Gold Silver Price Today : ਤਿਉਹਾਰ ਦੇ ਸੀਜ਼ਨ ’ਚ ਇਕਦਮ ਚੜ੍ਹੇ ਸੋਨੇ ਦੀਆਂ ਕੀਮਤਾਂ , ਚਾਂਦੀ ਦੇ ਰੇਟ ’ਚ ਵੀ ਹੋਇਆ ਇੰਨ੍ਹਾ ਬਦਲਾਅ
Gold Silver Price Today : ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ 21 ਅਕਤੂਬਰ, 2024 ਦੀ ਸਵੇਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦੇਖਿਆ ਗਿਆ ਹੈ। ਸੋਨਾ ਹੁਣ 77 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੈ, ਜਦਕਿ ਚਾਂਦੀ ਦੀ ਕੀਮਤ 97 ਹਜ਼ਾਰ ਰੁਪਏ ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। ਰਾਸ਼ਟਰੀ ਪੱਧਰ 'ਤੇ 999 ਸ਼ੁੱਧਤਾ ਵਾਲੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 77968 ਰੁਪਏ ਹੈ। ਜਦਕਿ 999 ਸ਼ੁੱਧ ਚਾਂਦੀ ਦੀ ਕੀਮਤ 97167 ਰੁਪਏ ਹੈ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਮੁਤਾਬਕ ਸ਼ੁੱਕਰਵਾਰ ਸ਼ਾਮ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 77410 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਅੱਜ (ਸੋਮਵਾਰ) ਸਵੇਰੇ ਮਹਿੰਗਾ ਹੋ ਕੇ 77968 ਰੁਪਏ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਸ਼ੁੱਧਤਾ ਦੇ ਆਧਾਰ 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।
ਅੱਜ 22 ਕੈਰੇਟ ਸੋਨੇ ਦੇ ਰੇਟ
ਇੱਕ ਵੈੱਬਸਾਈਟ ਮੁਤਾਬਿਕ ਅੱਜ 995 ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 77656 ਰੁਪਏ ਪ੍ਰਤੀ 10 ਗ੍ਰਾਮ ਹੈ। ਜਦਕਿ 916 (22 ਕੈਰੇਟ) ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 71419 ਰੁਪਏ ਪ੍ਰਤੀ 10 ਗ੍ਰਾਮ ਹੈ। 750 (18 ਕੈਰੇਟ) ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 58476 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਦੇ ਨਾਲ ਹੀ 585 (14 ਕੈਰੇਟ) ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 45611 ਰੁਪਏ ਪ੍ਰਤੀ 10 ਗ੍ਰਾਮ ਹੈ।
ਮਿਸਡ ਕਾਲ ਦੁਆਰਾ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦਾ ਕਰੋ ਪਤਾ
ਤੁਸੀਂ ਮਿਸਡ ਕਾਲ ਰਾਹੀਂ ਸੋਨੇ ਅਤੇ ਚਾਂਦੀ ਦੀ ਕੀਮਤ ਵੀ ਦੇਖ ਸਕਦੇ ਹੋ। 22 ਕੈਰੇਟ ਅਤੇ 18 ਕੈਰੇਟ ਸੋਨੇ ਦੀ ਕੀਮਤ ਜਾਣਨ ਲਈ ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਕੁਝ ਸਮੇਂ ਦੇ ਅੰਦਰ ਤੁਹਾਨੂੰ ਐਸਐਮਐਸ ਰਾਹੀਂ ਰੇਟ ਦੀ ਜਾਣਕਾਰੀ ਮਿਲ ਜਾਵੇਗੀ। ਇਸ ਦੇ ਨਾਲ ਹੀ, ਤੁਸੀਂ ਅਧਿਕਾਰਤ ਵੈੱਬਸਾਈਟ ibjarates.com 'ਤੇ ਜਾ ਕੇ ਸਵੇਰ ਅਤੇ ਸ਼ਾਮ ਦੇ ਸੋਨੇ ਦੇ ਰੇਟ ਦੇ ਅਪਡੇਟਸ ਨੂੰ ਜਾਣ ਸਕਦੇ ਹੋ।
ਇਹ ਵੀ ਪੜ੍ਹੋ : Public Sector Banks: ਸਰਕਾਰੀ ਬੈਂਕਾਂ 'ਚ ਕਈ ਚੀਫ਼ ਜਨਰਲ ਮੈਨੇਜਰ ਹੋਣਗੇ, ਜਾਣੋ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਉਣਗੇ
- PTC NEWS