Thu, Jul 23, 2026
Whatsapp

Ludhiana Missing Girls Case : ਲਾਪਤਾ 9 ਕੁੜੀਆਂ ਦੇ ਮਾਮਲੇ 'ਚ ਹਾਈਕੋਰਟ ਨੇ ਲਿਆ ਸੂ-ਮੋਟੋ, ਪੰਜਾਬ ਸਰਕਾਰ ਤੇ ਡੀਸੀ ਤੋਂ ਰਿਪੋਰਟ ਤਲਬ

Ludhiana Missing Girls Case : ਲੁਧਿਆਣਾ ਡੀਸੀ ਹਿਮਾਂਸ਼ੂ ਜੈਨ ਦੇ ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਨੇ ਦੱਸਿਆ 9 ਲਾਪਤਾ ਕੁੜੀਆਂ ਦੇ ਵਿੱਚੋਂ 8 ਕੁੜੀਆਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ 7 ਐਫਆਈਆਰ ਦਰਜ ਕੀਤੀਆਂ ਗਈਆਂ ਸਨ।

Reported by:  PTC News Desk  Edited by:  KRISHAN KUMAR SHARMA -- July 23rd 2026 04:20 PM -- Updated: July 23rd 2026 04:24 PM
Ludhiana Missing Girls Case : ਲਾਪਤਾ 9 ਕੁੜੀਆਂ ਦੇ ਮਾਮਲੇ 'ਚ ਹਾਈਕੋਰਟ ਨੇ ਲਿਆ ਸੂ-ਮੋਟੋ, ਪੰਜਾਬ ਸਰਕਾਰ ਤੇ ਡੀਸੀ ਤੋਂ ਰਿਪੋਰਟ ਤਲਬ

Ludhiana Missing Girls Case : ਲਾਪਤਾ 9 ਕੁੜੀਆਂ ਦੇ ਮਾਮਲੇ 'ਚ ਹਾਈਕੋਰਟ ਨੇ ਲਿਆ ਸੂ-ਮੋਟੋ, ਪੰਜਾਬ ਸਰਕਾਰ ਤੇ ਡੀਸੀ ਤੋਂ ਰਿਪੋਰਟ ਤਲਬ

Ludhiana Missing Girls Case : ਲੁਧਿਆਣਾ ਜ਼ਿਲ੍ਹੇ ਵਿੱਚ ਪਿਛਲੇ ਕੁੱਝ ਦਿਨ ਪਹਿਲਾਂ 48 ਘੰਟਿਆਂ ਦੇ ਅੰਦਰ 9 ਕੁੜੀਆਂ ਲਾਪਤਾ ਹੋਈਆਂ ਸਨ। ਹੁਣ ਪੰਜਾਬ-ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਵਿੱਚ ਸੂਮੋਟੋ ਲੈਂਦੇ ਹੋਏ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਹਾਈਕੋਰਟ ਨੇ ਜਵਾਬ ਮੰਗਿਆ ਹੋਇਆ ਹੈ। ਹਾਈਕੋਰਟ ਨੇ 9 ਕੁੜੀਆਂ ਲਾਪਤਾ ਮਾਮਲੇ ਵਿੱਚ ਸੂਮੋਟੋ ਲੈਂਦਿਆਂ ਸਰਕਾਰ ਅਤੇ ਡੀਸੀ ਤੋਂ 10 ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੋਈ ਹੈ। 

8 ਕੁੜੀਆਂ ਨੂੰ ਕੀਤਾ ਗਿਆ ਟਰੇਸ : ਡੀਸੀ


ਇਸ ਸਬੰਧੀ ਜਦੋਂ ਲੁਧਿਆਣਾ ਡੀਸੀ ਹਿਮਾਂਸ਼ੂ ਜੈਨ ਦੇ ਨਾਲ ਗੱਲਬਾਤ ਕੀਤੀ ਗਈ, ਤਾਂ ਉਹਨਾਂ ਨੇ ਦੱਸਿਆ 10 ਲਾਪਤਾ ਕੁੜੀਆਂ ਦੇ ਵਿੱਚੋਂ 8 ਕੁੜੀਆਂ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ 7 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਕੁੜੀਆਂ ਦੇ ਵਿੱਚੋਂ ਕੁਝ ਕੁੜੀਆਂ ਆਰਥਿਕ ਸਮੱਸਿਆ ਦੇ ਕਰਕੇ ਅਤੇ ਕੁਝ ਆਪਣੇ ਪਰਿਵਾਰ ਤੋਂ ਪਰੇਸ਼ਾਨ ਸਨ। ਇੱਕ ਕੁੜੀ ਵੈਸਟਰਨ ਮਾਲ ਵਿੱਚ ਕੱਪੜੇ ਲੈਣ ਗਈ ਸੀ, ਜਦਕਿ ਇੱਕ ਕੁੜੀ ਜਨਮਦਿਨ ਦਾ ਕੇਕ ਲੈਣ ਗਈ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈਆਂ। ਪਰ ਬਾਅਦ ਵਿੱਚ ਇਹ ਕੁੜੀਆਂ ਆਪਣੇ-ਆਪ ਵਾਪਸ ਘਰ ਆ ਗਈ।

ਇਹ ਵੀ ਪੜ੍ਹੋ... ਔਰਤਾਂ ਨੂੰ ਹੁਣ ਨਹੀਂ ਮਿਲਣਗੇ 3000-4500 ਰੁਪਏ ?

ਕੀ ਇਸ ਪਿੱਛੇ ਕੋਈ ਗਿਰੋਹ ਸੀ ?

ਲੁਧਿਆਣਾ ਡੀਸੀ ਮੁਤਾਬਿਕ ਕਈ ਕੁੜੀਆਂ ਨੂੰ ਪਤਾ ਲੱਗਿਆ, ਜਦੋਂ ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਤਾਂ ਉਹ ਕੁੜੀਆਂ ਆਪਣੇ-ਆਪ ਵਾਪਸ ਘਰ ਆ ਗਈਆਂ। ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਇਸ ਮਾਮਲੇ ਵਿੱਚ ਅਜੇ ਇਹ ਅਸੀਂ ਨਹੀਂ ਕਹਿ ਰਹੇ ਕਿ ਇਹਦੇ ਪਿੱਛੇ ਕੋਈ ਗਰੋਹ ਸੀ ਜਾਂ ਨਹੀਂ। ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਉਹ ਖੁਦ ਇਨ੍ਹਾਂ ਦੇ ਨਾਲ ਜਾ ਕੇ ਗੱਲਬਾਤ ਕਰਨਗੇ ਅਤੇ ਇਹਨਾਂ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ... ਵਿਦਿਆਰਥੀਆਂ ਦੇ ਹੱਕ 'ਚ ਨਿਤਰੇ ਅੰਨਾ ਹਜ਼ਾਰੇ, ਮੌਨ ਪ੍ਰਦਰਸ਼ਨ ਦੌਰਾਨ ਹੋਏ ਭਾਵੁਕ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK