Mon, Dec 22, 2025
Whatsapp

Heat Wave: ਕਹਿਰ ਢਾਹ ਰਹੀ ਗਰਮੀ ਦੇ ਬਚਾਅ ਲਈ ਖਾਓ ਇਹ ਚੀਜ਼ਾਂ, ਮਿਲੇਗੀ ਠੰਡਕ

ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ, ਜ਼ਿਆਦਾ ਧੁੱਪ 'ਚ ਰਹਿਣ ਕਾਰਨ ਪਸੀਨਾ, ਐਲਰਜੀ, ਬੇਚੈਨੀ ਹੋਣੀ, ਘਬਰਾਹਟ, ਸਿਰਦਰਦ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

Reported by:  PTC News Desk  Edited by:  Ramandeep Kaur -- May 09th 2023 04:08 PM -- Updated: May 09th 2023 04:13 PM
Heat Wave: ਕਹਿਰ ਢਾਹ ਰਹੀ ਗਰਮੀ ਦੇ ਬਚਾਅ ਲਈ ਖਾਓ ਇਹ ਚੀਜ਼ਾਂ, ਮਿਲੇਗੀ ਠੰਡਕ

Heat Wave: ਕਹਿਰ ਢਾਹ ਰਹੀ ਗਰਮੀ ਦੇ ਬਚਾਅ ਲਈ ਖਾਓ ਇਹ ਚੀਜ਼ਾਂ, ਮਿਲੇਗੀ ਠੰਡਕ

Heat Wave: ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ,  ਜ਼ਿਆਦਾ ਧੁੱਪ 'ਚ ਰਹਿਣ ਕਾਰਨ ਪਸੀਨਾ, ਐਲਰਜੀ, ਬੇਚੈਨੀ ਹੋਣੀ, ਘਬਰਾਹਟ, ਸਿਰਦਰਦ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਗਰਮੀ ਤੋਂ ਬਚਣ ਲਈ ਸਾਨੂੰ ਆਪਣੀ ਖ਼ੁਰਾਕ 'ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਸਰੀਰ ਬੀਮਾਰੀਆਂ ਤੋਂ ਦੂਰ ਰਹੇ। ਗਰਮੀਆਂ 'ਚ ਸਹੀ ਖ਼ੁਰਾਕ ਖਾਣ ਨਾਲ ਸਰੀਰ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ। ਆਓ ਜਾਣਦੇ ਹਾਂ ਗਰਮੀਆਂ 'ਚ ਖਾਣ ਵਾਲੀਆਂ ਜ਼ਰੂਰੀ ਚੀਜ਼ਾਂ ਦੇ ਬਾਰੇ.....

ਪਾਣੀ ਨਾਲ ਕਰੋ ਆਪਣੇ ਦਿਨ ਦੀ ਸ਼ੁਰੂਆਤ 


ਗਰਮੀਆਂ 'ਚ ਸਵੇਰੇ ਉੱਠਦੇ ਸਾਰ ਬਰੱਸ਼ ਕਰਨ ਤੋਂ ਪਹਿਲਾਂ 2 ਗਲਾਸ ਤਾਜ਼ਾ ਜਾਂ ਗੁਣਗੁਣਾ ਪਾਣੀ ਪੀਓ। ਇਸ ਨਾਲ ਮੂੰਹ ‘ਚ ਮੌਜੂਦ ਕੁਝ ਵਿਸ਼ੇਸ਼ ਪਾਚਕ ਢਿੱਡ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ ਅਤੇ ਸਰੀਰ ਨੂੰ ਫ਼ਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਗੈਸ, ਐਸਿਡਿਟੀ ਆਦਿ ਸਮੱਸਿਆਵਾਂ ਤੋਂ ਬਚਣ ਲਈ ਪਾਣੀ ਦੇ ਨਾਲ 1/2 ਚਮਚ ਅਜਵਾਇਣ ਖਾਓ।  

ਗ੍ਰੀਨ ਟੀ ਜਾਂ ਜੂਸ 

ਗਰਮੀਆਂ ਵਿੱਚ ਜੇਕਰ ਤੁਹਾਨੂੰ ਸਵੇਰੇ ਚਾਹ ਪੀਣ ਦੀ ਆਦਤ ਹੈ ਤਾਂ ਤੁਸੀਂ ਇਸ ਨੂੰ ਛੱਡ ਦਿਓ। ਚਾਹ ਦੀ ਥਾਂ ਤੁਸੀਂ ਗ੍ਰੀਨ-ਟੀ ਜਾਂ ਤਾਜ਼ੇ ਫਲਾਂ ਤੇ ਜੂਸ ਦੀ ਵਰਤੋਂ ਕਰ ਸਕਦੇ ਹੋ। ਖਾਲੀ ਢਿੱਡ ਚਾਹ ਪੀਣ ਨਾਲ ਢਿੱਡ ‘ਚ ਦਰਦ, ਗੈਸ, ਬਦਹਜ਼ਮੀ, ਐਸਿਡਿਟੀ ਆਦਿ ਹੋ ਸਕਦੀ ਹੈ। ਗ੍ਰੀਨ-ਟੀ ਅਤੇ ਜੂਸ ਪੀਣ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਪਾਚਨ ਤੰਤਰ ਤੰਦਰੁਸਤ ਹੁੰਦਾ ਹੈ। ਇਹ ਭਾਰ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।

