Fri, Jun 20, 2025
Whatsapp

ਗੈਸ ਸਿਲੰਡਰ ਹੋਇਆ ਮਹਿੰਗਾ; ਤੇਲ ਕੰਪਨੀਆਂ ਨੇ ਵਧਾਈ ਕੀਮਤ

Reported by:  PTC News Desk  Edited by:  Jasmeet Singh -- July 04th 2023 09:00 AM
ਗੈਸ ਸਿਲੰਡਰ ਹੋਇਆ ਮਹਿੰਗਾ; ਤੇਲ ਕੰਪਨੀਆਂ ਨੇ ਵਧਾਈ ਕੀਮਤ

ਗੈਸ ਸਿਲੰਡਰ ਹੋਇਆ ਮਹਿੰਗਾ; ਤੇਲ ਕੰਪਨੀਆਂ ਨੇ ਵਧਾਈ ਕੀਮਤ

ਨਵੀਂ ਦਿੱਲੀ: ਤੇਲ ਵੰਡ ਕੰਪਨੀਆਂ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 7 ​​ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1,773 ਰੁਪਏ ਤੋਂ ਵਧ ਕੇ 1,780 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਕੋਲਕਾਤਾ 'ਚ ਵਪਾਰਕ ਸਿਲੰਡਰ ਦੀ ਕੀਮਤ ਪਹਿਲਾਂ 1875.50 ਰੁਪਏ ਤੋਂ ਵਧ ਕੇ 1882.50 ਰੁਪਏ ਹੋ ਗਈ ਹੈ। ਮੁੰਬਈ 'ਚ ਵਪਾਰਕ ਸਿਲੰਡਰ ਦੀ ਕੀਮਤ ਪਹਿਲਾਂ 1725 ਰੁਪਏ ਤੋਂ ਵਧ ਕੇ 1732 ਰੁਪਏ ਹੋ ਗਈ ਹੈ। ਚੇਨਈ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1937 ਰੁਪਏ ਤੋਂ ਵਧ ਕੇ 1944 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਜੂਨ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 83 ਰੁਪਏ ਅਤੇ ਮਈ ਵਿੱਚ 172 ਰੁਪਏ ਦੀ ਕਟੌਤੀ ਕੀਤੀ ਗਈ ਸੀ।


ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਨਹੀਂ ਹੋਇਆ ਕੋਈ ਬਦਲਾਅ 

ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਿੱਚ ਐਲਪੀਜੀ ਗੈਸ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਘਰੇਲੂ ਐਲਪੀਜੀ ਸਿਲੰਡਰ ਦੀ ਦਿੱਲੀ ਵਿੱਚ ਕੀਮਤ 1103 ਰੁਪਏ, ਕੋਲਕਾਤਾ ਵਿੱਚ 1129 ਰੁਪਏ, ਮੁੰਬਈ ਵਿੱਚ 1102.50 ਰੁਪਏ ਅਤੇ ਚੇਨਈ ਵਿੱਚ 1118.50 ਰੁਪਏ ਹੈ।

ਦੱਸ ਦਈਏ ਕਿ ਦੇਸ਼ ਵਿੱਚ ਘਰੇਲੂ ਐਲਪੀਜੀ ਗੈਸ ਦੀ ਕੀਮਤ ਵਿੱਚ ਆਖਰੀ ਬਦਲਾਅ ਇੱਕ ਸਾਲ ਪਹਿਲਾਂ ਹੋਇਆ ਸੀ। ਇਸ ਦੌਰਾਨ 14 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਦੂਜੇ ਸ਼ਹਿਰਾਂ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ

  • ਨੋਇਡਾ - 1100.50 ਰੁਪਏ
  • ਗੁਰੂਗ੍ਰਾਮ - 1111.50 ਰੁਪਏ
  • ਬੈਂਗਲੁਰੂ - 1105.50 ਰੁਪਏ
  • ਭੁਵਨੇਸ਼ਵਰ - 1129.00 ਰੁਪਏ
  • ਚੰਡੀਗੜ੍ਹ - 1,112.50 ਰੁ
  • ਹੈਦਰਾਬਾਦ - 1,155.00 ਰੁਪਏ
  • ਜੈਪੁਰ - 1,106.50 ਰੁਪਏ
  • ਲਖਨਊ - 1,140.50 ਰੁਪਏ
  • ਪਟਨਾ - 1,201.00 ਰੁਪਏ
  • ਅੰਮ੍ਰਿਤਸਰ - 1,144 ਰੁ
  • ਲੁਧਿਆਣਾ - 1,130 ਰੁ
  • ਇੰਦੌਰ - 1,131 ਰੁਪਏ
  • ਭੋਪਾਲ - 1,108.50 ਰੁਪਏ
  • ਪੁਣੇ - 1,106 ਰੁਪਏ
  • ਉਦਾਰਪੁਰ - 1,134.50 ਰੁਪਏ

ਇਹ ਵੀ ਪੜ੍ਹੋ: ਕੌਣ ਹੈ ਰੈਪਰ ਡਿਵਾਇਨ; ਜਿਸ ਨਾਲ ਆ ਰਿਹਾ ਹੈ ਮੂਸੇਵਾਲਾ ਦਾ ਗਾਣਾ 'ਚੋਰਨੀ'

- With inputs from agencies

Top News view more...

Latest News view more...

PTC NETWORK