GST Rate Rationalisation : ਆਮ ਆਦਮੀ ਨੂੰ ਵੱਡਾ ਤੋਹਫ਼ਾ; 12% ਅਤੇ 28% GST ਟੈਕਸ ਸਲੈਬ ਹੋਵੇਗੀ ਖਤਮ, ਜਾਣੋ ਕਿੰਨ੍ਹਾਂ ਚੀਜ਼ਾਂ ’ਤੇ ਪਵੇਗਾ ਅਸਰ
GST Rate Rationalisation : ਮਹਿੰਗਾਈ ਦੇ ਮੋਰਚੇ 'ਤੇ ਆਮ ਆਦਮੀ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ ਹੈ। ਜੀਐਸਟੀ ਸਲੈਬਾਂ ਦੀ ਗਿਣਤੀ ਘਟਾ ਕੇ ਦੋ ਕਰ ਦਿੱਤੀ ਜਾਵੇਗੀ ਯਾਨੀ ਕਿ 5% ਅਤੇ 18%। 12% ਅਤੇ 28% ਦੇ ਸਲੈਬ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਜਾਣਗੇ।
ਦੱਸ ਦਈਏ ਕਿ ਅੱਜ 21 ਅਗਸਤ 2025 ਨੂੰ ਹੋਈ ਮੀਟਿੰਗ ਵਿੱਚ, ਮੰਤਰੀ ਸਮੂਹ (ਜੀਓਐਮ) ਨੇ ਕੇਂਦਰ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ, ਜਿਸ ਵਿੱਚ ਮੌਜੂਦਾ ਚਾਰ ਜੀਐਸਟੀ ਸਲੈਬਾਂ (5%, 12%, 18%, 28%) ਨੂੰ ਸਿਰਫ ਦੋ—5% ਅਤੇ 18% ਵਿੱਚ ਬਦਲਣ ਦੀ ਗੱਲ ਕਹੀ ਗਈ ਹੈ। ਇਸ ਪ੍ਰਸਤਾਵ ਵਿੱਚ, 12% ਅਤੇ 28% ਸਲੈਬਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। 12% ਸਲੈਬ ਦੇ ਅਧੀਨ ਆਉਣ ਵਾਲੀਆਂ ਜ਼ਿਆਦਾਤਰ ਚੀਜ਼ਾਂ ਅਤੇ ਸੇਵਾਵਾਂ 5% ਦੇ ਅਧੀਨ ਆਉਣਗੀਆਂ, ਜਦਕਿ 28% ਸਲੈਬ ਦੇ ਲਗਭਗ 90% ਸਮਾਨ ਅਤੇ ਸੇਵਾਵਾਂ 18% ਦੇ ਅਧੀਨ ਆਉਣਗੀਆਂ। ਤੰਬਾਕੂ, ਪਾਨ ਮਸਾਲਾ ਵਰਗੀਆਂ ਪਾਪੂਲਰ ਵਸਤੂਆਂ 'ਤੇ ਸਿਰਫ਼ ਉੱਚ ਦਰਾਂ ਜਾਰੀ ਰਹਿਣਗੀਆਂ।
ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੰਤਰੀ ਸਮੂਹ ਦੀ ਮੀਟਿੰਗ ਵਿੱਚ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ 12% ਅਤੇ 28% ਦੇ ਜੀਐਸਟੀ ਸਲੈਬਾਂ ਨੂੰ ਖਤਮ ਕਰਨ ਦੇ ਦੋ ਪ੍ਰਸਤਾਵਾਂ ਦਾ ਸਮਰਥਨ ਕੀਤਾ ਹੈ। ਕੇਂਦਰ ਦੁਆਰਾ ਪੇਸ਼ ਕੀਤੇ ਗਏ ਪ੍ਰਸਤਾਵਾਂ 'ਤੇ ਸਾਰਿਆਂ ਨੇ ਆਪਣੇ ਸੁਝਾਅ ਦਿੱਤੇ। ਕੁਝ ਰਾਜਾਂ ਦੀਆਂ ਟਿੱਪਣੀਆਂ ਵੀ ਆਈਆਂ। ਇਸਨੂੰ ਜੀਐਸਟੀ ਕੌਂਸਲ ਨੂੰ ਭੇਜਿਆ ਗਿਆ ਹੈ। ਹੁਣ ਕੌਂਸਲ ਅਗਲਾ ਫੈਸਲਾ ਲਵੇਗੀ। ਕੇਂਦਰ ਸਰਕਾਰ ਦੇ 2 ਸਲੈਬਾਂ ਨੂੰ ਖਤਮ ਕਰਨ ਦੇ ਪ੍ਰਸਤਾਵ 'ਤੇ ਚਰਚਾ ਕੀਤੀ ਗਈ ਅਤੇ ਸਮਰਥਨ ਕੀਤਾ ਗਿਆ। ਸਮਰਾਟ ਚੌਧਰੀ ਨੇ ਕਿਹਾ ਕਿ ਅਸੀਂ 12% ਅਤੇ 28% ਦੇ ਜੀਐਸਟੀ ਸਲੈਬਾਂ ਨੂੰ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਦੋ ਪ੍ਰਸਤਾਵਾਂ ਦਾ ਸਮਰਥਨ ਕੀਤਾ ਹੈ।
ਕੀ ਸਸਤਾ ਹੋਵੇਗਾ - ਜਾਣੋ
12% ਸਲੈਬ ਤੋਂ 5% ਸਲੈਬ ਵਿੱਚ ਡਿੱਗ ਰਹੀਆਂ ਵਸਤਾਂ।
12% ਟੈਕਸ ਸਲੈਬ ਨੂੰ ਖਤਮ ਕਰਕੇ 5% ਤੱਕ ਲਿਆਉਣ ਦਾ ਮਤਲਬ ਹੈ ਕਿ ਉਨ੍ਹਾਂ 'ਤੇ ਟੈਕਸ ਲਗਭਗ 7% ਘੱਟ ਜਾਵੇਗਾ। ਇਸ ਨਾਲ ਇਹ ਚੀਜ਼ਾਂ ਸਸਤੀਆਂ ਹੋ ਜਾਣਗੀਆ
28% ਸਲੈਬ ਤੋਂ 18% ਸਲੈਬ ਵਿੱਚ ਡਿੱਗ ਰਹੀਆਂ ਵਸਤਾਂ
28% ਸਲੈਬ ਵਿੱਚ ਲਗਭਗ 90% ਵਸਤੂਆਂ ਨੂੰ 18% ਵਿੱਚ ਲਿਆਉਣ ਦਾ ਮਤਲਬ ਹੈ ਕਿ ਉਨ੍ਹਾਂ ਦੀ ਕੀਮਤ 'ਤੇ ਟੈਕਸ ਦਾ ਬੋਝ 10% ਘੱਟ ਜਾਵੇਗਾ। ਇਸ ਨਾਲ ਹੇਠ ਲਿਖੀਆਂ ਚੀਜ਼ਾਂ ਸਸਤੀਆਂ ਹੋ ਸਕਦੀਆਂ ਹਨ-
ਇਹ ਨਾ ਸਿਰਫ਼ ਖਪਤਕਾਰ ਨੂੰ ਰਾਹਤ ਪ੍ਰਦਾਨ ਕਰੇਗਾ ਬਲਕਿ ਰੀਅਲ ਅਸਟੇਟ ਅਤੇ ਆਟੋਮੋਬਾਈਲ ਸੈਕਟਰਾਂ ਵਿੱਚ ਵਿਕਰੀ ਨੂੰ ਵੀ ਵਧਾ ਸਕਦਾ ਹੈ।
ਇਹ ਵੀ ਪੜ੍ਹੋ : Punjab BJP VS AAP : ਪੰਜਾਬ ’ਚ ਬੀਜੇਪੀ ਆਗੂਆਂ ਦੀ ਫੜੋ-ਫੜੀ; 39 ਕੈਂਪਾਂ ਕਾਰਨ ਵਧਿਆ ਤਣਾਅ, BJP ਨੇ ਘੇਰੀ ਮਾਨ ਸਰਕਾਰ
- PTC NEWS