Haryana Cabinet Meeting : 1984 ਦੇ ਸਿੱਖ ਦੰਗਾ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇਗੀ ਹਰਿਆਣਾ ਸਰਕਾਰ
Haryana Cabinet Meeting : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹਰਿਆਣਾ ਕੈਬਨਿਟ ਦੀ ਮੀਟਿੰਗ ਹੋਈ ਹੈ।ਹਰਿਆਣਾ ਕੈਬਨਿਟ ਦੀ ਮੀਟਿੰਗ ਵਿੱਚ 14 ਮੁੱਖ ਏਜੰਡਿਆਂ 'ਤੇ ਫੈਸਲੇ ਲਏ ਗਏ। ਰੁਜ਼ਗਾਰ, ਸਿੱਖਿਆ, ਕਿਰਤ ਭਲਾਈ, ਉਦਯੋਗ, ਮਾਲੀਆ ਅਤੇ ਭੂਮੀ ਨੀਤੀ ਨਾਲ ਸਬੰਧਤ ਕਈ ਜਨਤਕ ਭਲਾਈ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ।
ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਦੱਸਿਆ ਕਿ ਕੈਬਨਿਟ ਮੀਟਿੰਗ 'ਚ ਤੈਅ ਕੀਤਾ ਗਿਆ ਕਿ 1984 ਦੇ ਸਿੱਖ ਦੰਗਾ ਪੀੜਤ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਦੇ ਮਾਧਿਅਮ ਨਾਲ ਨੌਕਰੀ ਦੇਵੇਗੀ। ਇਸ 'ਚ ਦੰਗਾ ਪੀੜਤ ਪਰਿਵਾਰਾਂ ਨੂੰ ਰੁਜ਼ਗਾਰ ਦਾ ਮੌਕਾ ਮਿਲੇਗਾ।
ਸਿੱਖਿਆ ਵਿਭਾਗ ਦੀ ਨਵੀਂ ਅਧਿਆਪਕ ਟਰਾਂਸਫਰ ਨੀਤੀ 2025 ਨੂੰ ਵੀ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਨਵੀਂ ਨੀਤੀ 'ਚ ਜ਼ੋਨਿੰਗ ਪ੍ਰਣਾਲੀ ਖਤਮ ਕਰ ਦਿੱਤੀ ਹੈ। ਕੈਬਨਿਟ ਨੇ ਫੈਕਟਰੀਆਂ (ਸੋਧ) ਆਰਡੀਨੈਂਸ, 2025' ਨੂੰ ਮਨਜ਼ੂਰੀ ਦਿੱਤੀ ਗਈ। ਕਾਮਿਆਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ। ਹੁਣ ਹਰੇਕ ਕਾਮੇ ਲਈ ਨਿਯੁਕਤੀ ਪੱਤਰ ਲਾਜ਼ਮੀ ਹੈ, ਔਰਤਾਂ ਨੂੰ ਸੁਰੱਖਿਆ ਉਪਕਰਣਾਂ ਵਾਲੀ ਮਸ਼ੀਨਰੀ 'ਤੇ ਕੰਮ ਕਰਨ ਦੀ ਇਜਾਜ਼ਤ ਹੈ ਅਤੇ ਓਵਰਟਾਈਮ ਸੀਮਾ ਪ੍ਰਤੀ ਤਿਮਾਹੀ 115 ਤੋਂ ਵਧਾ ਕੇ 144 ਘੰਟੇ ਕਰ ਦਿੱਤੀ ਗਈ ਹੈ।
ਹੁਣ ਮਹਿਲਾ ਮਜ਼ਦੂਰਾਂ ਨੂੰ ਮਸ਼ੀਨਰੀ 'ਤੇ ਕੰਮ ਕਰਨ ਦੀ ਮਨਜ਼ੂਰੀ ਮਿਲੇਗੀ, ਇਸ ਨਾਲ ਉਦਯੋਗਿਕ ਖੇਤਰਾਂ 'ਚ ਔਰਤਾਂ ਦੀ ਹਿੱਸੇਦਾਰੀ ਨੂੰ ਉਤਸ਼ਾਹ ਮਿਲੇਗਾ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰੈਸ ਵਾਰਤਾ 'ਚ ਕਿਹਾ ਕਿ ਸਾਰੇ ਓਵਰਟਾਈਮ ਕੰਮ ਸਵੈ ਇੱਛਕ ਹੋਣਗੇ ਅਤੇ ਓਵਰਟਾਈਮ ਦਾ ਕਰਮਚਾਰੀਆਂ ਨੂੰ ਆਮ ਮਜ਼ਦੂਰੀ ਦਰ ਨਾਲ ਦੁੱਗਣਾ ਭੁਗਤਾਨ ਦਿੱਤਾ ਜਾਵੇਗਾ।
- PTC NEWS