Rohtak News : ਰੋਹਤਕ ਦੇ ਪਿੰਡ ਮਾਜਰਾ 'ਚ ਵੱਡਾ ਹਾਦਸਾ ਵਾਪਰਿਆ ,ਸੀਵਰੇਜ ਦੀ ਗੈਸ ਚੜ੍ਹਨ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੋਈ ਮੌਤ
Rohtak News : ਹਰਿਆਣਾ ਦੇ ਰੋਹਤਕ ਦੇ ਪਿੰਡ ਮਾਜਰਾ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਸੀਵਰੇਜ ਦੀ ਗੈਸ ਚੜ੍ਹਨ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ ਹੈ। ਬਲੌਕ ਹੋਏ ਸੀਵਰੇਜ ਦਾ ਢੱਕਣ ਖੁੱਲ੍ਹਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਮ੍ਰਿਤਕਾਂ ਵਿੱਚ ਪਿਤਾ ਅਤੇ ਉਸਦੇ ਦੋ ਬੇਟੇ ਸ਼ਾਮਲ ਹਨ। ਜਿਨ੍ਹਾਂ ਦੀ ਪਛਾਣ ਮਹਾਵੀਰ ਉਮਰ 62 ਸਾਲ ,ਪੁੱਤਰ ਦੀਪਕ ਅਤੇ ਲਕਸ਼ਮਣ ਦੇ ਰੂਪ 'ਚ ਹੋਈ ਹੈ।
ਪੁਲਿਸ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਤਿੰਨਾਂ ਨੂੰ ਸੀਵਰੇਜ ਵਿੱਚੋਂ ਬਾਹਰ ਕੱਢਿਆ ਅਤੇ ਪੀਜੀਆਈ ਰੋਹਤਕ ਪਹੁੰਚਾਇਆ ,ਜਿਥੇ ਇਲਾਜ ਦੌਰਾਨ ਤਿੰਨਾਂ ਦੀ ਮੌਤ ਹੋ ਗਈ ਹੈ।
- PTC NEWS