Tue, Apr 23, 2024
Whatsapp

Duplicate PAN: ਗੁੰਮ ਹੋ ਗਿਆ ਹੈ PAN ਕਾਰਡ, ਤਾਂ ਇਸ ਢੰਗ ਨਾਲ ਘਰ ਬੈਠੇ ਬਣਵਾਓ ਡੁਪਲੀਕੇਟ ਕਾਪੀ

Written by  KRISHAN KUMAR SHARMA -- April 04th 2024 05:44 PM
Duplicate PAN: ਗੁੰਮ ਹੋ ਗਿਆ ਹੈ PAN ਕਾਰਡ, ਤਾਂ ਇਸ ਢੰਗ ਨਾਲ ਘਰ ਬੈਠੇ ਬਣਵਾਓ ਡੁਪਲੀਕੇਟ ਕਾਪੀ

Duplicate PAN: ਗੁੰਮ ਹੋ ਗਿਆ ਹੈ PAN ਕਾਰਡ, ਤਾਂ ਇਸ ਢੰਗ ਨਾਲ ਘਰ ਬੈਠੇ ਬਣਵਾਓ ਡੁਪਲੀਕੇਟ ਕਾਪੀ

Duplicate PAN Card: ਪੈਨ ਕਾਰਡ ਵੀਜ਼ਾ ਲਈ ਅਰਜ਼ੀ ਦੇਣ ਵੇਲੇ ਅਤੇ ਸਭ ਤੋਂ ਮਹੱਤਵਪੂਰਨ ਆਮਦਨ ਟੈਕਸ ਰਿਟਰਨ ਭਰਦੇ ਸਮੇਂ ਜ਼ਰੂਰੀ ਦਸਤਾਵੇਜ਼ਾਂ 'ਚੋਂ ਇੱਕ ਹੈ। ਇਹ ਇਨਕਮ ਟੈਕਸ ਵਿਭਾਗ ਵੱਲੋਂ ਨਾਗਰਿਕਾਂ ਨੂੰ ਜਾਰੀ ਕੀਤਾ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਡਾ ਪੈਨ ਕਾਰਡ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਤੁਹਾਨੂੰ ਡੁਪਲੀਕੇਟ ਕਾਰਡ (online PAN Card) ਬਣਾਉਣ ਦੀ ਲੋੜ ਹੁੰਦੀ ਹੈ। ਅਸੀਂ ਤੁਹਾਨੂੰ ਇੱਕ ਤਰੀਕਾ ਦਸਾਂਗੇ, ਜਿਸ ਰਾਹੀਂ ਤੁਸੀਂ ਪੈਨ ਕਾਰਡ ਦੀ ਡੁਪਲੀਕੇਟ ਕਾਪੀ ਬਣਵਾ ਸਕੋਗੇ, ਤਾਂ ਆਉ ਜਾਣਦੇ ਹਾਂ ਉਹ ਤਰੀਕਾ...

