Ludhiana ਅਦਾਲਤ ਤੋਂ ਫ਼ਿਲਮੀ ਸਟਾਈਲ 'ਚ ਫਰਾਰ ਹੋਇਆ ਹਵਾਲਾਤੀ , ਜੇਲ੍ਹ ਤੋਂ ਪੈਰ 'ਤੇ ਪੱਟੀ ਬੰਨ੍ਹ ਕੇ ਆਇਆ ਸੀ
Ludhiana News : ਲੁਧਿਆਣਾ 'ਚ ਸ਼ਨੀਵਾਰ ਨੂੰ ਅਦਾਲਤੀ ਕੰਪਲੈਕਸ ਤੋਂ ਇੱਕ ਹਵਾਲਾਤੀ ਪੁਲਿਸ ਅਧਿਕਾਰੀ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਹਵਾਲਾਤੀ ਪੁਲਿਸ ਨੂੰ ਚਕਮਾ ਦੇ ਕੇ ਫ਼ਿਲਮੀ ਸਟਾਈਲ 'ਚ ਨੌ ਦੋ ਗਿਆਰਾਂ ਹੋ ਗਿਆ। ਮੁਲਜ਼ਮ ਦੀ ਪਛਾਣ ਤਰਨਤਾਰਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਉਰਫ਼ ਬਿੰਦੂ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਜਦੋਂ ਪੁਲਿਸ ਅਧਿਕਾਰੀ ਉਸਨੂੰ ਜੇਲ੍ਹ ਤੋਂ ਪੇਸ਼ੀ ਲਈ ਲੈ ਕੇ ਆਇਆ ਤਾਂ ਉਸਦੀ ਪੈਰ 'ਤੇ ਪੱਟੀ ਬੰਨ੍ਹੀ ਹੋਈ ਸੀ। ਇਸ ਕਾਰਨ ਅਧਿਕਾਰੀ ਥੋੜ੍ਹਾ ਲਾਪਰਵਾਹ ਹੋ ਗਿਆ। ਪੈਰ 'ਤੇ ਸੱਟ ਲੱਗਣ ਦਾ ਬਹਾਨਾ ਲਗਾ ਕੇ ਹਵਾਲਾਤੀ ਲੰਗੜਾ ਕੇ ਤੁਰਦਾ ਸੀ। ਉਹ ਅਦਾਲਤ ਦੇ ਗੇਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਅਚਾਨਕ ਭੱਜ ਗਿਆ। ਪੁਲਿਸ ਇਸ ਸਮੇਂ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਮੁਲਜ਼ਮ ਵਿਰੁੱਧ ਪੋਕਸੋ ਐਕਟ ਤਹਿਤ ਦੋ ਮਾਮਲੇ ਦਰਜ
ਜਾਣਕਾਰੀ ਅਨੁਸਾਰ ਬਲਵਿੰਦਰ ਵਿਰੁੱਧ ਪੋਕਸੋ ਐਕਟ ਤਹਿਤ ਦੋ ਮਾਮਲੇ ਦਰਜ ਹਨ। ਪਹਿਲਾ ਮਾਮਲਾ 26 ਫਰਵਰੀ 2025 ਨੂੰ ਦਰਜ ਕੀਤਾ ਗਿਆ ਸੀ, ਜਦੋਂ ਕਿ ਦੂਜਾ ਮਾਮਲਾ 25 ਮਾਰਚ 2025 ਨੂੰ ਦਰਜ ਕੀਤਾ ਗਿਆ ਸੀ। ਮੁਲਜ਼ਮ ਦੀ ਭਾਲ ਲਈ ਦਰੇਸੀ ਥਾਣੇ ਦੀਆਂ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਜੇਲ੍ਹ ਪ੍ਰਸ਼ਾਸਨ 'ਤੇ ਵੀ ਸਵਾਲ ਉਠਾਏ ਗਏ ਹਨ।
- PTC NEWS