Gurdaspur News : ਵਿਦੇਸ਼ ਤੋਂ ਮੁੜ ਆਈ ਮੰਦਭਾਗੀ ਖ਼ਬਰ, 27 ਸਾਲਾਂ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 1 ਸਾਲ ਪਹਿਲਾਂ ਹੀ ਗਿਆ ਸੀ ਸਾਊਦੀ ਅਰਬ
Gurdaspur News : ਅੱਜ ਕੱਲ ਹਰ ਕੋਈ ਰੋਜੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ ਪਰ ਉੱਥੇ ਵੀ ਉਹਨਾਂ ਨਾਲ ਕਈ ਵਾਰ ਅਜਿਹੇ ਹਾਦਸੇ ਹੋ ਜਾਂਦੇ ਹਨ ਕਿ ਉਹ ਦੁਬਾਰਾ ਆਪਣੀ ਮਿੱਟੀ ਵਿੱਚ ਵਾਪਸ ਨਹੀਂ ਆ ਪਾਉਂਦੇ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 27 ਸਾਲਾਂ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਦੱਸ ਦਈਏ ਕਿ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਦੇ ਇੱਕ ਗਰੀਬ ਪਰਿਵਾਰ ਦਾ 27 ਸਾਲਾਂ ਗਗਨਦੀਪ ਸਿੰਘ ਰੋਜੀ ਰੋਟੀ ਕਮਾਉਣ ਲਈ 1 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਜਿਸ ਦੀ ਅੱਜ ਤੜਕਸਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸਦੀ ਸੂਚਨਾ ਪਰਿਵਾਰ ਨੂੰ ਮਿਲੀ ਮ੍ਰਿਤਕ ਗਗਨਦੀਪ ਸਿੰਘ ਦੇ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਮ੍ਰਿਤਕ ਗਗਨਦੀਪ ਸਿੰਘ ਆਪਣੇ ਪਿੰਡ ਵਿਚ ਗਗਨ ਭਲਵਾਨ ਵਜੋਂ ਜਾਣਿਆ ਜਾਂਦਾ ਸੀ ਆਪਣੇ ਇਲਾਕੇ ਅਤੇ ਇਲਾਕੇ ਦੇ ਬਾਹਰ ਆਪਣੀ ਭਲਵਾਨੀ ਦੇ ਜੌਹਰ ਦਿਖਾਉਂਦਾ ਸੀ ਅਤੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ। ਮ੍ਰਿਤਕ ਬਜ਼ੁਰਗ ਮਾਂ ਬਾਪ ਦਾ ਸੀ ਇਕਲੌਤਾ ਸਹਾਰਾ ਸੀ। ਦੱਸ ਦਈਏ ਕਿ ਗਗਨਦੀਪ ਸਿੰਘ ਦਾ ਭਰਾ ਦੀ 13 ਸਾਲ ਪਹਿਲਾਂ ਬਿਮਾਰੀ ਨਾਲ ਮੌਤ ਹੋ ਗਈ ਸੀ।
ਉੱਥੇ ਹੀ ਪਿੰਡ ਵਾਸੀ ਨੇ ਕਿਹਾ ਕਿ ਅੱਧਾ ਕਿਲ੍ਹਾ ਖੇਤੀ ਹੈ ਗਰੀਬ ਪਰਿਵਾਰ ਹੋਣ ਕਾਰਨ ਉਸ ਦੀ ਲਾਸ਼ ਨੂੰ ਉਥੋਂ ਲਿਆਉਣ ਵਿੱਚ ਅਸਮਰਥ ਹੈ ਜਿਸ ਕਾਰਨ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੋਲੋਂ ਮਦਦ ਮੰਗੀ ਗਈ ਹੈ ਕਿ ਗਗਨਦੀਪ ਸਿੰਘ ਦੀ ਲਾਸ਼ ਵਿਦੇਸ਼ ਤੋ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ |
ਇਹ ਵੀ ਪੜ੍ਹੋ : Punjab Weather Update : ਉੱਤਰੀ ਭਾਰਤ ’ਚ ਮੁੜ ਹੋਇਆ ਮਾਨਸੂਨ ਸਰਗਰਮ; ਪੰਜਾਬ ’ਚ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਜਾਣੋ ਤਾਜਾ ਅਪਡੇਟ
- PTC NEWS