Sat, Dec 13, 2025
Whatsapp

Amritsar ’ਚ ਵਾਪਰਿਆ ਭਿਆਨਕ ਹਾਦਸਾ; ਵਿਆਹ ਵਾਲੇ ਘਰ ਦੀ ਡਿੱਗੀ ਛੱਤ, ਵੱਡਾ ਮਾਲੀ ਨੁਕਸਾਨ

ਇਸ ਹਾਦਸੇ ਦੀ ਜਾਣਕਾਰੀ ਸਚਿਨ ਨੇ ਦੱਸਿਆ ਜੋ ਕਿ ਜਵਾਹਰ ਨਗਰ ਦੇ ਇਸ ਮਕਾਨ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਘਰ ਵਿੱਚ ਸਾਰੇ ਮੌਜੂਦ ਸੀ, ਸਾਰੇ ਰਿਸ਼ਤੇਦਾਰ ਹਾਜ਼ਰ ਸਨ, ਪਰ ਰਾਤ ਨੂੰ ਕਰੀਬ 3:30 ਵਜੇ ਛੱਤ ਹੌਲੀ-ਹੌਲੀ ਕਰਕੇ ਡਿੱਗਣੀ ਸ਼ੁਰੂ ਹੋ ਗਈ।

Reported by:  PTC News Desk  Edited by:  Aarti -- September 14th 2025 02:43 PM
Amritsar ’ਚ ਵਾਪਰਿਆ ਭਿਆਨਕ ਹਾਦਸਾ; ਵਿਆਹ ਵਾਲੇ ਘਰ ਦੀ ਡਿੱਗੀ ਛੱਤ, ਵੱਡਾ ਮਾਲੀ ਨੁਕਸਾਨ

Amritsar ’ਚ ਵਾਪਰਿਆ ਭਿਆਨਕ ਹਾਦਸਾ; ਵਿਆਹ ਵਾਲੇ ਘਰ ਦੀ ਡਿੱਗੀ ਛੱਤ, ਵੱਡਾ ਮਾਲੀ ਨੁਕਸਾਨ

Amritsar News : ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਜਵਾਹਰ ਨਗਰ ਦੀ ਮੁਰਗੀਖਾਨਾ ਗਲੀ ਨੰਬਰ 7 ਵਿਚ ਇਕ ਗੰਭੀਰ ਹਾਦਸਾ ਵਾਪਰਿਆ, ਜਿੱਥੇ ਇੱਕ ਪਰਿਵਾਰ ਵੱਲੋਂ ਆਪਣੀ ਧੀ ਦਾ ਵਿਆਹ ਕਰਜ਼ਾ ਚੁੱਕ ਕੇ ਕੀਤਾ,ਉਸ ਸਮੇਂ ਘਰ ਦੀ ਛੱਤ ਡਿੱਗ ਗਈ। ਵਿਆਹ ਦੇ ਮੌਕੇ ਕਰਕੇ ਘਰ ਵਿੱਚ ਕਈ ਰਿਸ਼ਤੇਦਾਰ ਹਾਜ਼ਰ ਸਨ, ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਸੁਚਨਾ ਨਹੀਂ ਮਿਲੀ। ਹਾਲਾਂਕਿ, ਮਾਲੀ ਨੁਕਸਾਨ ਬਹੁਤ ਵੱਡਾ ਹੋਇਆ ਹੈ।

ਇਸ ਹਾਦਸੇ ਦੀ ਜਾਣਕਾਰੀ ਸਚਿਨ ਨੇ ਦੱਸਿਆ ਜੋ ਕਿ ਜਵਾਹਰ ਨਗਰ ਦੇ ਇਸ ਮਕਾਨ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਘਰ ਵਿੱਚ ਸਾਰੇ ਮੌਜੂਦ ਸੀ, ਸਾਰੇ ਰਿਸ਼ਤੇਦਾਰ ਹਾਜ਼ਰ ਸਨ, ਪਰ ਰਾਤ ਨੂੰ ਕਰੀਬ 3:30 ਵਜੇ ਛੱਤ ਹੌਲੀ-ਹੌਲੀ ਕਰਕੇ ਡਿੱਗਣੀ ਸ਼ੁਰੂ ਹੋ ਗਈ। ਪਹਿਲਾਂ ਮਾਂ ਨੇ ਆਖਿਆ ਕਿ ਛੱਤ ਵਿਚੋਂ ਪਾਣੀ ਆ ਰਿਹਾ ਹੈ, ਜਿਸ ‘ਤੇ ਉਹ ਤੁਰੰਤ ਉੱਪਰ ਦੇ ਮੰਜ਼ਿਲ ਤੋਂ ਹੇਠਾਂ ਉਤਰ ਆਏ। ਕੁਝ ਪਲਾਂ ਵਿੱਚ ਹੀ ਲੈਂਟਰ ਥੱਲੇ ਡਿੱਗ ਗਿਆ।


