Sat, Jul 26, 2025
Whatsapp

ਹਾਕੀ ਖਿਡਾਰੀ ਵਰੁਣ ਕੁਮਾਰ ਨੇ ਦਿੱਤਾ ਸਪਸ਼ਟੀਕਰਨ, ਉਕਤ ਲੜਕੀ ਨਾਲ ਰਿਸ਼ਤੇ ’ਚ ਹੋਣ ਦੀ ਮੰਨੀ ਗੱਲ੍ਹ

Reported by:  PTC News Desk  Edited by:  Aarti -- February 08th 2024 04:20 PM
ਹਾਕੀ ਖਿਡਾਰੀ ਵਰੁਣ ਕੁਮਾਰ ਨੇ ਦਿੱਤਾ ਸਪਸ਼ਟੀਕਰਨ, ਉਕਤ ਲੜਕੀ ਨਾਲ ਰਿਸ਼ਤੇ ’ਚ ਹੋਣ ਦੀ ਮੰਨੀ ਗੱਲ੍ਹ

ਹਾਕੀ ਖਿਡਾਰੀ ਵਰੁਣ ਕੁਮਾਰ ਨੇ ਦਿੱਤਾ ਸਪਸ਼ਟੀਕਰਨ, ਉਕਤ ਲੜਕੀ ਨਾਲ ਰਿਸ਼ਤੇ ’ਚ ਹੋਣ ਦੀ ਮੰਨੀ ਗੱਲ੍ਹ

Varun Kumar Statement: ਹਾਕੀ ਖਿਡਾਰੀ ਵਰੁਣ ਕੁਮਾਰ ਖਿਲਾਫ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਵਰੁਣ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਲਈ ਦੋ ਟੀਮਾਂ ਵੀ ਬਣਾਈਆਂ ਗਈਆਂ ਹਨ। ਜਾਂਚ ਅਧਿਕਾਰੀ ਇਸ ਮਾਮਲੇ 'ਚ ਜਲਦ ਹੀ ਵਰੁਣ ਕੁਮਾਰ ਨੂੰ ਪੁਲਸ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕਰਨਗੇ। ਦੂਜੇ ਪਾਸੇ ਹਾਕੀ ਖਿਡਾਰੀ ਵਰੁਣ ਕੁਮਾਰ ਨੇ ਹਾਕੀ ਇੰਡੀਆ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਹੈ। 

ਉਕਤ ਲੜਕੀ ਨਾਲ ਸੀ ਉਹ ਰਿਸ਼ਤੇ ’ਚ-ਵਰੁਣ ਕੁਮਾਰ

ਹਾਕੀ ਇੰਡੀਆ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਵਰੁਣ ਕੁਮਾਰ ਨੇ ਇਹ ਗੱਲ ਆਖੀ ਹੈ ਕਿ ਜਿਸ ਲੜਕੀ ਨੇ ਉਹਦੇ ਉੱਤੇ ਕੇਸ ਦਰਜ ਕਰਵਾਇਆ ਹੈ ਉਹ ਇੱਕ ਚੰਗੇ ਪੁਲਿਸ ਅਫਸਰ ਦੇ ਖਾਨਦਾਨ ਤੋਂ ਸੰਬੰਧ ਰੱਖਦੀ ਹੈ। ਉਹਦੇ ਖਿਲਾਫ ਗਲਤ ਤਰੀਕੇ ਦੇ ਨਾਲ ਮਾਮਲਾ ਦਰਜ ਕਰਵਾਇਆ ਗਿਆ ਹੈ। ਵਰੁਣ ਨੇ ਇਹ ਗੱਲ ਮੰਨੀ ਹੈ ਕਿ ਉਕਤ ਲੜਕੀ ਦੇ ਨਾਲ ਉਹਦਾ ਪਿਛਲੇ ਸਮੇਂ ਦੇ ਵਿੱਚ ਰਿਲੇਸ਼ਨਸ਼ਿਪ ਸੀ।


