Firozpur News : ਫ਼ਿਰੋਜ਼ਪੁਰ ਦੇ ਮੱਖੂ ਗੇਟ 'ਤੇ ਚੱਲੀਆਂ ਗੋਲੀਆਂ ,ਨੌਜਵਾਨ ਦੀ ਮੌਕੇ 'ਤੇ ਮੌਤ
Ferozepur News : ਫਿਰੋਜ਼ਪੁਰ ਸ਼ਹਿਰ ਦੇ ਮੱਖੂ ਗੇਟ ਸੈਲੂਨ ’ਤੇ ਟੈਟੂ ਬਣਵਾਉਣ ਆਏ ਨੌਜਵਾਨ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਦੌਰਾਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ’ਤੇ ਤਿੰਨ ਤੋਂ ਚਾਰ ਫਾਇਰ ਕੀਤੇ ਗਏ ਹਨ।
ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਸ ਦਾ ਨਾਮ ਆਸ਼ੂ ਮੋਂਗਾ ਹੈ। ਉਹ ਆਸ਼ੀਸ਼ ਚੋਪੜਾ ਗੈਂਗ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਗੋਲੀਬਾਰੀ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸੜਕ ‘ਤੇ ਲਗਾਤਾਰ ਗੋਲੀਬਾਰੀ ਹੁੰਦੀ ਦਿਖਾਈ ਦੇ ਰਹੀ ਹੈ। ਇਹ ਗੈਂਗ ਵਾਰ ਦੱਸੀ ਜਾ ਰਹੀ ਹੈ।
- PTC NEWS