Sun, Dec 14, 2025
Whatsapp

ਸਰਕਾਰੀ ਪ੍ਰੈਸ ਮੋਹਾਲੀ ਅਤੇ ਪਟਿਆਲਾ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਵਿਰੁੱਧ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੇ ਮੁਲਾਜ਼ਮਾਂ ਨੇ ਖੋਲਿਆ ਮੋਰਚਾ

Mohali News : ਸਰਕਾਰੀ ਪ੍ਰੈਸ ਮੋਹਾਲੀ ਅਤੇ ਸਰਕਾਰੀ ਪ੍ਰੈਸ ਪਟਿਆਲਾ ਦੇ ਮੁੱਖ ਦਫਤਰ ਦੇ ਸਮੂਹ ਕਰਮਚਾਰੀਆ ਵਿੱਚ ਸਰਕਾਰੀ ਪ੍ਰੈਸਾਂ ਦੀਆਂ ਜ਼ਮੀਨਾਂ ਪੁੱਡਾ/ਗਮਾਡਾ ਨੂੰ ਸੌਂਪਣ ਸਬੰਧੀ ਹੋ ਰਹੀ ਕਾਰਵਾਈ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮੁਲਾਜ਼ਮਾਂ ਵੱਲੋਂ ਅੱਜ ਸਰਕਾਰ ਦੀਆਂ ਨੀਤੀਆਂ ਵਿਰੁੱਧ ਸਰਕਾਰੀ ਪ੍ਰੈਸ ਮੋਹਾਲੀ ਦੇ ਮੁੱਖ ਦਫਤਰ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ

Reported by:  PTC News Desk  Edited by:  Shanker Badra -- September 05th 2025 04:40 PM
ਸਰਕਾਰੀ ਪ੍ਰੈਸ ਮੋਹਾਲੀ ਅਤੇ ਪਟਿਆਲਾ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਵਿਰੁੱਧ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੇ ਮੁਲਾਜ਼ਮਾਂ ਨੇ ਖੋਲਿਆ ਮੋਰਚਾ

ਸਰਕਾਰੀ ਪ੍ਰੈਸ ਮੋਹਾਲੀ ਅਤੇ ਪਟਿਆਲਾ ਦੀਆਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਵਿਰੁੱਧ ਪ੍ਰਿੰਟਿੰਗ ਐਂਡ ਸਟੇਸ਼ਨਰੀ ਵਿਭਾਗ ਦੇ ਮੁਲਾਜ਼ਮਾਂ ਨੇ ਖੋਲਿਆ ਮੋਰਚਾ

 Mohali News : ਸਰਕਾਰੀ ਪ੍ਰੈਸ ਮੋਹਾਲੀ ਅਤੇ ਸਰਕਾਰੀ ਪ੍ਰੈਸ ਪਟਿਆਲਾ ਦੇ ਮੁੱਖ ਦਫਤਰ ਦੇ ਸਮੂਹ ਕਰਮਚਾਰੀਆ ਵਿੱਚ ਸਰਕਾਰੀ ਪ੍ਰੈਸਾਂ ਦੀਆਂ ਜ਼ਮੀਨਾਂ ਪੁੱਡਾ/ਗਮਾਡਾ ਨੂੰ ਸੌਂਪਣ ਸਬੰਧੀ ਹੋ ਰਹੀ ਕਾਰਵਾਈ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਮੁਲਾਜ਼ਮਾਂ ਵੱਲੋਂ ਅੱਜ  ਸਰਕਾਰ ਦੀਆਂ ਨੀਤੀਆਂ ਵਿਰੁੱਧ ਸਰਕਾਰੀ ਪ੍ਰੈਸ ਮੋਹਾਲੀ ਦੇ ਮੁੱਖ ਦਫਤਰ ਵਿਖੇ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ।

ਜਾਣਕਾਰੀ ਦਿੰਦੇ ਹੋਏ ਪ੍ਰਿੰਟਿੰਗ ਐਂਡ ਸਟੇਸ਼ਨਰੀ ਐਸੋਸੀਏਸ਼ਨ ਮੋਹਾਲੀ ਦੇ ਪ੍ਰਧਾਨ ਹਰੀ ਭੂਸ਼ਣ ਨੇ ਦੱਸਿਆ ਕਿ ਸਰਕਾਰ ਇਮਾਰਤ ਨੂੰ ਵੇਚਕੇ ਸੈਕੜੇ ਮੁਲਾਜ਼ਮਾਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ। ਵਿਭਾਗ ਦੀ ਰੀ-ਸਟਰਕਚਰਿੰਗ ਦੇ ਹੋਣ ਉਪਰੰਤ ਹੁਣ ਤੱਕ ਰੂਲ ਪ੍ਰਵਾਨ ਕਰਨ ਸਬੰਧੀ ਮਿਸਲ ਵੀ ਸਰਕਾਰ ਪਾਸ ਬੜੇ ਲੰਬੇ ਸਮੇਂ ਤੋਂ ਪੈਡਿੰਗ ਪਈ ਹੈ। ਜੋ ਕਿ ਹੁਣ ਤੱਕ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤੀ ਗਈ। ਜਿਸ ਕਾਰਨ ਵਿਭਾਗ ਵਿੱਚ ਹੋਣ ਵਾਲੀਆਂ ਤਰੱਕੀਆਂ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਸਿੱਧੇ ਤੌਰ 'ਤੇ ਭਰਤੀ ਨਹੀਂ ਕੀਤੀ ਜਾ ਰਿਹਾ। ਇਸ ਤਰ੍ਹਾਂ ਸਰਕਾਰ ਵੱਲੋਂ ਵਿਭਾਗ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ।


