Money Save Tips : ਤੁਹਾਡੇ ਬੱਚੇ ਵੀ ਕਰਦੇ ਨੇ ਬੇਲੋੜਾ ਖਰਚ, ਇਸ ਢੰਗ ਨਾਲ ਪਾਓ ਉਨ੍ਹਾਂ ਨੂੰ ਬਚਤ ਕਰਨ ਦੀ ਆਦਤ
How To Teach Your Child To Save Money : ਆਪਣੇ ਬੱਚਿਆਂ ਨੂੰ ਸਹੀ ਦਿਸ਼ਾ ਦਿਖਾਉਣਾ ਮਾਪਿਆਂ ਦਾ ਫਰਜ਼ ਹੁੰਦਾ ਹੈ। ਅਜਿਹੇ 'ਚ ਜੇਕਰ ਤੁਹਾਡੇ ਬੱਚੇ ਵੀ ਫਜ਼ੂਲ ਖਰਚੀ ਕਰਦੇ ਹਨ ਅਤੇ ਬੱਚਤ ਕਰਨਾ ਪਸੰਦ ਨਹੀਂ ਕਰਦੇ, ਤਾਂ ਇਹ ਲੇਖ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ, ਕਿਉਂਕਿ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਬੱਚਿਆਂ ਨੂੰ ਪੈਸੇ ਦੀ ਬਚਤ ਕਰਨੀ ਸਿਖਾਈ ਜਾ ਸਕਦੀ ਹੈ। ਇਹ ਆਦਤ ਹਰ ਵਿਅਕਤੀ ਲਈ ਆਪਣੀਆਂ ਭਵਿੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਛੋਟੀ ਉਮਰ ਤੋਂ ਹੀ ਕੁਝ ਬੱਚੇ ਥੋੜ੍ਹੇ ਜਿਹੇ ਪੈਸੇ ਬਚਾ ਕੇ ਇੱਕ ਪਾਸੇ ਰੱਖਣ ਲੱਗਦੇ ਹਨ, ਤਾਂ ਜੋ ਲੋੜ ਪੈਣ 'ਤੇ ਇਸ ਦੀ ਵਰਤੋਂ ਕੀਤੀ ਜਾ ਸਕੇ। ਤਾਂ ਆਓ ਜਾਣਦੇ ਹਾਂ ਬੱਚਿਆਂ 'ਚ ਪੈਸੇ ਬਚਾਉਣ ਦੀ ਆਦਤ ਕਿਵੇਂ ਪਾਈ ਜਾ ਸਕਦਾ ਹੈ?
ਟੀਚੇ ਨਿਰਧਾਰਤ ਕਰੋ
ਤੁਸੀਂ ਆਪਣੇ ਬੱਚੇ ਦੇ ਸਾਹਮਣੇ ਇੱਕ ਟੀਚਾ ਰੱਖ ਸਕਦੇ ਹੋ, ਜਿਵੇਂ ਕਿ ਬੱਚਾ ਕੁਝ ਖਰੀਦਣਾ ਚਾਹੁੰਦਾ ਹੈ, ਤਾਂ ਤੁਸੀਂ ਉਸਨੂੰ ਸਮਝਾਉ ਕਿ ਉਹ ਇਹ ਚੀਜ਼ ਖੁਦ ਖਰੀਦ ਸਕਦਾ ਹੈ, ਇਸ ਲਈ ਉਸਨੂੰ ਆਪਣੀ ਜੇਬ 'ਚੋਂ ਕੁਝ ਪੈਸੇ ਬਚਾਉਣੇ ਪੈਣਗੇ।
ਪਿਗੀ ਬੈਂਕ ਦੀ ਵਰਤੋਂ (ਇੱਕ ਗੋਲਕ)
