Sun, Nov 9, 2025
Whatsapp

Godday Godday Chaa 2 Song : “ਗੋਡੇ ਗੋਡੇ ਚਾ 2” ਫਿਲਮ ਦਾ ਪਹਿਲਾ ਗੀਤ "ਅੱਜ ਨਾ ਬੁਲਾ ਜੱਟਾਂ ਨੂੰ" ਹੋਇਆ ਰਿਲੀਜ਼, ਗਾਣਾ ਮਰਦਾਂ ਨਾਲ ਖ਼ਾਸ ਤੌਰ ’ਤੇ ਜੁੜਿਆ

ਇਹ ਗੀਤ ਜੀਂ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ ਅਤੇ ਇਹ ਪਲੇਲਿਸਟਾਂ ਅਤੇ ਡਾਂਸ ਫਲੋਰਾਂ 'ਤੇ ਛਾ ਜਾਣ ਵਾਲਾ ਹੈ। "ਅੱਜ ਨਾ ਬੁਲਾ ਜੱਟਾਂ ਨੂੰ" ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਐਂਥਮ ਹੈ ਜੋ ਮਰਦਾਂ ਦੀ ਖੁਸ਼ੀ ਅਤੇ ਸਵੈਗ ਨੂੰ ਪੂਰੀ ਤਰ੍ਹਾਂ ਦਰਸਾਉਦਾ ਹੈ।

Reported by:  PTC News Desk  Edited by:  Aarti -- October 07th 2025 10:00 AM
Godday Godday Chaa 2 Song : “ਗੋਡੇ ਗੋਡੇ ਚਾ 2” ਫਿਲਮ ਦਾ ਪਹਿਲਾ ਗੀਤ

Godday Godday Chaa 2 Song : “ਗੋਡੇ ਗੋਡੇ ਚਾ 2” ਫਿਲਮ ਦਾ ਪਹਿਲਾ ਗੀਤ "ਅੱਜ ਨਾ ਬੁਲਾ ਜੱਟਾਂ ਨੂੰ" ਹੋਇਆ ਰਿਲੀਜ਼, ਗਾਣਾ ਮਰਦਾਂ ਨਾਲ ਖ਼ਾਸ ਤੌਰ ’ਤੇ ਜੁੜਿਆ

Godday Godday Chaa 2 Song :  "ਗੋਡੇ ਗੋਡੇ  ਚਾ 2" ਦੀ ਸੰਗੀਤਕ ਯਾਤਰਾ ਦੀ ਸ਼ੁਰੂਆਤ ਇੱਕ ਧਮਾਕੇ ਨਾਲ ਹੁੰਦੀ ਹੈ, ਜਦੋਂ "ਅੱਜ ਨਾ ਬੁਲਾ ਜੱਟਾਂ ਨੂੰ" ਜਿਹੇ ਜੋਸ਼ੀਲੇ ਗੀਤ ਰਿਲੀਜ ਹੁੰਦੇ ਹਨ। ਇਹ ਗੀਤ ਐਮੀ ਵਿਰਕ ਦੀ ਦਮਦਾਰ ਆਵਾਜ਼ ਵਿੱਚ ਗਾਇਆ ਗਿਆ, ਕਪਤਾਨ ਵੱਲੋਂ ਲਿਖਿਆ ਗਿਆ ਅਤੇ ਅਲਾਦਿਨ ਵੱਲੋਂ ਕੰਪੋਜ਼ ਕੀਤਾ ਗਿਆ ਇਹ ਭੰਗੜਾ ਬੀਟ ਗੀਤ, ਯਾਰੀ-ਦੋਸਤੀ ਅਤੇ ਤਿਉਹਾਰਾਂ ਦੇ ਰੰਗ ਨੂੰ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ। ਇਹ ਗੀਤ ਜੀਂ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ ਅਤੇ ਇਹ ਪਲੇਲਿਸਟਾਂ ਅਤੇ ਡਾਂਸ ਫਲੋਰਾਂ 'ਤੇ ਛਾ ਜਾਣ ਵਾਲਾ ਹੈ।

"ਅੱਜ ਨਾ ਬੁਲਾ ਜੱਟਾਂ ਨੂੰ" ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਐਂਥਮ ਹੈ ਜੋ ਮਰਦਾਂ ਦੀ ਖੁਸ਼ੀ ਅਤੇ ਸਵੈਗ ਨੂੰ ਪੂਰੀ ਤਰ੍ਹਾਂ ਦਰਸਾਉਦਾ  ਹੈ।


