Sun, Apr 14, 2024
Whatsapp

ਆਪਣੇ Truecaller ਖਾਤੇ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਤਰੀਕਾ, ਜਾਣੋ ਇੱਥੇ

Written by  Amritpal Singh -- March 24th 2024 05:05 AM
ਆਪਣੇ Truecaller ਖਾਤੇ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਤਰੀਕਾ, ਜਾਣੋ ਇੱਥੇ

ਆਪਣੇ Truecaller ਖਾਤੇ ਨੂੰ ਹਮੇਸ਼ਾ ਲਈ ਬੰਦ ਕਰਨ ਦਾ ਤਰੀਕਾ, ਜਾਣੋ ਇੱਥੇ

Truecaller Account: ਭਾਰਤ 'ਚ Truecaller ਐਪ ਦਾ ਕ੍ਰੇਜ਼ ਇੱਕ ਵੱਖਰੇ ਪੱਧਰ 'ਤੇ ਪਹੁੰਚ ਗਿਆ ਹੈ ਕਿਉਂਕਿ ਇਹ ਐਪ ਕਾਲ ਕਰਨ ਵਾਲਿਆਂ ਦੀ ਪਛਾਣ ਕਰਨ ਅਤੇ ਸਪੈਮ ਕਾਲਾਂ ਨੂੰ ਬਲਾਕ ਕਰਨ 'ਚ ਮਦਦ ਕਰਦਾ ਹੈ। ਦੱਸ ਦਈਏ ਕਿ ਇਸ ਐਪ ਦੀ ਸਭ ਤੋਂ ਖਾਸ ਵਿਸ਼ੇਸ਼ਤਾ ਅਣਜਾਣ ਕਾਲਰਾਂ ਦੀ ਪਛਾਣ ਕਰਨ ਦੀ ਸਮਰੱਥਾ ਹੈ, ਭਾਵੇਂ ਉਨ੍ਹਾਂ ਦੇ ਨੰਬਰ ਫੋਨ ਬੁੱਕ 'ਚ ਸੁਰੱਖਿਅਤ ਕੀਤੇ ਗਏ ਹਨ ਜਾਂ ਨਹੀਂ।
 
ਨਾਲ ਹੀ ਇਹ ਐਪ ਉਪਭੋਗਤਾਵਾਂ ਨੂੰ ਸੁਰੱਖਿਆ ਦੀ ਇੱਕ ਵਾਧੂ ਪਰਤ ਵੀ ਪ੍ਰਦਾਨ ਕਰਦਾ ਹੈ। ਜਿੱਥੇ ਤੁਸੀਂ ਅਣਜਾਣ ਕਾਲਰ ਦੀ ਆਈਡੀ ਵੀ ਚੈੱਕ ਕਰ ਸਕਦੇ ਹੋ। ਇਹ ਬਿਲਕੁੱਲ ਸੱਚ ਹੈ ਕਿ ਐੱਪ ਕਾਫੀ ਫਾਇਦੇਮੰਦ ਹੈ, ਇਸ ਦੇ ਬਾਵਜੂਦ ਵੀ ਕੁਝ ਯੂਜ਼ਰਸ ਆਪਣੀ ਪ੍ਰਾਈਵੇਸੀ ਨੂੰ ਬਰਕਰਾਰ ਰੱਖਣ ਲਈ Truecaller ਤੋਂ ਆਪਣਾ ਨੰਬਰ ਹਟਾਉਣਾ ਚਾਹੁੰਦੇ ਹਨ, ਅਜਿਹੇ 'ਚ ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ, ਤਾਂ ਅੱਜ ਅਸੀਂ ਤੁਹਾਨੂੰ ਇੱਕ ਆਸਾਨ ਤਰੀਕਾ ਦਸਾਂਗੇ ਜਿਸ ਰਾਹੀਂ ਤੁਸੀਂ ਆਪਣੇ ਇਸ ਨੰਬਰ ਨੂੰ ਹਟਾ ਸਕਦੇ ਹੋ। ਤਾਂ ਆਉ ਜਾਣਦੇ ਹਾਂ ਉਸ ਤਰੀਕੇ ਬਾਰੇ 
 
