Thu, Oct 24, 2024
Whatsapp

Sri Hemkunt Sahib Yatra Fake News: ਕੀ 1 ਜੁਲਾਈ ਤੱਕ ਰੋਕ ਦਿੱਤੀ ਗਈ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ, ਇੱਥੇ ਜਾਣੋ ਪੂਰੀ ਸੱਚਾਈ

ਦਰਅਸਲ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਕਿਹਾ ਜਾ ਰਿਹਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ 1 ਜੁਲਾਈ ਤੱਕ ਰੋਕ ਦਿੱਤਾ ਗਿਆ ਹੈ।

Reported by:  PTC News Desk  Edited by:  Aarti -- June 20th 2024 02:29 PM
Sri Hemkunt Sahib Yatra Fake News: ਕੀ 1 ਜੁਲਾਈ ਤੱਕ ਰੋਕ ਦਿੱਤੀ ਗਈ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ, ਇੱਥੇ ਜਾਣੋ ਪੂਰੀ ਸੱਚਾਈ

Sri Hemkunt Sahib Yatra Fake News: ਕੀ 1 ਜੁਲਾਈ ਤੱਕ ਰੋਕ ਦਿੱਤੀ ਗਈ ਹੈ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ, ਇੱਥੇ ਜਾਣੋ ਪੂਰੀ ਸੱਚਾਈ

Sri Hemkunt Sahib Yatra Fake News: ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਿਰਵਿਘਨ ਜਾਰੀ ਹੈ। ਵੱਡੀ ਗਿਣਤੀ ’ਚ ਸੰਗਤ ਗੁਰਦੁਆਰਾ ਸ੍ਰੀਾ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਹੈ। ਸਾਫ ਮੌਸਮ ਦੌਰਾਨ ਵੱਡੀ ਗਿਣਤੀ ’ਚ ਸੰਗਤ ਵੱਲੋਂ ਦਰਸ਼ਨ ਕੀਤੇ ਜਾ ਰਹੇ ਹਨ।  ਉੱਥੇ ਹੀ ਦੂਜੇ ਪਾਸੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। 

ਦਰਅਸਲ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ’ਚ ਕਿਹਾ ਜਾ ਰਿਹਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ 1 ਜੁਲਾਈ ਤੱਕ ਰੋਕ ਦਿੱਤਾ ਗਿਆ ਹੈ।  

ਸਿੱਖ ਸ਼ਰਧਾਲੂ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਅੰਦਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਕਾਰਬ ਮੌਸਮ ਦੇ ਚੱਲਦੇ 1 ਜੁਲਾਈ ਤੱਕ ਰੋਕ ਦਿੱਤੀ ਗਈ ਹੈ। ਜਦਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਇਹ ਇੱਕ ਪੁਰਾਣੀ ਵੀਡੀਓ ਹੈ ਜੋ ਕਿ ਫਿਰ ਤੋਂ ਵਾਇਰਲ ਹੋ ਰਹੀ ਹੈ ਅਤੇ ਗਲਤ ਅਫਵਾਹ ਫੈਲਾਈ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵੀਡੀਓ ਨੂੰ ਬਿਨਾਂ ਕਿਸੇ ਪੜਤਾਲ ਤੋਂ ਸ਼ੇਅਰ ਨਹੀਂ ਕਰਨਾ ਚਾਹੀਦਾ ਹੈ। 


ਉਨ੍ਹਾਂ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਵੀਡੀਓ ਨੂੰ ਸ਼ੇਅਰ ਨਾ ਕੀਤਾ ਜਾਵੇ। ਖੁਦ ਮੌਸਮ ਸਬੰਧੀ ਜਾਣਕਾਰੀ ਟੀਵੀ ਜਾਂ ਫਿਰ ਕਿਤੇ ਹੋਰ ਲੈ ਸਕਦੇ ਹਨ। ਉੱਥੇ ਦਾ ਮੌਸਮ ਬਿਲਕੁੱਲ ਸਾਫ ਹੈ ਅਤੇ ਯਾਤਰਾ ਵੀ ਬਿਨਾਂ ਕਿਸੇ ਰੁਕਾਵਟ ਦੇ ਚੱਲ ਰਹੀ ਹੈ।  

ਕਾਬਿਲੇਗੌਰ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਹੀ ਸੁੰਦਰ ਅਤੇ ਉੱਚੀ ਚੜ੍ਹਾਈ 'ਤੇ ਚੜ੍ਹਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਚਾਰਧਾਮ ਦੇ ਸ਼ਰਧਾਲੂਆਂ ਵਾਂਗ ਹਰ ਸਾਲ ਵਧਦੀ ਜਾ ਰਹੀ ਹੈ। ਚਮੋਲੀ ਜ਼ਿਲੇ ਵਿਚ ਬਰਫੀਲੇ ਇਲਾਕਿਆਂ ਵਿਚ ਸਥਿਤ ਇਹ ਗੁਰਦੁਆਰਾ ਵਿਸ਼ਵ ਪ੍ਰਸਿੱਧ ਹੈ।


- PTC NEWS

Top News view more...

Latest News view more...

PTC NETWORK