ਗਰਮੀਆਂ 'ਚ ਸਿਹਤ ਲਈ 'ਔਸ਼ਧੀ' ਹਨ ਇਹ 5 ਚੀਜ਼ਾਂ, ਸੇਵਨ ਨਾਲ ਨੇੜੇ ਨਹੀਂ ਲੱਗਣੀਆਂ ਬਿਮਾਰੀਆਂ
Health care tips in Summer: ਅਗਲੇ ਕੁੱਝ ਦਿਨਾਂ ਦਰਮਿਆਨ ਗਰਮੀ ਹੋਰ ਤੇਜ਼ ਹੋ ਜਾਵੇਗੀ, ਜਿਸ ਦੌਰਾਨ ਗਰਮ ਹਵਾਵਾਂ ਵੀ ਚੱਲਣ ਦੀ ਸੰਭਾਵਨਾ ਹੈ। ਤੇਜ਼ ਧੁੱਪ ਅਤੇ ਗਰਮੀ ਕਾਰਨ ਇਸ ਮੌਸਮ 'ਚ ਸਰੀਰ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਸਾਡਾ ਸਰੀਰ ਕਈ ਬੀਮਾਰੀਆਂ ਨਾਲ ਜੂਝਣਾ ਪੈ ਸਕਦਾ ਹੈ। ਇਸ ਲਈ ਸਾਨੂੰ ਇਸ ਦੌਰਾਨ ਪਹਿਲਾਂ ਹੀ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨੀ ਕਰਕੇ ਬਚਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਦਿਨਾਂ ਵਿੱਚ ਕਿਹੜਾ ਭੋਜਨ (summer drinks) ਸਿਹਤ ਲਈ ਫਾਇਦੇਮੰਦ ਹੋਵੇਗਾ।
ਲੱਸੀ: ਇਹ ਦਹੀਂ (lassi) ਨੂੰ ਰਿੜਕ ਕੇ ਬਣਾਈ ਜਾਂਦੀ ਹੈ। ਇਹ ਗਰਮੀਆਂ ਲਈ ਵਰਦਾਨ ਹੈ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਜਿਵੇਂ- ਵਿਟਾਮਿਨ ਏ, ਬੀ, ਸੀ ਅਤੇ ਈ ਪਾਏ ਜਾਂਦੇ ਹਨ, ਜੋ ਸਰੀਰ ਲਈ ਬਹੁਤ ਫਾਇਦੇਮੰਦ ਅਤੇ ਪ੍ਰਭਾਵੀ ਹੁੰਦੇ ਹਨ। ਇਹ ਗਰਮੀਆਂ ਵਿੱਚ ਇਮਿਊਨਿਟੀ ਪਾਵਰ ਨੂੰ ਵੀ ਵਧਾਉਂਦਾ ਹੈ।
ਖੀਰਾ: ਗਰਮੀਆਂ ਵਿੱਚ ਖੀਰਾ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਪਾਣੀ ਦਾ ਇੱਕ ਚੰਗਾ ਸਰੋਤ ਹੈ। ਗਰਮੀਆਂ 'ਚ ਇਹ ਸਰੀਰ ਨੂੰ ਪਾਣੀ ਦੀ ਸਪਲਾਈ ਕਰਦਾ ਹੈ। ਇਸ 'ਚ ਵਿਟਾਮਿਨ ਸੀ, ਕੇ, ਕਾਪਰ, ਮੈਗਨੀਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਸਿਲਿਕਾ ਵਰਗੇ ਕਈ ਫਾਇਦੇਮੰਦ ਤੱਤ ਪਾਏ ਜਾਂਦੇ ਹਨ।
ਨਾਰੀਅਲ ਪਾਣੀ: ਗਰਮੀਆਂ ਵਿੱਚ ਇਸ ਫਲ ਦਾ ਪਾਣੀ ਸਾਡੇ ਸਰੀਰ ਲਈ ਅੰਮ੍ਰਿਤ ਦੀ ਤਰ੍ਹਾਂ ਹੁੰਦਾ ਹੈ। ਇਸ ਵਿੱਚ ਕਈ ਔਸ਼ਧੀ ਤੱਤ ਪਾਏ ਜਾਂਦੇ ਹਨ। ਨਾਰੀਅਲ ਪਾਣੀ ਮੋਟਾਪਾ ਘਟਾਉਂਦਾ ਹੈ ਅਤੇ ਇਹ ਗਰਮੀਆਂ ਵਿੱਚ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਰੋਕਦਾ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਦੇ ਪਾਣੀ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਹ ਚਮੜੀ ਨੂੰ ਵੀ ਸਿਹਤਮੰਦ ਰੱਖਦਾ ਹੈ।
ਤਰਬੂਜ: ਤਰਬੂਜ ਗਰਮੀਆਂ ਵਿੱਚ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਾਣੀ ਨਾਲ ਭਰਪੂਰ ਇਹ ਸੁਆਦੀ ਫਲ ਨਾ ਸਿਰਫ਼ ਮਨ ਨੂੰ ਚੰਗਾ ਲੱਗਦਾ ਹੈ ਸਗੋਂ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ। ਇੰਨਾ ਹੀ ਨਹੀਂ ਇਹ ਪੇਟ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਪਲ 'ਚ ਦੂਰ ਕਰਨ ਦੀ ਤਾਕਤ ਵੀ ਰੱਖਦਾ ਹੈ। ਇਹ ਬੀਪੀ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹੈ।
ਪੁਦੀਨਾ : ਲੋਕ ਇਨ੍ਹਾਂ ਹਰੇ ਪੱਤਿਆਂ ਦਾ ਸੇਵਨ ਜ਼ਿਆਦਾਤਰ ਚਟਨੀ ਦੇ ਰੂਪ 'ਚ ਕਰਦੇ ਹਨ। ਇਸ ਦੀ ਵਰਤੋਂ ਨਮਕੀਨ ਲੱਸੀ ਵਿੱਚ ਵੀ ਕੀਤੀ ਜਾਂਦੀ ਹੈ। ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਵਿਟਾਮਿਨ ਏ, ਸੀ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਐਂਟੀ-ਵਾਇਰਲ, ਐਂਟੀ-ਮਾਈਕ੍ਰੋਬਾਇਲ ਅਤੇ ਐਂਟੀਆਕਸੀਡੈਂਟ ਵਰਗੇ ਕਈ ਫਾਇਦੇਮੰਦ ਤੱਤ ਹੁੰਦੇ ਹਨ। ਗਰਮੀਆਂ ਵਿੱਚ ਇਹ ਡੀਹਾਈਡ੍ਰੇਸ਼ਨ ਅਤੇ ਹੀਟਸਟ੍ਰੋਕ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਸਫਲ ਸਾਬਤ ਹੁੰਦਾ ਹੈ।
-