Wed, May 13, 2026
Whatsapp

Gurdaspur Murder : ਪੰਜਾਬ 'ਚ ਦੋਹਰਾ ਕਤਲ ਕਾਂਡ, ਪਹਿਲਾਂ ਸੈਰ ਕਰਦੇ ਭਰਾ ਦਾ ਕੀਤਾ ਕਤਲ, ਫਿਰ ਘਰ ਜਾ ਕੇ ਭਾਬੀ ਨੂੰ ਮਾਰੀਆਂ ਗੋਲੀਆਂ

Gurdaspur News : ਮੌਕੇ 'ਤੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਤੇ ਉਸਦੇ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- May 13th 2026 09:38 AM -- Updated: May 13th 2026 09:42 AM
Gurdaspur Murder : ਪੰਜਾਬ 'ਚ ਦੋਹਰਾ ਕਤਲ ਕਾਂਡ, ਪਹਿਲਾਂ ਸੈਰ ਕਰਦੇ ਭਰਾ ਦਾ ਕੀਤਾ ਕਤਲ, ਫਿਰ ਘਰ ਜਾ ਕੇ ਭਾਬੀ ਨੂੰ ਮਾਰੀਆਂ ਗੋਲੀਆਂ

Gurdaspur Murder : ਪੰਜਾਬ 'ਚ ਦੋਹਰਾ ਕਤਲ ਕਾਂਡ, ਪਹਿਲਾਂ ਸੈਰ ਕਰਦੇ ਭਰਾ ਦਾ ਕੀਤਾ ਕਤਲ, ਫਿਰ ਘਰ ਜਾ ਕੇ ਭਾਬੀ ਨੂੰ ਮਾਰੀਆਂ ਗੋਲੀਆਂ

Gurdaspur News : ਗੁਰਦਾਸਪੁਰ ਦੇ ਅਧੀਨ ਪੈਂਦੇ ਪਿੰਡ ਨੈਣੇਕੋਟ ਦੇ ਵਿੱਚ ਜ਼ਮੀਨ ਦੀ ਵੰਡ (Property Dispute) ਨੂੰ ਲੈ ਕੇ ਦੋ ਭਰਾਵਾਂ ਦੇ ਵਿੱਚ ਹੋਏ ਝਗੜੇ ਦੇ ਦੌਰਾਨ ਇੱਕ ਭਰਾ ਵੱਲੋਂ ਗੋਲੀ ਮਾਰ ਕੇ ਆਪਣੇ ਸਕੇ ਭਰਾ ਅਤੇ ਭਾਬੀ ਦਾ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਵਾਰਦਾਤ ਦਾ ਪਤਾ ਲੱਗਦੇ ਹੀ ਮੌਕੇ 'ਤੇ ਡੀ.ਐਸ.ਪੀ ਕੁਲਵੰਤ ਸਿੰਘ ਮਾਨ ਵੀ ਪੁੱਜ ਗਏ। (Punjab Double Murder) 

ਅਮਰਜੀਤ ਸਿੰਘ ਨੇ ਪਹਿਲਾਂ ਸੈਰ ਕਰਦੇ ਭਰਾ ਨੂੰ ਮਾਰਿਆ


ਮਿਲੀ ਜਾਣਕਾਰੀ ਅਨੁਸਾਰ ਪਿੰਡ ਨੈਨੋਕੋਟ ਦੇ ਤਿੰਨ ਭਰਾ ਅਜੈਬ ਸਿੰਘ ਅਮਰਜੀਤ ਸਿੰਘ ਅਤੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਦਾ ਆਪਣੇ ਪਿੰਡ ਵਿੱਚ ਨੌ ਕਿੱਲੇ ਜਮੀਨ ਨੂੰ ਲੈ ਕੇ ਆਪਸੀ ਝਗੜਾ ਚਲਦਾ ਸੀ। ਅਜੈਬ ਸਿੰਘ ਅੱਜ ਰੋਜ਼ ਦੀ ਤਰ੍ਹਾਂ ਸੈਰ ਕਰ ਰਿਹਾ ਸੀ ਕਿ ਇਸੇ ਦੌਰਾਨ ਉਸ ਦੇ ਭਰਾ ਅਮਰਜੀਤ ਸਿੰਘ ਵੱਲੋਂ ਉਸ ਉਪਰ ਗੋਲੀਆਂ ਚਲਾ ਕੇ ਉਸਦਾ ਕਤਲ (Gurdaspur Double Murder) ਕਰ ਦਿੱਤਾ ਗਿਆ।

ਇਸ ਤੋਂ ਬਾਅਦ ਅਮਰਜੀਤ ਸਿੰਘ ਨੇ ਅਜੈਬ ਸਿੰਘ ਦੇ ਘਰ ਜਾ ਕੇ ਉਸ ਦੀ ਪਤਨੀ ਕਮਲ ਕੌਰ ਨੂੰ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਆਪਣੇ ਭਰਾ ਅਤੇ ਭਾਬੀ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਨੇ ਖੁਦ ਪੁਲਿਸ ਥਾਣਾ ਕਾਹਨੂੰਵਾਨ ਜਾ ਕੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਮੌਕੇ 'ਤੇ ਪਹੁੰਚੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਆਰੋਪੀ ਨੂੰ ਕਾਬੂ ਕਰ ਲਿਆ ਗਿਆ ਤੇ ਉਸਦੇ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦੋਵੇਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਹੀ ਇਹ ਕਤਲ ਕੀਤਾ ਗਿਆ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK