ਵਟਸਐਪ 'ਚ ਕਿਸੇ ਮੈਸਜ ਨੂੰ ਕਿਵੇਂ ਪਿੰਨ ਕੀਤਾ ਜਾ ਸਕਦਾ ਹੈ? ਜਾਣੋ
WhatsApp Rolls Out New Feature: ਵਟਸਐਪ ਇੱਕ ਸਾਰੇ ਇੰਸਟੈਂਟ ਮੈਸੇਜਿੰਗ ਐਪਸ 'ਚੋ ਇੱਕ ਹੈ, ਜਿਸ ਦੀ ਵਰਤੋਂ ਜ਼ਿਆਦਾਤਰ ਹਰ ਕੋਈ ਕਰਦਾ ਹੈ। ਇਸ ਦੀ ਵਰਤੋਂ ਕਰ ਕੇ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰ ਸਕਦੇ ਹਨ, ਆਡੀਓ-ਵੀਡੀਓ ਕਾਲ ਕਰ ਸਕਦੇ ਹਨ, ਆਡੀਓ-ਵੀਡੀਓ ਫਾਈਲਾਂ ਸਾਂਝੀਆਂ ਕਰ ਸਕਦੇ ਹਨ। ਅਜਿਹੇ 'ਚ ਵਟਸਐਪ ਦੀ ਇੱਕ ਨਵੀਂ ਵਿਸ਼ੇਸ਼ਤਾ ਆਈ ਹੈ, ਜਿਸ ਦੀ ਮਦਦ ਨਾਲ ਉਪਭੋਗਤਾ ਸਕ੍ਰੀਨ 'ਤੇ ਤਿੰਨ ਚੈਟ ਪਿੰਨ ਕਰ ਸਕਦੇ ਹਨ।
ਦੱਸ ਦਈਏ ਕਿ ਵਟਸਐਪ ਦੀ ਇਸ ਨਵੀਂ ਵਿਸ਼ੇਸ਼ਤਾ ਨੂੰ ਬੀਟਾ ਵਰਜ਼ਨ 'ਤੇ ਕਾਫੀ ਸਮੇਂ ਤੋਂ ਟੈਸਟ ਕੀਤਾ ਜਾ ਰਿਹਾ ਸੀ। ਪਰ ਹੁਣ ਇਸ ਨੂੰ ਸਾਰਿਆਂ ਲਈ ਜਾਰੀ ਕਰ ਦਿੱਤਾ ਗਿਆ ਹੈ। ਹੁਣ ਤੁਸੀਂ ਵਟਸਐਪ 'ਤੇ ਕਿਸੇ ਵੀ ਮੈਸੇਜ ਨੂੰ ਪਿੰਨ ਕਰ ਸਕਦੇ ਹੋ ਯਾਨੀ ਇਸ ਨੂੰ ਚੈਟ ਬਾਕਸ ਦੇ ਸਿਖਰ 'ਤੇ ਰੱਖੋ। ਪਿੰਨ ਮੈਸੇਜ ਦੀ ਇਹ ਨਵੀਂ ਵਿਸ਼ੇਸ਼ਤਾ ਪਹਿਲਾਂ ਹੀ ਗਰੁੱਪਾਂ ਲਈ ਸੀ ਪਰ ਹੁਣ ਇਸ ਨੂੰ ਪਰਸਨਲ ਚੈਟਸ ਲਈ ਵੀ ਜਾਰੀ ਕੀਤਾ ਗਿਆ ਹੈ। ਤਾਂ ਆਉ ਜਾਣਦੇ ਹਾਂ ਵਟਸਐਪ 'ਚ ਕਿਸੇ ਮੈਸਜ ਨੂੰ ਕਿਵੇਂ ਪਿੰਨ ਕੀਤਾ ਜਾ ਸਕਦਾ ਹੈ?
