Sun, Dec 14, 2025
Whatsapp

Government Middle School ਦੇ ਅਧਿਆਪਕ ’ਤੇ ਲੱਗੇ ਬੱਚੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ

ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਨੇ ਕਥਿਤ ਤੌਰ ’ਤੇ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਹ ਇਲਾਜ ਲਈ ਵਿਦਿਆਰਥੀ ਨੂੰ ਸਰਕਾਰੀ ਹਸਪਤਾਲ ਚਨਾਰਥਲ ਕਲਾ ਵਿਖੇ ਦਾਖਿਲ ਕਰਵਾਇਆ ਗਿਆ

Reported by:  PTC News Desk  Edited by:  Aarti -- September 15th 2025 01:56 PM
Government Middle School ਦੇ ਅਧਿਆਪਕ ’ਤੇ ਲੱਗੇ ਬੱਚੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ

Government Middle School ਦੇ ਅਧਿਆਪਕ ’ਤੇ ਲੱਗੇ ਬੱਚੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਚਣੋ ਦੇ ਸਰਕਾਰੀ ਮਿਡਲ ਸਕੂਲ ਵਿੱਚ ਇੱਕ ਅਧਿਆਪਕ ’ਤੇ ਅੱਠਵੀਂ ਕਲਾਸ ਵਿੱਚ ਪੜ੍ਹਦੇ 12 ਸਾਲਾ ਵਿਦਿਆਰਥੀ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੇ ਜਾਣ ਦਾ ਇਲਜ਼ਾਮ ਲੱਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁੱਟਮਾਰ ਮਗਰੋਂ ਵਿਦਿਆਰਥੀ ਨੂੰ ਤੁਰੰਤ ਹੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦੂਜੇ ਪਾਸੇ ਸਕੂਲ ਅਧਿਆਪਕ ਨੇ ਆਪਣੇ ’ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।  

ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਕੂਲ ਦੇ ਅਧਿਆਪਕ ਨੇ ਕਥਿਤ ਤੌਰ ’ਤੇ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਹ ਇਲਾਜ ਲਈ ਵਿਦਿਆਰਥੀ ਨੂੰ ਸਰਕਾਰੀ ਹਸਪਤਾਲ ਚਨਾਰਥਲ ਕਲਾ ਵਿਖੇ ਦਾਖਿਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਰੈਫਰ ਕਰ ਦਿੱਤਾ। ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਅਧਿਆਪਕ ’ਤੇ ਧਮਕੀਆਂ ਦੇਣ ਦੇ ਵੀ ਇਲਜ਼ਾਮ ਲਗਾਏ ਹਨ। ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਸਬੰਧੀ ਥਾਣਾ ਮੁੱਲੇਪੁਰ ਨੂੰ ਸੂਚਿਤ ਕਰ ਦਿੱਤਾ ਹੈ। 


ਇਸ ਸਬੰਧੀ ਅਧਿਆਪਕ  ਹਰਵਿੰਦਰ ਸਿੰਘ ਨੇ ਸਾਰੇ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਉਹਨਾਂ ਨੇ ਕਿਸੇ ਵੀ ਵਿਦਿਆਰਥੀ  ਨੂੰ ਕੁੱਟਿਆ ਨਹੀਂ ਹੈ, ਸਗੋ ਉਹ ਬੱਚੇ ਨੂੰ ਡਰਾਉਣ ਲਈ ਧਰਤੀ ’ਤੇ ਜਰੂਰ ਸੋਟੀਆਂ ਮਾਰ ਰਿਹਾ ਸੀ, ਪਰ ਬੱਚੇ ਦੇ ਕੋਈ ਵੀ ਸੋਟੀ ਨਹੀਂ ਮਾਰੀ ਹੈ। ਉਹਨਾਂ ਧਮਕੀਆਂ ਦੇਣ ਵਾਲੀ ਗੱਲ ਨੂੰ ਵੀ ਝੂਠਾ ਦੱਸਿਆ ਹੈ।  

ਇਹ ਵੀ ਪੜ੍ਹੋ :Bathinda ਦੇ ਇਸ ਪਿੰਡ ਨੇ ਪ੍ਰਵਾਸੀਆਂ ਖਿਲਾਫ ਪਾਸ ਕੀਤਾ ਮਤਾ; ਬਿਨਾਂ ਪੁਲਿਸ ਵੈਰੀਫਿਕੇਸ਼ਨ ਤੋਂ ਨਹੀਂ ਰਹਿਣ ਸਕਣਗੇ ਪ੍ਰਵਾਸੀ

- PTC NEWS

Top News view more...

Latest News view more...

PTC NETWORK
PTC NETWORK