ਮੁਲਾਜ਼ਮਾਂ ਵੱਲੋਂ ਪੂਰ ਜੋਰ ਦੇ ਕੇ ਮੰਗ ਹੈ ਕਿ ਪੰਜਾਬ ਸਰਕਾਰ ਲੋਕ ਭਲਾਈ ਸਬੰਧੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਰਕਾਰੀ ਪ੍ਰੈਸ ਪਟਿਆਲਾ ਅਤੇ ਸਰਕਾਰੀ ਪ੍ਰੈਸ ਮੋਹਾਲੀ ਨੂੰ ਉਨ੍ਹਾਂ ਪਾਸ ਉਪਲੱਬਧ ਜ਼ਮੀਨਾਂ ਵਿੱਚੋਂ ਕੁੱਝ ਹਿੱਸੇ ਤੇ ਨਵੀਂ ਇਮਾਰਤਾਂ ਦੀ ਉਸਾਰੀ ਅਤੇ ਨਵੀਂ ਆਧੁਨਿਕ ਮਸ਼ੀਨਰੀ ਸਰਕਾਰੀ ਪ੍ਰੈਸਾਂ ਵਿੱਚ ਲਗਾਵੇ ਤਾਂ ਜੋ ਮੁਲਾਜ਼ਮਾਂ ਅਤੇ ਦਫਤਰ ਦਾ ਭਵਿੱਖ ਸੁਰੱਖਿਅਤ ਹੋ ਸਕੇ। ਨਹੀਂ ਤਾਂ ਮੁਲਾਜ਼ਿਮ ਆਪਣੇ ਹੱਕਾਂ ਲਈ ਵੱਡਾ ਸੰਘਰਸ ਵਿੱਢਣ ਲਈ ਮਜਬੂਰ ਹੋਣਗੇ।

ਇਸ ਮੌਕੇ ਐਸੋਸ਼ੀਏਸ਼ਨ ਦੇ ਵਾਈਸ ਪ੍ਰਧਾਨ ਧਰਮਿੰਦਰ ਕੁਮਾਰ ਜਨਰਲ ਸੈਕਟਰੀ ਰਵਨੀਤ ਸਿੰਘ,ਪ੍ਰੈਸ ਸਕੱਤਰ ਪ੍ਰਿਥੀ ਸਿੰਘ ,ਪਟਿਆਲਾ ਪ੍ਰੈਸ ਦੇ ਪ੍ਰਧਾਨ ਹਰਦੀਪ ਸਿੰਘ,ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਜਨਰਲ ਸਕੱਤਰ ਦਲਜੀਤ ਸਿੰਘ ਤੇ ਰਮਨਦੀਪ ਕੌਰ ਪਵਨ ਕੁਮਾਰ ਚੇਤਨ ਸ਼ਰਮਾ ਜਸਵਿੰਦਰ ਸਿੰਘ, ਪੰਕਜ ਰੁਪਿੰਦਰ ਹੁਸਨ ਲਾਲ ਤੇ ਸਮੂਹ ਪ੍ਰਿੰਟਿੰਗ ਐਂਡ  ਸਟੇਸ਼ਨਰੀ ਪੰਜਾਬ ਵਿਭਾਗ ਦੇ ਕਰਮਚਾਰੀਆ ਤੋਂ ਇਲਾਵਾ ਸੁਖਚੈਨ ਸਿੰਘ ਖੈਹਰਾ, ਮਨਦੀਪ ਸੰਧੂ ਅਤੇ ਮਨਿਸਟਰੀਅਲ ਅਤੇ ਟੈਕਨੀਕਲ ਵਰਕਰ ਯੂਨੀਅਨ ਛਪਾਈ ਅਤੇ ਲਿਖਣ ਸਮਗਰੀ ਵਿਭਾਗ ਪੰਜਾਬ ਦੇ ਕਰਮਚਾਰੀ ਸ਼ਾਮਿਲ ਰਹੇ।

- PTC NEWS

Top News view more...

Latest News view more...

PTC NETWORK
PTC NETWORK