ਅਜਿਹਾ ਹੋਵੇ ਤੁਹਾਡਾ ਨਾਸ਼ਤਾ 

ਕਿਹਾ ਜਾਂਦਾ ਹੈ ਕਿ ਸਵੇਰ ਦਾ ਨਾਸ਼ਤਾ ਸਭ ਤੋਂ ਜ਼ਿਆਦਾ ਸਿਹਤਮੰਦ ਹੋਣਾ ਚਾਹੀਦਾ ਹੈ, ਕਿਉਂਕਿ ਦਿਨ ਭਰ ਕੰਮ ਕਰਨ ਲਈ ਐਨਰਜ਼ੀ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਤੁਸੀਂ ਨਾਸ਼ਤੇ ‘ਚ ਪੋਹਾ, ਇਡਲੀ, ਦਲੀਆ, ਸਪਾਉਟ, ਉਪਮਾ, ਭੁੰਨੀ ਹੋਈ ਭੂਰੀ ਬਰੈਡ, ਸੁੱਕੇ ਮੇਵੇ, ਓਟਸ ਆਦਿ ਸ਼ਾਮਲ ਕਰ ਸਕਦੇ ਹੋ।

ਬੈਗ ‘ਚ ਰੱਖੋਂ ਨਿੰਬੂ ਪਾਣੀ ਦੀ ਬੋਤਲ

ਗਰਮੀਆਂ ਦੇ ਮੌਸਮ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਣ ਲਈ ਹਮੇਸ਼ਾ ਆਪਣੇ ਬੈਗ ‘ਚ ਨਿੰਬੂ ਪਾਣੀ ਦੀ ਬੋਤਲ ਰੱਖੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਦਿਨ ਭਰ ਐਨਰਜੀ ਮਿਲੇਗੀ। ਪਾਚਨ ਤੰਤਰ ਤੰਦਰੁਸਤ ਰਹਿਣ ਨਾਲ ਦਿਮਾਗ ਨੂੰ ਠੰਡਕ ਮਿਲੇਗੀ।  

ਦੁਪਹਿਰ ਦੇ ਸਮੇਂ ਖਾਓ ਇਹ ਚੀਜ਼ਾਂ

ਜੇਕਰ ਗੱਲ ਦੁਪਹਿਰ ਦੀ ਕੀਤੀ ਜਾਵੇ ਤਾਂ ਤੁਸੀਂ ਦਾਲ, ਰੋਟੀ, ਚਾਵਲ, ਸਬਜ਼ੀਆਂ ਖਾ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਸੀਂ ਚਾਹੋ ਤਾਂ ਛਾਛ, ਤਾਜ਼ੀ ਅਤੇ ਹਰੀਆਂ ਸਬਜ਼ੀਆਂ ਦਾ ਸਲਾਦ ਵੀ ਖਾ ਸਕਦੇ ਹੋ। ਇਸ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ ਅਤੇ ਪਾਣੀ ਦੀ ਘਾਟ ਪੂਰੀ ਹੋਣ ਨਾਲ ਲੂ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ।  

ਗਰਮੀਆਂ 'ਚ ਜ਼ਰੂਰ ਪੀਓ ਦੁੱਧ

ਗਰਮੀਆਂ 'ਚ ਭੋਜਨ ਦੇ 1 ਘੰਟੇ ਬਾਅਦ ਅਤੇ ਸੌਣ ਤੋਂ 1 ਘੰਟੇ ਪਹਿਲਾਂ 1 ਗਲਾਸ ਗੁਣਗੁਣਾ ਦੁੱਧ ਜ਼ਰੂਰ ਪੀਓ। ਤੁਸੀਂ ਦੁੱਧ ‘ਚ 2 ਚੁਟਕੀ ਹਲਦੀ ਪਾ ਕੇ ਵੀ ਪੀ ਸਕਦੇ ਹੋ। ਇਸ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੁੰਦਾ ਹੈ। ਇਮਿਊਨਿਟੀ ਬੂਸਟ ਹੋਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

- PTC NEWS

Top News view more...

Latest News view more...

PTC NETWORK
PTC NETWORK