Gurdaspur News : 2 ਸਾਲ ਪਹਿਲਾਂ ਕੈਨੇਡਾ ਗਏ 32 ਸਾਲਾਂ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
Gurdaspur News : ਚੰਗੇ ਭਵਿੱਖ ਖਾਤਰ ਦੋ ਸਾਲ ਪਹਿਲਾਂ ਕਨੈਡਾ ਗਏ 32 ਸਾਲਾ ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਦੁਰਘਟਨਾ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਸੁਖਦੇਵ ਸਿੰਘ ਉਰਫ ਜੋਬਨ ਉਮਰਪੁਰਾ ਨਵੀ ਆਬਾਦੀ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਿੱਛੇ ਬਜ਼ੁਰਗ ਮਾਂ ਬਾਪ ਤੋਂ ਇਲਾਵਾ ਆਪਣੀ ਪਤਨੀ ਤੇ 3 ਮਹੀਨੇ ਦੀ ਬੱਚੀ ਨੂੰ ਛੱਡ ਗਿਆ ਹੈ।
ਮ੍ਰਿਤਕ ਦੀ ਮਾਤਾ ਲਖਬੀਰ ਕੌਰ ,ਪਿਤਾ ਸਤਨਾਮ ਸਿੰਘ ਅਤੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਦੇਵ ਸਿੰਘ ਸਪਾਂਸਰ ਵੀਜੇ 'ਤੇ ਆਪਣੀ ਪਤਨੀ ਨਾਲ ਦੋ ਸਾਲ ਪਹਿਲਾਂ ਕਨੈਡਾ ਗਿਆ ਸੀ ਅਤੇ ਉਥੇ ਬਰੈਂਮਪਟਨ ਵਿੱਚ ਰਹਿ ਰਿਹਾ ਸੀ।
ਬੀਤੇ ਕੱਲ੍ਹ ਕੰਮ ਤੋਂ ਵਾਪਸ ਆਉਂਦੇ ਸਮੇਂ ਰਸਤੇ ਵਿੱਚ ਦੂਸਰੀ ਗੱਡੀ ਵਾਲੇ ਦੀ ਗਲਤੀ ਕਾਰਨ ਉਸਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਸੁਖਦੇਵ ਸਿੰਘ ਦੀ ਮੌਤ ਹੋ ਗਈ। ਪਿੱਛੇ ਪਰਿਵਾਰ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾ ਰਿਹਾ ਹੈ ।
- PTC NEWS