Gujarat Will Implementation of UCC : ਉਤਰਾਖੰਡ ਤੋਂ ਬਾਅਦ ਗੁਜਰਾਤ ਨੇ ਵੀ UCC ਲਿਆਉਣ ਦਾ ਕੀਤਾ ਐਲਾਨ, ਬਣਾਈ ਗਈ ਕਮੇਟੀ
Gujarat Will Implementation of UCC : ਉਤਰਾਖੰਡ ਤੋਂ ਬਾਅਦ ਹੁਣ ਗੁਜਰਾਤ ਵਿੱਚ ਵੀ ਇਕਸਾਰ ਸਿਵਲ ਕੋਡ ਲਾਗੂ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਅੱਜ ਇਸ ਮੁੱਦੇ 'ਤੇ ਇੱਕ ਪ੍ਰੈਸ ਕਾਨਫਰੰਸ ਕੀਤੀ। ਯੂਸੀਸੀ ਦਾ ਖਰੜਾ ਤਿਆਰ ਕਰਨ ਅਤੇ ਕਾਨੂੰਨ ਬਣਾਉਣ ਲਈ ਇੱਕ ਕਮੇਟੀ ਬਣਾਈ ਜਾਵੇਗੀ। ਇਸ ਕਮੇਟੀ ਦੀ ਅਗਵਾਈ ਸੁਪਰੀਮ ਕੋਰਟ ਦੀ ਸੇਵਾਮੁਕਤ ਜੱਜ ਰੰਜਨਾ ਦੇਸਾਈ ਕਰਨਗੇ। ਸੀਐਮ ਭੂਪੇਂਦਰ ਪਟੇਲ ਨੇ ਕਿਹਾ ਕਿ ਯੂਸੀਸੀ ਨਾਲ ਸਬੰਧਤ ਇਸ ਕਮੇਟੀ ਵਿੱਚ 5 ਮੈਂਬਰ ਹੋਣਗੇ।
ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦਾ ਖਰੜਾ ਤਿਆਰ ਕਰਨ ਅਤੇ ਕਾਨੂੰਨ ਬਣਾਉਣ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਰੰਜਨਾ ਦੇਸਾਈ ਦੀ ਅਗਵਾਈ ਵਿੱਚ ਇੱਕ 5 ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਕਮੇਟੀ 45 ਦਿਨਾਂ ਵਿੱਚ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਸੌਂਪੇਗੀ, ਜਿਸ ਦੇ ਆਧਾਰ 'ਤੇ ਸਰਕਾਰ ਫੈਸਲਾ ਲਵੇਗੀ।
ਕਾਬਿਲੇਗੌਰ ਹੈ ਕਿ ਭਾਜਪਾ ਦੇ ਮੁੱਖ ਵਾਅਦਿਆਂ ਵਿੱਚੋਂ ਇੱਕ ਯੂਨੀਫਾਰਮ ਸਿਵਲ ਕੋਡ ਵਿਆਹ, ਤਲਾਕ, ਵਿਰਾਸਤ, ਗੋਦ ਲੈਣ ਆਦਿ ਵਰਗੇ ਮਾਮਲਿਆਂ ਵਿੱਚ ਸਾਰੇ ਧਾਰਮਿਕ ਭਾਈਚਾਰਿਆਂ ਲਈ ਇੱਕੋ ਜਿਹਾ ਕਾਨੂੰਨ ਪ੍ਰਦਾਨ ਕਰਦਾ ਹੈ। ਗੁਜਰਾਤ ਦੀ ਭਾਜਪਾ ਸਰਕਾਰ ਇਸ 'ਤੇ ਲੰਬੇ ਸਮੇਂ ਤੋਂ ਵਿਚਾਰ ਕਰ ਰਹੀ ਹੈ। 2022 ਵਿੱਚ ਸਰਕਾਰ ਨੇ ਰਾਜ ਵਿੱਚ ਸਿਵਲ ਕੋਡ ਦੀ ਸੰਭਾਵਨਾ ਅਤੇ ਜ਼ਰੂਰਤ ਦੀ ਪੜਚੋਲ ਕਰਨ ਲਈ ਇੱਕ ਕਮੇਟੀ ਬਣਾਈ।
ਪੈਨਲ ਦੀ ਭੂਮਿਕਾ ਅਜਿਹੇ ਕੋਡ ਦੀ ਜ਼ਰੂਰਤ ਦੀ ਜਾਂਚ ਕਰਨ ਤੱਕ ਸੀਮਤ ਸੀ। ਪਿਛਲੇ ਮਹੀਨੇ, ਉੱਤਰਾਖੰਡ ਭਾਰਤ ਦੀ ਆਜ਼ਾਦੀ ਤੋਂ ਬਾਅਦ ਇੱਕਸਾਰ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ। ਇੱਥੇ 27 ਜਨਵਰੀ ਤੋਂ ਇਕਸਾਰ ਸਿਵਲ ਕੋਡ ਲਾਗੂ ਹੋ ਗਿਆ।
ਇਹ ਵੀ ਪੜ੍ਹੋ : Trump Tariff War: ਟਮਾਟਰਾਂ ਨੂੰ ਤਰਸ ਜਾਓਗੇ! ਡੋਨਾਲਡ ਟਰੰਪ ਦੇ ਟੈਰਿਫ ਨੇ ਅਮਰੀਕਾ ਨੂੰ ਪਹੁੰਚਾਇਆ ਨੁਕਸਾਨ!
- PTC NEWS