ਹਾਈਕੋਰਟ ਨੇ ਭੰਗ ਦੇ ਪੌਦਿਆਂ ਦਾ ਲਿਆ ਨੋਟਿਸ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗੀ ਰਿਪੋਰਟ
Hemp plants : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਮ ਤੌਰ 'ਤੇ ਉੱਗ ਰਹੇ ਭੰਗ ਦੇ ਪੌਦਿਆਂ ਦੀ ਨਸ਼ਿਆਂ ਲਈ ਵਰਤੋਂ ਦਾ ਨੋਟਿਸ ਲਿਆ ਹੈ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਇਸ ਮਾਮਲੇ ਵਿੱਚ ਮਾਹਿਰਾਂ ਦੀ ਸਲਾਹ ਲੈਣ ਲਈ ਕਿਹਾ ਹੈ। ਇਸ ਦੇ ਨਾਲ ਹੀ ਕੋਰਟ ਨੇ ਪੌਦਿਆਂ ਨੂੰ ਪੱਕੇ ਤੌਰ 'ਤੇ ਕਿਵੇਂ ਨਸ਼ਟ ਕੀਤਾ ਜਾਵੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਜਾਣਕਾਰੀ ਮੰਗੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਉਹ ਇਸ ਨੂੰ ਖਤਮ ਕਰਨ ਲਈ ਜੜ੍ਹਾਂ ਤੋਂ ਵੱਢ ਰਹੇ ਹਨ। ਹਾਈ ਕੋਰਟ ਨੇ ਕਿਹਾ, ਇਸ ਨੂੰ ਨਾ ਸਿਰਫ਼ ਹਟਾਉਣਾ ਹੈ, ਸਗੋਂ ਇਸ ਨੂੰ ਨਸ਼ਟ ਕਰਨਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਕੋਈ ਵੀ ਇਸ ਦੀ ਦੁਰਵਰਤੋਂ ਨਾ ਕਰ ਸਕੇ ਅਤੇ ਇਹ ਪੌਦੇ ਦੁਬਾਰਾ ਨਾ ਉੱਗਣ।
ਹਾਈਕੋਰਟ ਨੇ ਕਿਹਾ, ਹੁਣ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਹਾਈਕੋਰਟ ਨੇ ਕਿਹਾ ਕਿ ਇੱਕ ਪਾਸੇ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ ਪਰ ਸਰਕਾਰਾਂ ਇਸ 'ਤੇ ਕੋਈ ਠੋਸ ਕਾਰਵਾਈ ਨਹੀਂ ਕਰ ਰਹੀਆਂ ਹਨ।
ਦੱਸ ਦੇਈਏ ਕਿ ਸੰਗਰੂਰ ਵਿੱਚ ਇੱਕ ਮੁਲਜ਼ਮ ਨੂੰ 800 ਗ੍ਰਾਮ ਸੁਲਫ਼ਾ ਸਮੇਤ ਫੜਿਆ ਗਿਆ ਸੀ, ਜਦੋਂ ਉਸ ਦੀ ਜ਼ਮਾਨਤ ਪਟੀਸ਼ਨ ਹਾਈਕੋਰਟ ਵਿੱਚ ਆਈ ਤਾਂ ਹਾਈਕੋਰਟ ਨੂੰ ਦੱਸਿਆ ਗਿਆ ਕਿ ਭੰਗ ਤੋਂ ਸਲਫ਼ਾ ਅਤੇ ਹੋਰ ਨਸ਼ੀਲੇ ਪਦਾਰਥ ਬਣਾਏ ਜਾਂਦੇ ਹਨ ਅਤੇ ਇਹ ਭੰਗ ਦਾ ਬੂਟਾ ਹਰ ਥਾਂ ਮਿਲਦਾ ਹੈ। ਇਹ ਬੂਟੇ ਹਾਈਕੋਰਟ ਅਤੇ ਸਕੱਤਰੇਤ ਨੇੜੇ ਵੱਡੇ ਪੱਧਰ 'ਤੇ ਖੜ੍ਹੇ ਹਨ, ਜਿਸ ਤੋਂ ਬਾਅਦ ਹਾਈਕੋਰਟ ਨੇ ਇਸ ਦਾ ਨੋਟਿਸ ਲੈਂਦਿਆਂ ਹੁਣ ਇਨ੍ਹਾਂ ਬੂਟਿਆਂ ਨੂੰ ਪੱਕੇ ਤੌਰ 'ਤੇ ਨਸ਼ਟ ਕਰਨ ਦੇ ਉਪਾਅ ਦੀ ਜਾਣਕਾਰੀ ਮੰਗੀ ਹੈ ਅਤੇ ਇਸ ਲਈ ਮਾਹਿਰਾਂ ਦੀ ਸਲਾਹ ਲੈਣ ਦੇ ਵੀ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : Yo Yo Honey Singh : ਹਨੀ ਸਿੰਘ ਦਾ ਉਹ ਮਾੜਾ ਦੌਰ ਜਦੋਂ ਨਸ਼ੇ ਦੀ Dose ਤਿਆਰ ਕਰਨ ਲਈ ਰੱਖ ਲਿਆ ਸੀ ਨੌਕਰ !
- PTC NEWS