ਪੈਨ ਕਾਰਡ ਦੀ ਡੁਪਲੀਕੇਟ ਕਾਪੀ ਬਣਾਉਣ ਦਾ ਤਰੀਕਾ 

  • ਇਸ ਲਈ ਤੁਹਾਨੂੰ ਅਧਿਕਾਰਤ ਵੈੱਬਸਾਈਟ TIN-NSDL 'ਤੇ ਜਾਣਾ ਹੋਵੇਗਾ।
  • ਫਿਰ ਮੌਜੂਦਾ ਪੈਨ ਡੇਟਾ / ਪੈਨ ਕਾਰਡ ਦੀ ਰੀਪ੍ਰਿੰਟ 'ਚ ਬਦਲਾਅ ਜਾਂ ਸੁਧਾਰ ਵਜੋਂ ਐਪਲੀਕੇਸ਼ਨ ਦੀ ਕਿਸਮ ਨੂੰ ਚੁਣਨਾ ਹੋਵੇਗਾ।
  • ਤੁਹਾਨੂੰ ਨਾਮ, ਜਨਮ ਮਿਤੀ, ਮੋਬਾਈਲ ਨੰਬਰ ਵਰਗੀ ਲਾਜ਼ਮੀ ਜਾਣਕਾਰੀ ਭਰਨੀ ਹੋਵੇਗੀ ਅਤੇ ਫਿਰ ਜਮ੍ਹਾਂ ਕਰਨੀ ਹੋਵੇਗੀ।
  • ਇੱਕ ਟੋਕਨ ਨੰਬਰ ਤਿਆਰ ਮਿਲੇਗਾ ਅਤੇ ਭਵਿੱਖ ਦੇ ਸੰਦਰਭ ਲਈ ਬਿਨੈਕਾਰ ਦੇ ਰਜਿਸਟਰਡ ਈਮੇਲ 'ਤੇ ਭੇਜਿਆ ਜਾਵੇਗਾ।
  • ਫਿਰ ਤੁਹਾਨੂੰ ਨਿੱਜੀ ਵੇਰਵੇ ਪੰਨੇ 'ਤੇ ਜਾਣਾ ਹੋਵੇਗਾ 'ਤੇ ਸਾਰੇ ਜ਼ਰੂਰੀ ਵੇਰਵੇ ਭਰਨੇ ਹੋਣਗੇ।
  • ਤੁਸੀਂ ਉਪਲਬਧ ਵਿਕਲਪਾਂ 'ਚੋਂ ਪੈਨ ਐਪਲੀਕੇਸ਼ਨ ਜਮ੍ਹਾਂ ਕਰਨ ਦੇ ਤਰੀਕਿਆਂ 'ਚੋ ਕੋਈ ਇੱਕ ਚੁਣ ਸਕਦੇ ਹੋ।
  • ਤੁਹਾਨੂੰ ਭੌਤਿਕ ਪੈਨ ਕਾਰਡ ਅਤੇ ਈ-ਪੈਨ ਕਾਰਡ 'ਚੋ ਇੱਕ ਦੀ ਚੋਣ ਕਰਨੀ ਪਵੇਗੀ। ਈ-ਪੈਨ ਕਾਰਡ ਲਈ ਇੱਕ ਵੈਧ ਈਮੇਲ ਪਤਾ ਦੀ ਲੋੜ ਹੋਵੇਗੀ।
  • ਸੰਪਰਕ ਜਾਣਕਾਰੀ ਅਤੇ ਦਸਤਾਵੇਜ਼ ਵੇਰਵੇ ਭਰ ਕੇ ਅਰਜ਼ੀ ਜਮ੍ਹਾਂ ਕਰਨੀ ਹੋਵੇਗੀ।
  • ਇਸ ਪ੍ਰਕਿਰਿਆ ਤੋਂ ਬਾਅਦ ਤੁਹਾਨੂੰ ਭੁਗਤਾਨ ਪੰਨੇ 'ਤੇ ਰੀਡਾਇਰੈਕਟ ਕੀਤਾ ਜਾਵੇਗਾ। ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਮਿਲੇਗੀ।
  • ਅੰਤ 'ਚ ਤੁਹਾਨੂੰ ਨਵਾਂ ਪੈਨ ਕਾਰਡ 15-20 ਕੰਮਕਾਜੀ ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ:


- ਜਾਪਾਨ ਨੇ ਭਾਰਤ ਸਮੇਤ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਕੀਤੀ ਈ-ਵੀਜ਼ਾ ਸੇਵਾ, ਇੰਝ ਕਰੋ ਅਪਲਾਈ?

- ਸ੍ਰੀ ਦਰਬਾਰ ਸਾਹਿਬ 'ਚ 500 ਸਾਲ ਪੁਰਾਣੀਆਂ ਬੇਰੀਆਂ ਮੁੜ ਹੋਈਆਂ ਹਰੀਆਂ, ਬੇਰ ਰੂਪੀ ਫਲਾਂ ਨਾਲ ਲੱਦੀਆਂ

- ਹਾਈਕੋਰਟ ਨੇ HSGPC ਤੇ ਹਰਿਆਣਾ ਸਰਕਾਰ ਨੂੰ ਜਾਰੀ ਕੀਤਾ ਨੋਟਿਸ, ਪੁੱਛਿਆ-ਕਿਉਂ ਨਾ ਨਵੀਂ ਕਮੇਟੀ 'ਤੇ ਪਾਬੰਦੀ ਲਾਈ ਜਾਵੇ?

- 'ਸ਼ਹੀਦ ਭਗਤ ਸਿੰਘ ਤੇ ਬੀ.ਆਰ. ਅੰਬੇਡਕਰ ਦੇ ਬਰਾਬਰ CM ਕੇਜਰੀਵਾਲ ਦੀ ਫੋਟੋ ਕਿੰਨੀ ਕੁ ਜਾਇਜ਼ ?'

-

Top News view more...

Latest News view more...