Medical Officers Leave Cancelled : ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ, 24 ਘੰਟੇ ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਹੁਕਮ
Medical Officers Leave Cancelled : ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ 24 ਘੰਟੇ ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਸ਼ਟਰੀ ਸਿਹਤ ਮਿਸ਼ਨ, ਚੰਡੀਗੜ੍ਹ (ਯੂਟੀ) ਦੇ ਸਿਹਤ ਨਿਰਦੇਸ਼ਕ ਨੇ ਇਹ ਹੁਕਮ ਜਾਰੀ ਕੀਤਾ ਹੈ।
ਇਸ ਹੁਕਮ ਵਿੱਚ ਲਿਖਿਆ ਗਿਆ ਹੈ ਕਿ ਆਯੁਸ਼ਮਾਨ ਅਰੋਗਿਆ ਮੰਦਰ (AAMs) ਅਤੇ ਅਰਬਨ ਆਯੁਸ਼ਮਾਨ ਅਰੋਗਿਆ ਮੰਦਰ (UAAMs) ਵਿੱਚ ਤਾਇਨਾਤ ਸਾਰੇ ਮੈਡੀਕਲ ਅਫਸਰਾਂ ਅਤੇ ਸਟਾਫ ਦੀਆਂ ਸਾਰੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕੀਤੀਆਂ ਜਾਂਦੀਆਂ ਹਨ। ਉਹਨਾਂ ਨੂੰ 24 ਘੰਟੇ ਕਿਸੇ ਵੀ ਸਮੇਂ ਡਿਊਟੀ ਲਈ ਤਿਆਰ ਰਹਿਣਾ ਹੋਵੇਗਾ। ਜੇਕਰ ਕਿਸੇ ਵੀ ਸਮੇਂ ਅਤੇ ਸਥਾਨ 'ਤੇ ਡਿਊਟੀ ਲਈ ਬੁਲਾਇਆ ਜਾਂਦਾ ਹੈ ਤਾਂ ਤੁਰੰਤ ਰਿਪੋਰਟ ਕਰੋ। ਫ਼ੋਨ ਕਾਲਾਂ ਦਾ ਤੁਰੰਤ ਜਵਾਬ ਦੇਣਾ ਮਹੱਤਵਪੂਰਨ ਹੈ ਨਹੀਂ ਤਾਂ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਆਫ਼ਤ ਵਾਰਡ, ਵੱਖਰਾ ਪ੍ਰਵੇਸ਼ ਦੁਆਰ ਤਿਆਰ
ਪੀਜੀਆਈ ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਨੇ ਕਿਹਾ ਕਿ ਨਹਿਰੂ ਗਰਾਊਂਡ ਫਲੋਰ 'ਤੇ ਇੱਕ ਆਫ਼ਤ ਵਾਰਡ ਅਤੇ ਇੱਕ ਵੱਖਰਾ ਪ੍ਰਵੇਸ਼ ਦੁਆਰ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਇਸ ਵੇਲੇ ਇਸਦੀ ਵਰਤੋਂ ਆਮ ਮਰੀਜ਼ਾਂ ਦੀ ਦੇਖਭਾਲ ਵਿੱਚ ਵੀ ਕੀਤੀ ਜਾ ਰਹੀ ਹੈ। ਕੋਵਿਡ ਸਮੇਂ ਵਾਂਗ ਆਫ਼ਤ ਪ੍ਰਬੰਧਨ ਲਈ ਅਜੇ ਨੋਡਲ ਅਫ਼ਸਰ ਨਿਯੁਕਤ ਨਹੀਂ ਕੀਤੇ ਗਏ ਹਨ ਪਰ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹਨ।
ਮਰੀਜ਼ਾਂ ਨੂੰ ਸੰਭਾਲਣ ਲਈ ਦਿੱਤੀ ਜਾਵੇਗੀ ਸਿਖਲਾਈ
ਡਾਇਰੈਕਟਰ ਸਿਹਤ ਸੇਵਾ ਡਾ. ਸੁਮਨ ਸਿੰਘ ਨੇ ਕਿਹਾ ਕਿ ਨਰਸਿੰਗ ਸੁਪਰਡੈਂਟ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਐਮਰਜੈਂਸੀ ਸਥਿਤੀਆਂ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੰਭਾਲਣ ਲਈ ਸਟਾਫ ਨੂੰ ਸਿਖਲਾਈ ਦੇਣ। ਜਿਨ੍ਹਾਂ ਵਾਰਡਾਂ ਵਿੱਚ ਪਰਦੇ ਨਹੀਂ ਹਨ, ਉੱਥੇ ਕਾਲੇ ਚਾਰਟ ਪੇਪਰ ਦੀ ਵਰਤੋਂ ਕਰਕੇ ਨਿੱਜਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮੌਕ ਡਰਿੱਲ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਵਰਜਿਆ ਗਿਆ।
ਕੈਮਿਸਟ ਦੀਆਂ ਦੁਕਾਨਾਂ ਅਲਰਟ ‘ਤੇ
ਪੀਜੀਆਈ ਵਿੱਚ ਲਾਇਬ੍ਰੇਰੀ ਅਤੇ ਕੈਮਿਸਟ ਦੀ ਦੁਕਾਨਾਂ ਅਲਰਟ 'ਤੇ ਹੈ। ਇਨ੍ਹਾਂ ਦੋਵਾਂ ਥਾਵਾਂ ਦੇ ਸਟਾਫ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਡਾ. ਸੰਜੀਵ ਪਲਟਾ ਦੁਆਰਾ ਆਈਸੀਯੂ ਅਤੇ ਐਚਡੀਯੂ ਦਾ ਨਿਰੀਖਣ ਕੀਤਾ ਗਿਆ। ਟਰੌਮਾ ਬਲਾਕ ਨੂੰ ਇੱਕ ਮੇਕ ਸ਼ਿਫਟ ਹਸਪਤਾਲ ਵਜੋਂ ਤਿਆਰ ਕੀਤਾ ਗਿਆ ਹੈ। ਫਾਰਮੇਸੀ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਜ਼ਰੂਰੀ ਦਵਾਈਆਂ ਲੋੜੀਂਦੀ ਮਾਤਰਾ ਵਿੱਚ ਸਟਾਕ ਵਿੱਚ ਹੋਣ। ਐਮਰਜੈਂਸੀ ਦੀ ਸਥਿਤੀ ਵਿੱਚ ਹਸਪਤਾਲ ਪਰਿਸਰ ‘ਚ ਵਾਹਨਾਂ ਦੇ ਦਾਖਲੇ ਅਤੇ ਬਾਹਰ ਜਾਣ 'ਤੇ ਪਾਬੰਦੀ ਹੋਵੇਗੀ।
- PTC NEWS