹੁਣ ਇਸ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬੀ ਕਰਦੇ ਹੋਏ 14 ਨਵੰਬਰ ਮਾਮਲੇ ਦੀ ਅਗਲੀ ਸੁਣਵਾਈ ਤੈਅ ਕੀਤੀ ਹੈ ਅਤੇ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਹਨ।

ਗੈਂਗਸਟਰ ਨੇ ਪਟੀਸ਼ਨ 'ਚ ਕੀ ਕਿਹਾ ?

ਗੈਂਗਸਟਰ ਨੇ ਦਾਖਲ ਪਟੀਸ਼ਨ 'ਚ ਕਿਹਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਉਸ ਦੇ ਵਿਰੋਧੀਆਂ ਵਿਚਕਾਰ ਲਗਾਤਾਰ ਪੰਜਾਬ ਦੇ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ ਤੇ ਤਰਨਤਾਰਨ ਸਮੇਤ ਹੋਰਨਾਂ ਥਾਂਵਾਂ 'ਤੇ ਗੈਂਗਵਾਰ ਚੱਲ ਰਹੀ ਹੈ। ਇਸ ਦੌਰਾਨ ਉਸ ਨੂੰ ਵੀ ਸ਼ੱਕ ਹੈ ਕਿ ਉਸਦਾ ਵੀ ਐਨਕਾਉਂਟਰ ਕਰਵਾਇਆ ਜਾ ਸਕਦਾ ਹੈ ਜਾਂ ਵਿਰੋਧੀਆਂ ਵੱਲੋਂ ਪੁਲਿਸ ਕਸਟਡੀ ਦੌਰਾਨ ਮਾਰਿਆ ਜਾ ਸਕਦਾ ਹੈ।

ਜਾਣਕਾਰੀ ਅਨੁਸਾਰ, ਭਗਵਾਨਪੁਰੀਆ ਨੇ ਖੁਦ ਦੀ ਸੁਰੱਖਿਆ ਨੂੰ ਲੈ ਕੇ ਦਾਖਲ ਕੀਤੀ ਪਟੀਸ਼ਨ ਰਾਹੀਂ ਇਹ ਵੀ ਮੰਗ ਕੀਤੀ ਕਿ ਬਟਾਲਾ ਪੁਲਿਸ ਦੀ ਹਿਰਾਸਤ 'ਚ ਰਹਿੰਦੇ ਸਮੇਂ ਉਸ ਦੀ 24 ਘੰਟੇ ਸੀਸੀਟੀਵੀ ਰਾਹੀਂ ਨਜ਼ਰਸਾਨੀ ਕੀਤੀ ਜਾਵੇ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬਟਾਲਾ 'ਚ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਉਸਦੇ ਭਰਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।

- PTC NEWS

Top News view more...

Latest News view more...

PTC NETWORK
PTC NETWORK