ਐਮੀ ਵਿਰਕ  ਨੇ ਕਿਹਾ ਕਿ 'ਅੱਜ ਨਾ ਬੁਲਾ ਜੱਟਾਂ ਨੂੰ' ਇੱਕ ਪੂਰਾ ਭੰਗੜਾ ਬੀਟ ਵਾਲਾ ਟਰੈਕ ਹੈ, ਜਿਸ ਵਿੱਚ ਭਰਪੂਰ ਜੋਸ਼ ਤੇ ਵਾਈਬ ਹੈ। ਇਹ ਉਹ ਗੀਤ ਹੈ ਜੋ ਵੱਜਣ ਲੱਗੇ ਹੀ ਤੁਰੰਤ ਨੱਚਣ ਨੂੰ ਮਨ ਕਰਦਾ ਹੈ। ਅਸੀਂ ਕੁਝ ਅਜਿਹਾ ਬਣਾਉਣਾ ਚਾਹੁੰਦੇ ਸੀ ਜੋ ਮਰਦਾਂ ਦੀ ਯਾਰੀ ਅਤੇ ਸੰਗਤ ਨੂੰ ਦਰਸਾਉਦਾ ਹੋਵੇ, ਤੇ ਮੈਨੂੰ ਲੱਗਦਾ ਇਹ ਗੀਤ ਓਹੀ ਗੱਲ ਕਹਿੰਦਾ ਹੈ।

ਡਾਇਰੈਕਟਰ ਵਿਜੈ ਕੁਮਾਰ ਅਰੋੜਾ ਨੇ ਕਿਹਾ ਕਿ ਭੰਗੜਾ ਬੀਟਸ ਪੰਜਾਬ ਦੀ ਧੜਕਣ ਹਨ, ਅਤੇ 'ਅੱਜ ਨਾ ਬੁਲਾ ਜੱਟਾਂ ਨੂੰ' ਨੇ ਇਹ ਗੱਲ ਬਹੁਤ ਹੀ ਵਧੀਆ ਤਰੀਕੇ ਨਾਲ ਕੈਪਚਰ ਕੀਤੀ ਹੈ। ਇਹ ਗੀਤ ਜੋਸ਼ੀਲਾ ਤੇ ਆਸਾਨੀ ਨਾਲ ਚਸਕਾ ਲੈਣ ਵਾਲਾ ਹੈ, ਜੋ 'ਗੋਡੇ  ਗੋਡੇ  ਚਾ 2' ਦੀ ਰੰਗੀਨ ਦੁਨੀਆ ਲਈ ਪੂਰੀ ਤਰ੍ਹਾਂ ਮੰਚ ਤਿਆਰ ਕਰਦਾ ਹੈ। ਇਹ ਸਿਰਫ਼ ਇੱਕ ਗੀਤ ਨਹੀਂ, ਸਗੋਂ ਇੱਕ ਤਜਰਬਾ ਹੈ, ਜੋ ਫਿਲਮ ਦੀ ਖੁਸ਼ੀਆਂ ਤੇ ਮਨੋਰੰਜਨ ਨੂੰ ਦਰਸਾਉਂਦਾ ਹੈ।

"ਗੋਡੇ  ਗੋਡੇ  ਚਾ 2" ਆਪਣੇ ਪਿਛਲੇ ਪ੍ਰਸਿੱਧ ਭਾਗ ਦੀ ਵਿਰਾਸਤ ਨੂੰ ਅੱਗੇ ਵਧਾਉਂਦੀ ਹੈ, ਜਿਸ ਵਿੱਚ ਹਾਸਾ, ਤਿਉਹਾਰਾਂ ਦੀ ਰੌਣਕ ਅਤੇ ਇੱਕ ਮਜ਼ਬੂਤ ਸਮਾਜਕ ਸੰਦੇਸ਼ ਹੈ ਜੋ ਸੰਗੀਤ ਅਤੇ ਕਹਾਣੀ ਰਾਹੀਂ ਲਿੰਗ ਸਾਂਝ ਨੂੰ ਉਜਾਗਰ ਕਰਦੀ ਹੈ। ਇਹ ਫਿਲਮ ਵਿਜੈ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਜੀਂ ਸਟੂਡੀਓਜ਼ ਤੇ ਵੀਐਚ ਐਨਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਫਿਲਮ 21 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰੀਲਿਜ਼ ਹੋ ਰਹੀ ਹੈ, ਜੋ ਇਸ  ਦੀਵਾਲੀ ਨੂੰ ਯਾਦਗਾਰ ਬਣਾਉਣ ਵਾਲੀ ਹੈ। 

ਇਹ ਵੀ ਪੜ੍ਹੋ : Diljit Dosanjh Kantara Chapter 1 Song : ਦਿਲਜੀਤ ਦੋਸਾਂਝ ਦੀ ਇਸ ਮਸ਼ਹੂਰ ਦੱਖਣ ਫਿਲਮ ’ਚ ਧਮਾਕੇਦਾਰ ਐਂਟਰੀ; ਗਾਇਕ ਨੇ ਬਦਲਿਆ ਕਾਫੀ ਲੁੱਕ

- PTC NEWS

Top News view more...

Latest News view more...

PTC NETWORK
PTC NETWORK