ਐਂਡਰਾਇਡ ਫੋਨ ਤੋਂ Truecaller ਖਾਤੇ ਨੂੰ ਬੰਦ ਕਰਨ ਦਾ ਤਰੀਕਾ 
ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਫ਼ੋਨ 'ਚ Truecaller ਐਪ ਨੂੰ ਖੋਲ੍ਹਣਾ ਹੋਵੇਗਾ।
ਫਿਰ ਉਪਰੀ ਖੱਬੇ ਪਾਸੇ ਤਿੰਨ ਬਿੰਦੀਆਂ ਦੇ ਵਿਲਕਪ ਨੂੰ ਚੁਣਨਾ ਹੋਵੇਗਾ। 
ਇਸ ਤੋਂ ਬਾਅਦ ਸੈਟਿੰਗ ਨੂੰ ਖੋਲ੍ਹਣਾ ਹੋਵੇਗਾ।
ਫਿਰ ਤੁਹਾਡੇ ਸਾਹਮਣੇ ਸੂਚੀ ਦਿਖਾਈ ਦੇਵੇਗੀ, ਜਿਸ 'ਚੋ ਤੁਹਾਨੂੰ ਗੋਪਨੀਯਤਾ ਕੇਂਦਰ 'ਤੇ ਜਾਣਾ ਹੋਵੇਗਾ। 
ਉਥੇ ਤੁਹਾਨੂੰ ਡਿਐਕਟੀਵੇਟ ਅਕਾਊਂਟ ਦਾ ਆਪਸ਼ਨ ਮਿਲੇਗਾ, ਜਿਸ ਦੀ ਚੋਣ ਕਰਕੇ ਤੁਸੀਂ ਆਪਣੇ ਖਾਤੇ ਨੂੰ ਹਮੇਸ਼ਾ ਲਈ ਬੰਦ ਕਰ ਸਕੋਗੇ। 
 
ਆਈਫੋਨ ਤੋਂ Truecaller ਖਾਤੇ ਨੂੰ ਬੰਦ ਕਰਨ ਦਾ ਤਰੀਕਾ 
ਇਸ ਲਈ ਵੀ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ 'ਚ Truecaller ਐਪ ਖੋਲ੍ਹਣਾ ਹੋਵੇਗਾ।
ਇਸ ਤੋਂ ਬਾਅਦ ਉਪਰੀ ਸੱਜੇ ਕੋਨੇ 'ਚ ਗੇਅਰ ਆਈਕਨ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
ਫਿਰ ਉਥੋਂ ਦੀ ਤੁਹਾਨੂੰ About Truecaller ਆਪਸ਼ਨ ਦੀ ਚੋਣ ਕਰਨੀ ਹੋਵੇਗੀ।
ਹੇਠਾਂ ਸਕ੍ਰੋਲ ਕਰਕੇ ਤੁਹਾਡੇ ਸਾਹਮਣੇ ਡਿਐਕਟੀਵੇਟ ਅਕਾਊਂਟ ਦਾ ਆਪਸ਼ਨ ਮਿਲੇਗਾ ਜਿਸ ਦੀ ਚੋਣ ਕਰਕੇ ਤੁਸੀਂ ਆਪਣੇ ਖਾਤੇ ਨੂੰ ਹਮੇਸ਼ਾ ਲਈ ਬੰਦ ਕਰ ਸਕੋਗੇ। 
 
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਸਰਕਾਰ ਵੀ TrueCaller ਵਰਗੀ ਸਰਵਿਸ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਦੀ ਖਾਸ ਗੱਲ ਇਹ ਹੈ ਕਿ ਇਹ ਵਿਸ਼ੇਸ਼ਤਾ ਤੁਹਾਨੂੰ ਕਾਲ ਕਰਨ ਵਾਲੇ ਦਾ ਅਸਲੀ ਨਾਮ ਦੱਸੇਗਾ। ਇਹ ਸਹੂਲਤ ਤੁਹਾਨੂੰ ਘਪਲਿਆਂ ਤੋਂ ਵੀ ਬਚਾ ਸਕਦੀ ਹੈ। ਵੈਸੇ ਤਾਂ ਸਰਕਾਰ ਇਸ ਨੂੰ ਕਦੋਂ ਲਾਗੂ ਕਰੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
 


-

adv-img

Top News view more...

Latest News view more...