Thu, Oct 24, 2024
Whatsapp

Gangster Lawrence Bishnoi ਦਾ ਨਵਾਂ ਵੀਡੀਓ ਵਾਇਰਲ, ਵੀਡੀਓ ਕਾਲ ਕਰ ਪਾਕਿਸਤਾਨੀ Don ਭੱਟੀ ਨੂੰ ਕਿਹਾ 'ਈਦ ਮੁਬਾਰਕ'

ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ’ਤੇ ਇੱਕ ਵਾਰ ਫਿਰ ਤੋਂ ਸਵਾਲ ਉੱਠ ਗਏ ਹਨ। ਹਾਲਾਂਕਿ ਪੀਟੀਸੀ ਨਿਊਜ਼ ਇਸ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਨਹੀਂ ਕਰਦੀ ਹੈ।

Reported by:  PTC News Desk  Edited by:  Aarti -- June 18th 2024 10:17 AM -- Updated: June 18th 2024 11:09 AM
Gangster Lawrence Bishnoi ਦਾ ਨਵਾਂ ਵੀਡੀਓ ਵਾਇਰਲ, ਵੀਡੀਓ ਕਾਲ ਕਰ ਪਾਕਿਸਤਾਨੀ Don ਭੱਟੀ ਨੂੰ ਕਿਹਾ 'ਈਦ ਮੁਬਾਰਕ'

Gangster Lawrence Bishnoi ਦਾ ਨਵਾਂ ਵੀਡੀਓ ਵਾਇਰਲ, ਵੀਡੀਓ ਕਾਲ ਕਰ ਪਾਕਿਸਤਾਨੀ Don ਭੱਟੀ ਨੂੰ ਕਿਹਾ 'ਈਦ ਮੁਬਾਰਕ'

Gangster Lawrence Bishnoi New Video: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਵੀਡੀਓ ਕਾਲ ਵਾਇਰਲ ਹੋਈ ਹੈ। ਵਾਇਰਲ ਹੋ ਰਹੀ ਵੀਡੀਓ ’ਚ ਲਾਰੈਂਸ਼ ਬਿਸ਼ਨੋਈ ਪਾਕਿਸਤਾਨ ਦੇ ਖੁੰਖਾਰ ਮਾਫੀਆ ਡਾਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਲਾਰੈਂਸ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ।

ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ’ਤੇ ਇੱਕ ਵਾਰ ਫਿਰ ਤੋਂ ਸਵਾਲ ਉੱਠ ਗਏ ਹਨ। ਹਾਲਾਂਕਿ ਪੀਟੀਸੀ ਨਿਊਜ਼ ਇਸ ਵਾਇਰਲ ਹੋ ਰਹੀ ਵੀਡੀਓ ਦੀ ਪੁਸ਼ਟੀ ਨਹੀਂ ਕਰਦੀ ਹੈ। 


ਇਸ ਵੀਡੀਓ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਆਪਣੀ ਐਕਸ ਪੋਸਟ ’ਤੇ ਕਿਹਾ ਕਿ ਪਹਿਲਾਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਹਾਲ ਹੀ ’ਚ ਬਿਸ਼ਨੋਈ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਈਦ ’ਤੇ ਗੁਜਰਾਤ ਜੇਲ੍ਹ ਤੋਂ ਸ਼ੁਭਕਾਮਨਾਵਾਂ ਦਿੱਤੀਆਂ। ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣ ਦੇ ਬਾਵਜੂਦ ਸਰਗਰਮ ਹੈ। 

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਜੇਲ੍ਹ ਤੋਂ ਲਾਈਵ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਜਾਂਚ ਦੇ ਲਈ ਬਣਾਈ ਐਸਆਈਟੀ ਪਰ ਜਾਂਚ ਦੇ ਨਤੀਜੇ ਸਾਹਮਣੇ ਨਹੀਂ ਆਏ। ਉਸਦਾ ਗੈਂਗ ਸਲਮਾਨ ਖਾਨ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਖਾਨ ਦੇ ਘਰ ’ਤੇ ਕਈ ਹਮਲੇ ਕੀਤੇ ਜਾਂਦੇ ਹਨ। ਅਜਿਹੀਆਂ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਮਹੱਤਵਪੂਰਨ ਖਤਰੇ ਪੈਦਾ ਕਰਦੀਆਂ ਹਨ ਜਦੋਂ ਗੈਂਗਸਟਰ ਜੇਲ੍ਹ ਚ ਹੋਣ ਦੇ ਬਾਵਜੂਦ ਖੁੱਲ੍ਹੇਆਮ ਆਪਣੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਹਨ। 

ਦੱਸ ਦਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਜੇਲ੍ਹ ’ਚ ਬੰਦ ਹੈ। 

ਇਹ ਵੀ ਪੜ੍ਹੋ: Nikhil Gupta Not Guilty: ਅਮਰੀਕੀ ਅਦਾਲਤ 'ਚ ਨਿਖਿਲ ਗੁਪਤਾ ਨੇ ਖੁਦ ਨੂੰ ਦੱਸਿਆ ਬੇਕਸੂਰ, ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਲੱਗੇ ਹਨ ਇਲਜ਼ਾਮ

- PTC NEWS

Top News view more...

Latest News view more...

PTC NETWORK