Haryana Assembly Elections : 'ਆਪ' ਤੇ ਕਾਂਗਰਸ 'ਚ ਗਠਜੋੜ ਨਹੀਂ, ਕੇਜਰੀਵਾਲ ਦੀ ਪਾਰਟੀ ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
Haryana Assembly Elections 2024 : ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ। ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ 20 ਸੀਟਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਹਰਿਆਣਾ 'ਚ 'ਆਪ' ਅਤੇ ਕਾਂਗਰਸ ਵਿਚਾਲੇ ਕੋਈ ਗਠਜੋੜ ਨਹੀਂ ਹੋਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ 'ਤੇ ਸਹਿਮਤ ਨਹੀਂ ਹੋ ਸਕੀਆਂ।
ਇਸ ਵਿੱਚ ਪਾਰਟੀ ਨੇ ਅਨੁਰਾਗ ਢਾਂਡਾ ਨੂੰ ਕਲਾਇਤ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਨੇ ਪੁੰਡਰੀ ਵਿਧਾਨ ਸਭਾ ਤੋਂ ਨਰਿੰਦਰ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਇੰਦੂ ਸ਼ਰਮਾ ਨੂੰ ਭਿਵਾਨੀ ਤੋਂ ਟਿਕਟ ਮਿਲੀ ਹੈ ਜਦਕਿ ਵਿਕਾਸ ਨਹਿਰਾ ਨੂੰ ਮਹਿਮ ਵਿਧਾਨ ਸਭਾ ਤੋਂ ਟਿਕਟ ਮਿਲੀ ਹੈ। ਇਸ ਤੋਂ ਇਲਾਵਾ ਅਨੁਰਾਗ ਢਾਂਡਾ ਕਲਾਇਤ ਤੋਂ, ਵਿਕਾਸ ਨਹਿਰਾ ਮਹਿਮ ਤੋਂ ਅਤੇ ਬਿਜੇਂਦਰ ਹੁੱਡਾ ਰੋਹਤਕ ਤੋਂ ਚੋਣ ਲੜਨਗੇ।
ਸੂਤਰਾਂ ਅਨੁਸਾਰ 'ਆਪ' ਜਿੱਥੇ 10 ਸੀਟਾਂ ਦੀ ਮੰਗ ਕਰ ਰਹੀ ਸੀ, ਉਥੇ ਕਾਂਗਰਸ ਸਿਰਫ਼ ਸੱਤ ਸੀਟਾਂ ਦੇਣ ਲਈ ਤਿਆਰ ਸੀ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਸੋਮਵਾਰ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਸਕਦਾ ਹੈ। 'ਆਪ' ਦੇ ਇਕ ਸੂਤਰ ਨੇ ਪੀਟੀਆਈ ਨੂੰ ਦੱਸਿਆ, ''ਕਾਂਗਰਸ ਨੇਤਾ ਦੀਪਕ ਬਾਬਰੀਆ ਅਤੇ 'ਆਪ' ਨੇਤਾ ਰਾਘਵ ਚੱਢਾ ਵਿਚਾਲੇ ਗੱਲਬਾਤ ਸਕਾਰਾਤਮਕ ਦਿਸ਼ਾ 'ਚ ਅੱਗੇ ਵਧ ਰਹੀ ਹੈ। 9 ਸਤੰਬਰ ਤੱਕ ਗਠਜੋੜ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। 'ਆਪ' ਸੂਬੇ ਦੀਆਂ ਪੰਜ ਸੀਟਾਂ 'ਤੇ ਚੋਣ ਲੜਨ ਲਈ ਤਿਆਰ ਹੋ ਗਈ ਹੈ।
ਇਹ ਵੀ ਪੜ੍ਹੋ : Resignation Accepted : ਵਿਨੇਸ਼ ਫੋਗਾਟ ਦੇ ਚੋਣ ਲੜਨ ਦਾ ਰਾਹ ਹੋਇਆ ਸਾਫ਼, ਭਾਰਤੀ ਰੇਲਵੇ ਨੇ ਅਸਤੀਫਾ ਕੀਤਾ ਸਵੀਕਾਰ
- PTC NEWS