ਵਟਸਐਪ ਦੀ ਪਿੰਨ ਮੈਸੇਜ ਵਿਸ਼ੇਸ਼ਤਾ ਹਰ ਕਿਸਮ ਦੇ ਮੈਸੇਜ ਦਾ ਸਮਰਥਨ ਕਰੇਗੀ। ਜਿਵੇ - ਟੈਕਸਟ, ਵੀਡੀਓ ਅਤੇ ਫੋਟੋ। ਦੱਸ ਦੇਈਏ ਕਿ ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਸੀਂ ਕਿਸੇ ਵੀ ਜ਼ਰੂਰੀ ਮੈਸੇਜ ਨੂੰ ਪਿੰਨ ਕਰ ਕੇ ਚੈਟ ਦੇ ਸਭ ਤੋਂ ਉੱਪਰ ਰੱਖ ਸਕੋਗੇ। ਇਸ ਨਵੀਂ ਵਿਸ਼ੇਸ਼ਤਾ ਦੀ ਜਾਣਕਾਰੀ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਵਟਸਐਪ ਦੇ ਮੁਖੀ ਕੈਥਕਾਰਟ ਨੇ ਦਿੱਤੀ ਹੈ। ਇਸ 'ਚ ਨਿੱਜੀ ਚੈਟ 'ਚ ਇੱਕ ਮੈਸੇਜ 24 ਘੰਟੇ, 7 ਦਿਨ ਜਾਂ 30 ਦਿਨਾਂ ਲਈ ਪਿੰਨ ਕੀਤਾ ਜਾ ਸਕਦਾ ਹੈ।
1> ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਨਿੱਜੀ ਜਾਂ ਸਮੂਹ ਚੈਟ 'ਚ ਜਾਣਾ ਹੋਵੇਗਾ। ਜਿਸ 'ਚ ਤੁਸੀਂ ਮੈਸੇਜ ਨੂੰ ਪਿੰਨ ਕਰਨਾ ਚਾਹੁੰਦੇ ਹੋ।
2> ਫਿਰ ਤੁਸੀਂ ਕੁਝ ਦੇਰ ਦਬਾ ਕੇ ਮੈਸੇਜ ਨੂੰ ਚੁਣ ਸਕਦੇ ਹੋ।
3> ਇਸ ਤੋਂ ਬਾਅਦ ਤੁਹਾਡੇ ਸਾਹਮਣੇ ਬਹੁਤ ਸਾਰੇ ਵਿਕਲਪ ਦਿਖਾਈ ਦੇਣਗੇ ਜਿਨ੍ਹਾਂ 'ਚੋ ਆਖਰੀ ਵਿਕਲਪ ਯਾਨੀ ਹੋਰ ਦੇ ਵਿਕਲਪ ਨੂੰ ਚੁਣਨਾ ਹੋਵੇਗਾ।
4> ਫਿਰ ਇੱਕ ਹੋਰ ਮੈਨਿਊ ਖੁੱਲੇਗਾ, ਉਸ 'ਚ ਉੱਪਰ ਪਿੰਨ ਲਿਖਿਆ ਹੋਵੇਗਾ।
5> ਅੰਤ 'ਚ ਪਿੰਨ 'ਤੇ ਕਲਿੱਕ ਕਰੋ। ਫਿਰ ਹੁਣ ਤੁਹਾਡੇ ਦੁਆਰਾ ਚੁਣਿਆ ਗਿਆ ਮੈਸੇਜ ਪਿੰਨ ਹੋ ਜਾਵੇਗਾ ਅਤੇ ਸਿਖਰ 'ਤੇ ਦਿਖਾਈ ਦੇਵੇਗਾ।
ਦੱਸ ਦੇਈਏ ਕਿ ਗਰੁੱਪ 'ਚ ਪਿੰਨ ਮੈਸੇਜ ਨੂੰ ਲੈ ਕੇ ਕੁਝ ਸ਼ਰਤਾਂ ਹਨ, ਯਾਨੀ ਗਰੁੱਪ ਚੈਟ 'ਚ ਐਡਮਿਨ ਇਹ ਤੈਅ ਕਰੇਗਾ ਕਿ ਕਿਹੜਾ ਮੈਂਬਰ ਮੈਸੇਜ ਨੂੰ ਪਿੰਨ ਕਰ ਸਕਦਾ ਹੈ। ਐਡਮਿਨ ਪਿੰਨ ਚੈਟ ਨੂੰ ਲੈ ਕੇ ਗਰੁੱਪ 'ਚ ਸੈਟਿੰਗ ਕਰ ਸਕਦਾ ਹੈ, ਜਿਸ ਤੋਂ ਬਾਅਦ ਸਿਰਫ ਐਡਮਿਨ ਅਤੇ ਚੁਣਿਆ ਹੋਇਆ ਮੈਂਬਰ ਹੀ ਮੈਸੇਜ ਨੂੰ ਪਿੰਨ ਕਰ ਸਕੇਗਾ।
-