Heavy Rain Red Alert : ਅਗਲੇ ਤਿੰਨ ਘੰਟਿਆਂ ’ਚ ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਪੈਣ ਦਾ ਰੈੱਡ ਅਲਰਟ; ਹਾਲਾਤ ਹੋ ਸਕਦੇ ਹਨ ਖਰਾਬ !
Heavy Rain Red Alert : ਭਾਰਤੀ ਮੌਸਮ ਵਿਭਾਗ ਨੇ ਮੁੰਬਈ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਚਿਤਾਵਨੀ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਵਿੱਚ ਸਵੇਰੇ 9:45 ਵਜੇ ਤੱਕ ਭਾਰੀ ਤੋਂ ਬਹੁਤ ਭਾਰੀ ਬਾਰਿਸ਼ਮੌਸਮ ਵਿੱਚ ਅਚਾਨਕ ਤਬਦੀਲੀ ਅਤੇ 41-61 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਆਈਐਮਡੀ ਚਿਤਾਵਨੀ ਮੁਤਾਬਿਕ ਮੁੰਬਈ, ਨਵੀਂ ਮੁੰਬਈ ਲਈ ਰੈੱਡ ਅਲਰਟ ਹੈ। ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦਰਮਿਆਨੀ ਗਰਜ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਲੋਕਾਂ ਨੂੰ ਅਪੀਲ: ਘਰ ਦੇ ਅੰਦਰ ਰਹੋ, ਬਿਜਲੀ ਦੇ ਖੰਭਿਆਂ ਅਤੇ ਖੁੱਲ੍ਹੇ ਖੇਤਰਾਂ ਤੋਂ ਦੂਰ ਰਹੋ।
ਹੁਣ ਇੱਕ ਹੋਰ ਖ਼ਬਰ ਆ ਰਹੀ ਹੈ ਕਿ ਭਾਰਤ ਮੌਸਮ ਵਿਭਾਗ (IMD) ਨੇ ਅੱਜ ਲਈ ਮੁੰਬਈ, ਨਵੀਂ ਮੁੰਬਈ ਅਤੇ ਠਾਣੇ ਵਿੱਚ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਪਹਿਲਾਂ ਜਾਰੀ ਕੀਤੀ ਗਈ ਪੀਲੀ ਚੇਤਾਵਨੀ ਨੂੰ ਹੁਣ ਅਪਗ੍ਰੇਡ ਕਰ ਦਿੱਤਾ ਗਿਆ ਹੈ।
ਭਾਰੀ ਬਾਰਿਸ਼ ਕਾਰਨ ਮਹਾਰਾਸ਼ਟਰ ਦੇ ਕੁਝ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਮੁੰਬਈ ਸਮੇਤ ਕਈ ਸ਼ਹਿਰਾਂ ਵਿੱਚ ਪਾਣੀ ਭਰਨ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਕੇਰਲ ਵਿੱਚ ਵੀ ਸਥਿਤੀ ਗੰਭੀਰ ਬਣੀ ਹੋਈ ਹੈ। ਬਾਰਿਸ਼ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੂਬਾ ਸਰਕਾਰ ਨੇ ਕੁਝ ਜ਼ਿਲ੍ਹਿਆਂ ਵਿੱਚ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ।
ਆਈਐਮਡੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਰੂਰੀ ਕੰਮ ਤੋਂ ਬਿਨਾਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ : Yellow Alert Issued In Punjab : ਨੌਤਪਾ ’ਚ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕੀਤੀ ਤਾਜ਼ਾ ਭਵਿੱਖਬਾਣੀ
- PTC NEWS