Gold-Silver Price Today : ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਮੁੜ ਹੋਇਆ ਬਦਲਾਅ; ਤਿਉਹਾਰ ਮੌਕੇ ਪੈ ਸਕਦਾ ਹੈ ਤੁਹਾਡੀ ਜੇਬ ’ਤੇ ਅਸਰ
Gold-Silver Price Today : ਜੇਕਰ ਤੁਸੀਂ ਅੱਜ ਧਨਤੇਰਸ ਦੇ ਮੌਕੇ 'ਤੇ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਸੋਨੇ ਚਾਂਦੀ ਦੀਆਂ ਨਵੀਂ ਕੀਮਤਾਂ ਬਾਰੇ ਜਾਣੂ ਹੋ ਜਾਓ। ਅੱਜ ਮੰਗਲਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਹੋਇਆ ਹੈ। ਅੱਜ ਸੋਨੇ ਦੀ ਕੀਮਤ 'ਚ 650 ਰੁਪਏ ਅਤੇ ਚਾਂਦੀ ਦੀ ਕੀਮਤ 'ਚ 1000 ਰੁਪਏ ਦਾ ਵਾਧਾ ਹੋਇਆ ਹੈ। ਨਵੀਂਆਂ ਕੀਮਤਾਂ ਤੋਂ ਬਾਅਦ ਸੋਨੇ ਦੀਆਂ ਕੀਮਤਾਂ 80,000 ਰੁਪਏ ਅਤੇ ਚਾਂਦੀ ਦੀਆਂ ਕੀਮਤਾਂ 99,000 ਰੁਪਏ ਦੇ ਨੇੜੇ ਪਹੁੰਚ ਗਈਆਂ ਹਨ।
ਸਰਾਫਾ ਬਾਜ਼ਾਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਅਨੁਸਾਰ ਅੱਜ 29 ਅਕਤੂਬਰ 2024 ਨੂੰ 22 ਕੈਰੇਟ ਸੋਨੇ ਦੀ ਕੀਮਤ 73,900 ਰੁਪਏ, 24 ਕੈਰੇਟ ਸੋਨੇ ਦੀ ਕੀਮਤ 80,600 ਰੁਪਏ ਅਤੇ 18 ਗ੍ਰਾਮ ਦੀ ਕੀਮਤ 60,470 ਰੁਪਏ 'ਤੇ ਰੁਝਾਨ ਹੈ। 1 ਕਿਲੋ ਚਾਂਦੀ ਦੀ ਕੀਮਤ 99,000 ਰੁਪਏ ਚੱਲ ਰਹੀ ਹੈ।
18 ਕੈਰੇਟ ਸੋਨੇ ਦੀ ਅੱਜ ਦੀ ਕੀਮਤ
22 ਕੈਰੇਟ ਸੋਨੇ ਦੀ ਅੱਜ ਦੀ ਕੀਮਤ
24 ਕੈਰੇਟ ਸੋਨੇ ਦੀ ਅੱਜ ਦੀ ਕੀਮਤ
- PTC NEWS