'ਪੈਸੇ ਠੱਗਣ ਲਈ ਰਚੀ ਗਈ ਹੈ ਸਾਜਿਸ਼'

ਵਰੁਣ ਨੇ ਇਹ ਵੀ ਗੱਲ ਆਖੀ ਹੈ ਕਿ ਲੜਕੀ ਦੀ ਇੱਕ ਭੈਣ ਤੇਲੰਗਨਾ ਸਟੇਟ ਪੁਲਿਸ ਸਰਵਿਸ ਦੇ ਵਿੱਚ ਹੈ ਤੇ ਦੂਸਰੀ ਸਿਸਟਰ ਈਸਟ ਕੋਸਟ ਰੇਲਵੇ ਦੇ ਵਿੱਚ ਲੜਕੀ ਦੀ ਮਾਂ ਵੀ ਪੁਲਿਸ ਦੇ ਵਿੱਚ ਨੌਕਰੀ ਕਰਦੀ ਹੈ। ਵਰੁਣ ਦਾ ਕਹਿਣਾ ਹੈ ਕਿ ਉਹਦੇ ਖਿਲਾਫ ਜੋ ਸਾਜ਼ਿਸ਼ ਰਚੀ ਗਈ ਹੈ ਉਹ ਕੇਵਲ ਪੈਸੇ ਠੱਗਣ ਲਈ ਕੀਤੀ ਗਈ ਹੈ।

ਕੌਣ ਹੈ ਵਰੁਣ ਕੁਮਾਰ?

ਵਰੁਣ ਕੁਮਾਰ (Varun Kumar) ਇੱਕ ਭਾਰਤੀ ਫੀਲਡ ਹਾਕੀ (Hockey India) ਖਿਡਾਰੀ ਹੈ, ਜੋ ਹਾਕੀ ਇੰਡੀਆ ਲੀਗ ਅਤੇ ਭਾਰਤੀ ਰਾਸ਼ਟਰੀ ਟੀਮ ਵਿੱਚ ਪੰਜਾਬ ਵਾਰੀਅਰਜ਼ (Punjab Warrior) ਲਈ ਇੱਕ ਡਿਫੈਂਡਰ ਵਜੋਂ ਖੇਡਦਾ ਹੈ। ਪੰਜਾਬ ਵਿੱਚ ਜਨਮਿਆ ਵਰੁਣ ਕੁਮਾਰ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਡਲਹੌਜ਼ੀ ਨਾਲ ਸਬੰਧਤ ਹੈ। ਉਸ ਨੇ ਹਾਕੀ ਇੰਡੀਆ ਲੀਗ ਵਿੱਚ ਪੰਜਾਬ ਵਾਰੀਅਰਜ਼ ਨਾਲ ਕਰਾਰ ਕੀਤਾ। ਉਸ ਨੂੰ 2014 ਦੇ ਸੀਜ਼ਨ ਲਈ ਬਰਕਰਾਰ ਰੱਖਿਆ ਗਿਆ ਸੀ। ਸੀਜ਼ਨ ਤੋਂ ਬਾਅਦ ਉਸਨੂੰ ਲੀਗ ਦੇ 2015 ਅਤੇ 2016 ਸੀਜ਼ਨ ਲਈ ਦੋ ਸਾਲਾਂ ਦੀ ਮਿਆਦ ਲਈ ਬਰਕਰਾਰ ਰੱਖਿਆ ਗਿਆ ਸੀ। ਆਖਰਕਾਰ ਉਸ ਨੇ ਹਾਂਗਜ਼ੂ ਵਿੱਚ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ।

ਇਹ ਵੀ ਪੜ੍ਹੋ: PRTC ਬੱਸਾਂ 'ਚ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ 'ਤੇ ਵੱਡੀ Update, ਬੱਸ ਮੁਲਾਜ਼ਮਾਂ ਨੇ ਕੀਤਾ ਇਹ ਐਲਾਨ

-

Top News view more...

Latest News view more...

PTC NETWORK
PTC NETWORK