ਮਕਾਨ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਘਰ ਕਾਫੀ ਮੁਸ਼ਕਿਲ ਨਾਲ ਬਣਾਇਆ ਸੀ, ਉੱਪਰੋਂ ਧੀ ਦਾ ਵਿਆਹ ਵੀ ਕਰਜ਼ਾ ਚੁੱਕ ਕੇ ਕੀਤਾ ਗਿਆ। ਹੁਣ ਛੱਤ ਡਿੱਗਣ ਕਾਰਨ ਉਹ ਕਿਰਾਏ ਦੇ ਮਕਾਨ ਵਿੱਚ ਰਹਿਣ ਲਈ ਮਜਬੂਰ ਹਨ। ਘਰ ਵਿੱਚ ਰੱਖਿਆ ਸਮਾਨ ਜਿਵੇਂ ਬੈਡ, ਪੱਖੇ, ਕੂਲਰ, ਬਕਸੇ ਆਦਿ ਸਾਰੇ ਟੁੱਟ ਗਏ ਹਨ। ਘਰ ਤਾਂ ਇੱਕ ਆਸਰਾ ਹੁੰਦਾ, ਜਦ ਉਹੀ ਢਹਿ ਜਾਵੇ ਤਾਂ ਇਨਸਾਨ ਸਥਿਰ ਨਹੀਂ ਰਹਿੰਦਾ, ਰਿਸ਼ਤੇਦਾਰ ਵੀ ਇਸ ਘਟਨਾ ਤੋਂ ਹੈਰਾਨ ਅਤੇ ਡਰੇ ਹੋਏ ਸਨ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਜੇਕਰ ਉਨ੍ਹਾਂ ਨੇ ਸਮੇਂ ਸਿਰ ਬਚਾਅ ਨਾ ਕੀਤਾ ਹੁੰਦਾ, ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

ਇਸ ਘਟਨਾ ਬਾਅਦ ਪਰਿਵਾਰ ਵੱਲੋਂ ਕੌਂਸਲਰ, ਨਗਰ ਨਿਗਮ ਅਤੇ ਹੋਰ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ, ਪਰ ਹਾਲੇ ਤੱਕ ਕਿਸੇ ਤਰ੍ਹਾਂ ਦੀ ਸਰਕਾਰੀ ਮਦਦ ਉਨ੍ਹਾਂ ਤੱਕ ਨਹੀਂ ਪਹੁੰਚੀ। "ਸਾਨੂੰ ਵਾਅਦੇ ਤਾਂ ਮਿਲੇ ਨੇ, ਪਰ ਹਕੀਕਤ ਵਿੱਚ ਹਜੇ ਤੱਕ ਕੋਈ ਹੱਲ ਨਹੀਂ ਹੋਇਆ। ਅਸੀਂ ਸਰਕਾਰ, ਪ੍ਰਸ਼ਾਸਨ ਅਤੇ ਸਮਾਜਕ ਸੰਸਥਾਵਾਂ ਕੋਲੋਂ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ," ਉਨ੍ਹਾਂ ਨੇ ਅਖੀਰ ਵਿੱਚ ਅਰਜ਼ ਕੀਤੀ।

ਇਹ ਵੀ ਪੜ੍ਹੋ : Holiday In Punjab : ਪੰਜਾਬ ’ਚ ਸਰਕਾਰੀ ਛੁੱਟੀ ਦਾ ਐਲਾਨ, ਜਾਣੋ ਕਿਸ ਦਿਨ ਅਤੇ ਕਿਉਂ ਰਹਿਣਗੇ ਸਕੂਲ ਤੇ ਕਾਲਜ ਬੰਦ

- PTC NEWS

Top News view more...

Latest News view more...

PTC NETWORK
PTC NETWORK