ਤੁਸੀਂ ਆਪਣੇ ਬੱਚਿਆਂ ਨੂੰ ਪਿਗੀ ਬੈਂਕ (ਇੱਕ ਗੋਲਕ) ਦੇ ਸਕਦੇ ਹੋ। ਨਾਲ ਹੀ ਤੁਹਾਨੂੰ ਬੱਚਿਆਂ ਨੂੰ ਸਮਝਾਉਣਾ ਹੋਵੇਗਾ ਕਿ ਇਹ ਬੈਂਕ ਉਨ੍ਹਾਂ ਦਾ ਨਿੱਜੀ ਬੈਂਕ ਹੈ, ਜਿਸ 'ਚ ਉਹ ਆਪਣੇ ਪੈਸੇ ਰੱਖ ਸਕਦੇ ਹਨ। ਤੁਹਾਨੂੰ ਬੱਸ ਬੱਚਿਆਂ ਨੂੰ ਦਿੱਤੇ ਗਏ ਜੇਬ ਦੇ ਪੈਸੇ 'ਚੋਂ ਕੁਝ ਪੈਸੇ ਪਿਗੀ ਬੈਂਕ 'ਚ ਪਾਉਣੇ ਹਨ। ਪਿਗੀ ਬੈਂਕ ਨੂੰ ਹੌਲੀ-ਹੌਲੀ ਭਰਦਾ ਦੇਖ ਕੇ ਬੱਚਿਆਂ ਦਾ ਉਤਸ਼ਾਹ ਵਧੇਗਾ ਅਤੇ ਉਹ ਬੱਚਤ ਕਰਨਾ ਸਿੱਖਣਗੇ।
ਪੈਸੇ ਕਮਾਉਣ ਬਾਰੇ ਦੱਸੋ
ਸ਼ਾਇਦ ਹੀ ਕੋਈ ਬੱਚਾ ਇਹ ਜਾਣਦਾ ਹੋਵੇ ਕਿ ਪੈਸਾ ਕਮਾਉਣਾ ਕਿੰਨਾ ਔਖਾ ਅਤੇ ਸਖ਼ਤ ਮਿਹਨਤ ਹੈ। ਅਜਿਹੇ 'ਚ ਬੱਚੇ ਨੂੰ ਪੈਸੇ ਦੀ ਕੀਮਤ ਸਮਝਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਪੈਸਾ ਕਿੰਨੀ ਮਿਹਨਤ ਨਾਲ ਕਮਾਇਆ ਜਾ ਰਿਹਾ ਹੈ। ਜੇ ਤੁਸੀਂ ਚਾਹੋ ਤਾਂ ਇਹ ਸਬਕ ਸਿਖਾਉਣ ਲਈ, ਤੁਸੀਂ ਬੱਚਿਆਂ ਨੂੰ ਘਰ ਦੇ ਛੋਟੇ-ਛੋਟੇ ਕੰਮ ਕਰਵਾ ਸਕਦੇ ਹੋ ਅਤੇ ਉਨ੍ਹਾਂ ਦੀ ਮਿਹਨਤ ਦੇ ਬਦਲੇ ਕੁਝ ਪੈਸੇ ਦੇ ਸਕਦੇ ਹੋ।
ਵਿਆਜ ਦੀ ਬੱਚਤ ਬਾਰੇ ਜਾਣਕਾਰੀ ਪ੍ਰਦਾਨ ਕਰੋ
ਜਿਵੇ ਤੁਸੀਂ ਜਾਣਦੇ ਹੋ ਕਿ ਹਰ ਬੈਂਕ ਬੱਚਤ 'ਤੇ ਕੁਝ ਵਿਆਜ ਦਿੰਦਾ ਹੈ। ਅਜਿਹੇ 'ਚ ਮਾਪੇ ਆਪਣੇ ਬੱਚਿਆਂ ਦੇ ਪਿਗੀ ਬੈਂਕ 'ਚ ਜਮ੍ਹਾ ਪੈਸੇ 'ਤੇ ਕੁਝ ਵਿਆਜ ਵੀ ਦੇ ਸਕਦੇ ਹਨ। ਕਿਉਂਕਿ ਅਜਿਹਾ ਕਰਨ ਨਾਲ ਬੱਚੇ ਪੈਸੇ ਦੀ ਕੀਮਤ ਸਮਝਣਗੇ।
ਲੋੜ ਸਮਝਾਓ
ਅਕਸਰ ਬੱਚੇ ਚੀਜ਼ਾਂ ਨੂੰ ਲੈ ਕੇ ਜ਼ਿੱਦੀ ਹੋ ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਸਮਝਾਓ ਕਿ ਚਾਹਤ ਅਤੇ ਲੋੜ 'ਚ ਅੰਤਰ ਹੈ। ਤੁਸੀਂ ਇੱਛਾ ਨਾਲ ਸਭ ਕੁਝ ਨਹੀਂ ਖਰੀਦ ਸਕਦੇ, ਤੁਹਾਡੀਆਂ ਲੋੜਾਂ ਨੂੰ ਸਮਝਣਾ ਮਹੱਤਵਪੂਰਨ ਹੈ।
- PTC NEWS