Home Remedies To Stop Loose Motion : ਮਾਹਿਰਾਂ ਮੁਤਾਬਕ ਬਰਸਾਤ ਦੇ ਮੌਸਮ 'ਚ ਨਮੀ ਵਧਣ ਨਾਲ ਕਈ ਤਰ੍ਹਾਂ ਦੀਆਂ ਇਨਫੈਕਸ਼ਨਾਂ ਦਾ ਖਤਰਾ ਵੱਧ ਜਾਂਦਾ ਹੈ। ਆਮ ਤੌਰ 'ਤੇ ਇਸ ਮੌਸਮ 'ਚ ਪੇਟ ਨਾਲ ਜੁੜੀਆਂ ਸਮੱਸਿਆਵਾਂ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀਆਂ ਹਨ। ਕਿਉਂਕਿ ਬਰਸਾਤ ਦੇ ਮੌਸਮ 'ਚ ਗਰਮਾ-ਗਰਮ ਚਾਟ, ਪਕੌੜੇ ਜਾਂ ਗੋਲਗੱਪੇ ਖਾਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ ਪਰ ਇਨ੍ਹਾਂ ਨੂੰ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ, ਜਿਸ ਨਾਲ ਦਸਤ ਦੀ ਸਮੱਸਿਆ ਹੋ ਸਕਦੀ ਹੈ। ਪੇਟ ਦੀ ਇਸ ਸਮੱਸਿਆ ਤੋਂ ਤੁਸੀਂ ਹੇਠ ਲਿਖੇ ਘਰੇਲੂ ਨੁਸਖਿਆਂ ਨਾਲ ਛੁਟਕਾਰਾ ਪਾ ਸਕਦੇ ਹੋ...
ਦਸਤ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ
- ਇੱਕ ਕੇਲੇ ਨੂੰ ਮੈਸ਼ ਕਰੋ ਅਤੇ ਇਸ 'ਚ ਅੱਧਾ ਚਮਚ ਘਿਓ, ਇੱਕ ਚੁਟਕੀ ਜਾਇਫਲ ਪਾਊਡਰ ਅਤੇ ਇੱਕ ਚੁਟਕੀ ਦਾਲਚੀਨੀ ਪਾਊਡਰ ਮਿਲਾ ਕੇ ਦਿਨ 'ਚ ਦੋ ਵਾਰ ਖਾਓ। ਦਸਤ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
- ਗਰਮ ਚੌਲਾਂ ਨੂੰ ਦਹੀਂ ਅਤੇ ਅੱਧਾ ਚੱਮਚ ਘਿਓ ਦੇ ਨਾਲ ਮਿਲਾ ਕੇ ਖਾਓ। ਇਸ ਨਾਲ ਦਸਤ ਦੀ ਸਮੱਸਿਆ 'ਤੋਂ ਰਾਹਤ ਮਿਲੇਗੀ।
- ਇਕ ਕੱਪ ਦਹੀਂ ਲਓ ਅਤੇ ਇਸ 'ਚ ਇਕ ਕੱਪ ਪਾਣੀ ਪਾਓ। ਫਿਰ ਇਸ 'ਚ ਪੀਸਿਆ ਹੋਇਆ ਅਦਰਕ ਮਿਲਾ ਕੇ ਦਿਨ 'ਚ ਦੋ ਵਾਰ ਪੀਓ।
- ਇੱਕ ਕਟੋਰੀ 'ਚ ਇਕ ਚੱਮਚ ਘਿਓ ਲਓ ਅਤੇ ਉਸ 'ਚ ਅਦਰਕ ਦਾ ਪੇਸਟ, ਅਖਰੋਟ ਦਾ ਪਾਊਡਰ ਅਤੇ ਥੋੜ੍ਹੀ ਜਿਹੀ ਚੀਨੀ ਮਿਲਾ ਕੇ ਦਿਨ 'ਚ 3 ਤੋਂ 4 ਵਾਰ ਖਾਓ।
- ਤੁਸੀਂ ਇੱਕ ਚੱਮਚ ਸੌਂਫ ਅਤੇ ਇੱਕ ਚੱਮਚ ਅਦਰਕ ਪਾਊਡਰ ਨੂੰ ਮਿਲਾ ਕੇ ਦਿਨ 'ਚ ਦੋ ਵਾਰ ਚਬਾਓ। ਤੁਸੀਂ ਇਸ ਪਾਊਡਰ ਨੂੰ ਜ਼ਿਆਦਾ ਮਾਤਰਾ 'ਚ ਤਿਆਰ ਕਰ ਕੇ ਇਕ ਡੱਬੇ 'ਚ ਰੱਖ ਕੇ ਰੋਜ਼ਾਨਾ ਖਾ ਸਕਦੇ ਹੋ।
- ਇੱਕ ਕੱਪ ਕਾਲੀ ਚਾਹ ਬਣਾ ਕੇ ਉਸ 'ਚ ਨਿੰਬੂ ਦਾ ਰਸ, ਹਰੀ ਇਲਾਇਚੀ ਜਾਂ ਜਾਫਲ ਮਿਲਾ ਕੇ ਇਸ ਡਰਿੰਕ ਨੂੰ ਪੀਓ
- ਘਿਓ ਅਤੇ ਸੇਬ ਨੂੰ ਛਿੱਲ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ 'ਚ ਅਖਰੋਟ ਅਤੇ ਇਲਾਇਚੀ ਮਿਲਾ ਕੇ ਖਾਓ।
- PTC NEWS